DMT : ਲੁਧਿਆਣਾ : (31 ਮਾਰਚ 2023) : –
ਸਾਲ 2023-24 ਲਈ ਸੂਚਨਾ ਅਤੇ ਲੋਕ ਸੰਪਰਕ ਵਿਭਾਗ, ਪੰਜਾਬ ਵੱਲੋਂ ਪੱਤਰਕਾਰ ਸਾਹਿਬਾਨ ਦੇ ਪੀਲੇ ਕਾਰਡ ਰੀਨੀਊ ਕਰਨ ਤੇ ਨਵੇਂ ਕਾਰਡ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਇਸ ਤਹਿਤ ਜ਼ਿਲ੍ਹਾ ਲੁਧਿਆਣਾ ਦੇ ਜਿਹੜੇ ਪੱਤਰਕਾਰ ਸਾਹਿਬਾਨ ਦੇ ਪੀਲੇ ਸ਼ਨਾਖਤੀ ਕਾਰਡ ਪਹਿਲਾਂ ਬਣੇ ਹੋਏ ਜਾਂ ਜਿਹੜੇ ਪੱਤਰਕਾਰ ਸਾਹਿਬਾਨ ਨੇ ਨਵੇਂ ਕਾਰਡ ਬਣਵਾਉਣੇ ਹਨ, ਉਹ ਇਸ ਸੂਚਨਾ ਦੇ ਨਾਲ ਨੱਥੀ ਫਾਰਮ ਨੂੰ ਮੁਕੰਮਲ ਕਰਕੇ ਇਸ ਫਾਰਮ ਵਿੱਚ ਦਰਸਾਏ ਲੋੜੀਂਦੇ ਸਵੈ-ਤਸਦੀਕਸ਼ੁਦਾ ਦਸਤਾਵੇਜ਼ ਨੱਥੀ ਕਰਕੇ 04 ਅਪ੍ਰੈਲ 2023 ਸ਼ਾਮ 3 ਵਜੇ ਤੱਕ ਕਿਸੇ ਵੀ ਕੰਮਕਾਜ ਵਾਲੇ ਦਿਨ ਹਰ ਹਾਲਤ ਵਿੱਚ ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਲੁਧਿਆਣਾ ਵਿਖੇ ਪੁੱਜਦੇ ਕਰਨ ਦੀ ਕਿ੍ਪਾਲਤਾ ਕਰਨ।
ਸਾਰੇ ਲੋੜੀਂਦੇ ਦਸਤਾਵੇਜ ਤੇ ਫਾਰਮ ਸਮੇਂ ਸਿਰ ਇਸ ਦਫ਼ਤਰ ਵਿਖੇ ਪੁੱਜਦੇ ਨਾ ਕਰਨ ਵਾਲੇ ਪੱਤਰਕਾਰ ਸਾਹਿਬਾਨ ਦੇ ਪੀਲੇ ਸ਼ਨਾਖਤੀ ਕਾਰਡ ਰਿਨੀਊ ਨਹੀਂ ਕੀਤੇ ਜਾ ਸਕਣਗੇ ਅਤੇ ਨਾ ਹੀ ਬਾਅਦ ਵਿੱਚ ਪੀਲੇ ਕਾਰਡ ਨਵੇਂ ਬਣਾਏ ਜਾ ਸਕਣਗੇ। ਇੱਥੇ ਮੁੜ ਸਪਸ਼ਟ ਕੀਤਾ ਜਾਂਦਾ ਹੈ ਕਿ ਨਿਰਧਾਰਤ ਮਿਤੀ ਤੋਂ ਬਾਅਦ ਫਾਰਮ ਨਹੀਂ ਲਏ ਜਾਣਗੇ ਤੇ ਨਾ ਹੀ ਅਧੂਰੇ ਫਾਰਮ ਸਵਿਕਾਰ ਕੀਤੇ ਜਾਣਗੇ।
ਇਸ ਤੋਂ ਇਲਾਵਾ ਜਿਹੜੇ ਹਫ਼ਤਾਵਾਰੀ/ਪੰਦਰਵਾੜਾ/ਮਾਸਿਕ/ਤਿਮਾਹੀ ਆਦਿ ਸਮਾਚਾਰ ਪੱਤਰ ਡੀ.ਏ.ਵੀ.ਪੀ. ਸੂਚੀ ਵਿੱਚ ਦਰਜ਼ ਹਨ, ਸਿਰਫ ਉਨ੍ਹਾਂ ਦੇ ਸੰਪਾਦਕਾਂ ਦੇ ਹੀ ਸ਼ਨਾਖ਼ਤੀ ਕਾਰਡ ਬਣਾਏ ਜਾਣਗੇ।
ਵਿਸ਼ੇਸ਼ ਨੋਟ : ਉਪਰੋਕਤ ਦਸਤਾਵੇਜ਼ ਸਿਰਫ ਦਸਤੀ ਹੀ ਲਏ ਜਾਣਗੇ, ਈ-ਮੇਲ ਜਾਂ ਡਾਕ ਰਾਹੀਂ ਪ੍ਰਾਪਤ ਪ੍ਰਤੀਬੇਨਤੀਆਂ ਨੂੰ ਵਿਚਾਰਿਆ ਨਹੀਂ ਜਾਵੇਗਾ।
ਚੈਕ ਲਿਸਟ
1. ਮੀਡੀਆ ਅਦਾਰੇ ਵੱਲੋ ਜਾਰੀ ਅਥਾਰਟੀ ਲੈਟਰ/ਸ਼ਨਾਖ਼ਤੀ ਕਾਰਡ ਦੀ ਸਵੈ-ਤਸਦੀਕ ਫੋਟੋ ਕਾਪੀ।
2. ਡੀ.ਪੀ.ਆਰ.ਓ. ਦਫ਼ਤਰ ਵੱਲੋਂ ਜਾਰੀ ਕੀਤੇ ਗਏ ਮੌਜੂਦਾ ਕਾਰਡ ਦੀ ਸਵੈ-ਤਸਦੀਕ ਫੋਟੋ ਕਾਪੀ।
3. ਚਾਰ ਫੋਟੋਆਂ (ਇੱਕ ਪਾਸਪੋਰਟ ਸਾਈਜ਼ ਫੋਟੋ ਫਾਰਮ ਅਤੇ ਇੱਕ ਫੋਟੋ ਸਵੈ-ਘੋਸ਼ਣਾ ਪੱਤਰ ਉਪਰ ਲਗਾਈ ਜਾਵੇ, ਬਾਕੀ ਫੋਟੋਆਂ ਫਾਰਮ ਨਾਲ ਨੱਥੀ ਕੀਤੀਆਂ ਜਾਣ।
4. ਵਿੱਦਿਅਕ ਯੋੋਗਤਾ, ਅਧਾਰ ਕਾਰਡ ਤੇ ਰਿਹਾਇਸ਼ੀ ਸਬੂਤ ਦੀ ਸਵੈ-ਤਸਦੀਕ ਕਾਪੀ।
5. ਨਵੇਂ ਕਾਰਡ ਲਈ ਬਿਨੈਕਾਰ 6 ਮਹੀਨੇ ਦੌਰਾਨ ਆਪਣੀਆਂ ਪ੍ਰਕਾਸ਼ਿਤ ਖ਼ਬਰਾਂ/ਤਸਵੀਰਾਂ ਅਤੇ ਇਲੈਕਟ੍ਰੋਨਿਕ ਮੀਡੀਆ ਦੇ ਮਾਮਲੇ ‘ਚ ਚੈਨਲ ‘ਤੇ ਚੱਲੀ ਫੁਟੇਜ਼ ਦੀ ਸੀ.ਡੀ. ਨਾਲ ਨੱਥੀ ਕੀਤੀ ਜਾਵੇ।
6. ਇਸ ਤੋਂ ਇਲਾਵਾ ਹਫਤਾਵਾਰੀ ਅਖ਼ਬਾਰ ਦੇ ਮਾਮਲੇ ਵਿਚ ਪਿਛਲੇ 20 ਅੰਕਾਂ/ਮਾਸਿਕ ਮੈਗਜ਼ੀਨ ਦੇ ਮਾਮਲੇ ਵਿੱਚ ਸਾਲ ਦੇ ਘੱਟੋ-ਘੱਟ 10 ਅੰਕਾਂ ਦੀਆਂ ਕਾਪੀਆਂ ਨੱਥੀ ਕੀਤੀਆਂ ਜਾਣ।
7. ਡੀ.ਏ.ਵੀ.ਪੀ/ਇੰਪੈਨਲਮੈਂਟ ਸਰਟੀਫਿਕੇਟ ਦੀ ਫੋਟੋ ਕਾਪੀ ਨੱਥੀ ਕੀਤੀ ਜਾਵੇ।
ਈ-ਮੇਲ ਨਾਲ ਨੱਥੀ :
1. ਐਕਰੀਡੇਸ਼ਨ ਰੀਨੀਉਵਲ ਫਾਰਮ
2. ਪੀਲਾ ਕਾਰਡ ਫਾਰਮ
3. ਪੀਲਾ ਕਾਰਡ ਸਵੈ-ਘੋਸ਼ਣਾ ਪੱਤਰ