ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿਚ ਵੀ ਫਾਊਂਡੇਸ਼ਨ ਵੱਲੋਂ ਮਨਾਇਆ ਜਾਵੇਗਾ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 353ਵਾਂ ਜਨਮ ਉਤਸਵ- ਬਾਵਾ

Ludhiana Punjabi
  • ਅਸ਼ਵਨੀ ਬਾਵਾ ਆਸਟ੍ਰੇਲੀਆ ਫਾਊਂਡੇਸ਼ਨ ਦੇ ਬਾਵਾ ਨੇ ਪ੍ਰਧਾਨ  ਨਿਯੁਕਤ ਕੀਤੇ
  • 16 ਅਕਤੂਬਰ ਨੂੰ ਬਾਬਾ ਜੀ ਦੇ ਜਨਮ ਉਤਸਵ ‘ਤੇ ਹਰ ਪੰਜਾਬੀ ਦੇਸੀ ਘਿਓ ਦਾ ਦੀਵਾ ਬਾਲੇ- ਬਲਦੇਵ

DMT : ਲੁਧਿਆਣਾ : (05 ਅਕਤੂਬਰ 2023) : –

ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਮਹਾਨ ਯੋਧੇ ਜਰਨੈਲ, ਕਿਸਾਨੀ ਦੇ ਮੁਕਤੀਦਾਤਾ, ਪਹਿਲੇ ਸਿੱਖ ਲੋਕ ਰਾਜ ਦੇ ਸੰਸਥਾਪਕ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 353ਵਾਂ ਜਨਮ ਉਤਸਵ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਵਿਚ ਫਾਊਂਡੇਸ਼ਨ ਵੱਲੋਂ ਮਨਾਇਆ ਜਾਵੇਗਾ। ਇਹ ਜਾਣਕਾਰੀ ਇੱਕ ਸਾਂਝੇ ਬਿਆਨ ਰਾਹੀਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ ਅਤੇ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਕਨਵੀਨਰ ਬਲਦੇਵ ਬਾਵਾ ਨੇ ਦਿੱਤੀ। ਉਹਨਾਂ ਇਸ ਸਮੇਂ ਅਸ਼ਵਨੀ ਬਾਵਾ ਨੂੰ ਫਾਊਂਡੇਸ਼ਨ ਦਾ ਆਸਟ੍ਰੇਲੀਆ ਦਾ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਵੀ ਕੀਤਾ। ਇਸ ਸਮੇਂ ਬਾਵਾ ਨੇ 16 ਅਕਤੂਬਰ ਨੂੰ ਹਰ ਪੰਜਾਬੀ ਨੂੰ ਆਪਣੇ ਘਰ ‘ਤੇ ਦੇਸੀ ਘਿਓ ਦਾ ਦੀਵਾ ਬਾਲਣ ਦੀ ਅਪੀਲ ਵੀ ਕੀਤੀ।

    ਇਸ ਸਮੇਂ ਬਾਵਾ ਅਤੇ ਬਲਦੇਵ ਨੇ ਦੱਸਿਆ ਕਿ ਅਮਰੀਕਾ ਵਿਚ ਗੁਰਮੀਤ ਸਿੰਘ ਗਿੱਲ ਪ੍ਰਧਾਨ ਫਾਊਂਡੇਸ਼ਨ ਅਮਰੀਕਾ ਅਤੇ ਕੈਨੇਡਾ ਵਿਚ ਹਰਬੰਤ ਸਿੰਘ ਦਿਉਲ ਪ੍ਰਧਾਨ ਫਾਊਂਡੇਸ਼ਨ ਕੈਨੇਡਾ, ਚੇਅਰਮੈਨ ਫਾਊਂਡੇਸ਼ਨ ਕੈਨੇਡਾ ਅਸ਼ੋਕ ਬਾਵਾ, ਜਨਰਲ ਸਕੱਤਰ ਫਾਊਂਡੇਸ਼ਨ ਕੈਨੇਡਾ ਬਿੰਦਰ ਗਰੇਵਾਲ, ਬਹਾਦਰ ਸਿੰਘ ਸਿੱਧੂ ਕਨਵੀਨਰ ਫਾਊਂਡੇਸ਼ਨ ਯੂ.ਐੱਸ.ਏ., ਮਨਦੀਪ ਸਿੰਘ ਹਾਂਸ ਚੇਅਰਮੈਨ ਫਾਊਂਡੇਸ਼ਨ ਯੂ.ਐੱਸ.ਏ., ਜਸਮੇਲ ਸਿੰਘ ਸਿੱਧੂ ਜਨਰਲ ਸਕੱਤਰ ਫਾਊਂਡੇਸ਼ਨ ਫਾਊਂਡੇਸ਼ਨ ਯੂ.ਐੱਸ.ਏ., ਸਿੱਧ ਮਹੰਤ ਪ੍ਰਧਾਨ ਕੁੱਲ ਹਿੰਦ ਬੈਰਾਗੀ ਵੈਸ਼ਨਵ ਮਹਾਂ ਮੰਡਲ ਯੂ.ਐੱਸ.ਏ. ਜੋ ਕਿ ਅਮਰੀਕਾ ਇੰਡੀਅਨ ਐਪਲਿਸ ਇਲਾਕੇ ਵਿਚ ਮੈਂਬਰ ਪਾਰਲੀਮੈਂਟ ਦੀ ਚੋਣ ਲੜਨ ਦੀ ਤਿਆਰੀ ਕਰ ਰਹੇ ਹਨ, ਉਹ ਵੀ 15 ਅਕਤੂਬਰ ਗੁਰਦੁਆਰਾ ਸਾਹਿਬ ਵਿਖੇ ਸਮਾਗਮ ਆਯੋਜਿਤ ਕਰਨਗੇ।

    ਉਹਨਾਂ ਦੱਸਿਆ ਕਿ ਰਵੀ ਸਿੰਘ ਪੱਬੀਆਂ ਜਨਰਲ ਸਕੱਤਰ ਫਾਊਂਡੇਸ਼ਨ ਯੂ.ਐੱਸ.ਏ. ਅਤੇ ਫੁੰਮਣ ਸਿੰਘ ਵਾਈਸ ਪ੍ਰਧਾਨ ਫਾਊਂਡੇਸ਼ਨ, ਜਨਰਲ ਸਕੱਤਰ ਫਾਊਂਡੇਸ਼ਨ ਯੂ.ਐੱਸ.ਏ. ਮੇਜਰ ਸਿੰਘ ਢਿੱਲੋਂ, ਨਿਰਮਲ ਸਿੰਘ ਗਰੇਵਾਲ, ਪਰਮਿੰਦਰ ਦਿਉਲ ਵੀ ਸਰਗਰਮੀ ਨਾਲ ਰੋਲ ਨਿਭਾ ਰਹੇ ਹਨ।

    ਉਹਨਾਂ ਇਸ ਸਮੇਂ ਕੈਨੇਡਾ ਅਤੇ ਭਾਰਤ ਦੇ ਸਬੰਧਾਂ ਵਿਚ ਆਈ ਖਟਾਸ ਨੂੰ ਦੋਨਾਂ ਦੇਸ਼ਾਂ ਦੇ ਮੁਖੀਆਂ ਨੂੰ ਹੱਲ ਕਰਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪੰਜਾਬੀ ਕਿਧਰੇ ਵੀ ਰਹਿਣ ਪਰ ਉਹਨਾਂ ਨੂੰ ਸੁਪਨੇ ਪੰਜਾਬ ਦੀ ਧਰਤੀ, ਪਰਿਵਾਰਾਂ, ਖੇਤਾਂ, ਸਭਿਆਚਾਰਕ ਮੇਲਿਆਂ ਦੇ ਹੀ ਆਉਂਦੇ ਹਨ। ਸਰਦੀਆਂ ਵਿਚ ਆਮ ਤੌਰ ‘ਤੇ ਹਜ਼ਾਰਾਂ ਦੀ ਤਾਦਾਦ ਵਿਚ ਪੰਜਾਬੀ ਪੰਜਾਬ ਆਉਂਦੇ ਹਨ ਅਤੇ ਖੇਡਾਂ, ਸਭਿਆਚਾਰਕ ਮੇਲਿਆਂ ਦੇ ਖੇਤਰ ਵਿਚ ਵੱਡਾ ਯੋਗਦਾਨ ਪਾਉਂਦੇ ਹਨ। ਉਹਨਾਂ ਦੇ ਭਾਰਤ ਆਉਣ ‘ਤੇ ਕੋਈ ਰੋਕ ਨਾ ਲੱਗੇ ਇਹ ਦੋਨਾਂ ਦੇਸ਼ਾਂ ਦੀਆਂ ਸਰਕਾਰਾਂ ਯੋਗ ਪ੍ਰਬੰਧ ਕਰਨ। ਇਸ ਸਮੇਂ ਕਰਨੈਲ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 353ਵਾਂ ਜਨਮ ਦਿਹਾੜਾ 16 ਅਕਤੂਬਰ ਨੂੰ ਰਕਬਾ ਭਵਨ ਵਿਖੇ ਮਨਾਉਣ ਸਬੰਧੀ ਮੀਟਿੰਗ ਹੋਵੇਗੀ।

Leave a Reply

Your email address will not be published. Required fields are marked *