DMT : ਲੁਧਿਆਣਾ : (08 ਮਾਰਚ 2023) : – ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਡਾ. ਮੋਹਨਜੀਤ ਕੌਰ (ਐੱਮ.ਡੀ. ਮੈਡੀਸਨ) ਨੂੰ ਮਾਲਵਾ ਸਭਿਆਚਾਰਕ ਮੰਚ ਪੰਜਾਬ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਵਾਈਸ ਪ੍ਰਧਾਨ ਮੰਚ ਜਸਵੀਰ ਸਿੰਘ ਚਾਵਲਾ, ਬਾਦਲ ਸਿੰਘ ਸਿੱਧੂ ਅਤੇ ਪਵਨ ਗਰਗ ਦੀ ਸਰਪ੍ਰਸਤੀ ਹੇਠ ਹੋਏ ਸਮਾਗਮ ਵਿਚ ਮਦਰ ਟੈਰੇਸਾ ਯਾਦਗਾਰੀ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ ਜੋ ਰਸਮ ਮਹਿਲਾ ਨੇਤਾ ਗੁਰਪ੍ਰੀਤ ਕੌਰ ਬਾਦਲ, ਗੁਰਮੀਤ ਕੌਰ ਚਾਵਲਾ, ਪੂਜਾ ਬਾਵਾ, ਖ਼ੁਸ਼ਦੀਪ ਕੌਰ ਨਿਭਾਈ। ਇਸ ਸਮੇਂ ਨੰਨ੍ਹੀ ਬੇਟੀ ਰਾਗੀ ਬਾਵਾ ਨੂੰ ਫੁੱਲਾਂ ਦਾ ਹਾਰ ਪਹਿਨਾਇਆ ਗਿਆ।
ਇਸ ਸਮੇਂ ਬਾਵਾ ਨੇ ਕਿਹਾ ਕਿ ਅੱਜ ਦਾ ਦਿਨ ਪੂਰੇ ਵਿਸ਼ਵ ਵਿਚ ਮਹਿਲਾ ਦਿਵਸ ਦੇ ਤੌਰ ‘ਤੇ ਮਨਾਇਆ ਜਾਂਦਾ ਹੈ। ਇਸ ਸਮੇਂ ਵੱਖ ਵੱਖ ਖੇਤਰ ਵਿਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਮਹਿਲਾ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਮਾਲਵਾ ਸਭਿਆਚਾਰਕ ਮੰਚ ਪੰਜਾਬ ਪਿਛਲੇ 25 ਸਾਲ ਤੋਂ ਧੀਆਂ ਦੀ ਲੋਹੜੀ ਮਨਾ ਕੇ ਸਮਾਜਿਕ ਜਾਗਰੂਕਤਾ ਪੈਦਾ ਕਰਨ ਲਈ ਮੋਹਰੀ ਰੋਲ ਅਦਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਇਸਤਰੀ ਜਾਤੀ ਨੂੰ ਬਾਣੀ ਅੰਦਰ ਪੂਰਾ ਸਤਿਕਾਰ ਦਿੱਤਾ ਹੈ। ਇਸ ਸਮੇਂ ਚਾਵਲਾ, ਬਾਦਲ ਅਤੇ ਪਵਨ ਨੇ ਕਿਹਾ ਕਿ ਅੱਜ ਹੋਲੀ ਦਾ ਪਵਿੱਤਰ ਤਿਉਹਾਰ ਹੈ, ਜੋ ਰੰਗਾਂ ਦਾ ਤਿਉਹਾਰ ਸਾਡੀ ਜ਼ਿੰਦਗੀ ਦੇ ਰੰਗਾਂ ਵਿਚ ਮਿਠਾਸ ਭਰਦਾ ਹੈ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਦਾ ਹੈ।
ਇਸ ਸਮੇਂ ਡਾ. ਮੋਹਨਜੀਤ ਕੌਰ ਨੇ ਮਾਲਵਾ ਸਭਿਆਚਾਰਕ ਮੰਚ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਲੋੜ ਹੈ ਮਹਿਲਾਵਾਂ ਨੂੰ ਹਰ ਖੇਤਰ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇ।