- ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ; ਸ਼ੋਭਾ ਯਾਤਰਾ ਨੇ ਡਾ. ਅੰਬੇਦਕਰ ਦੇ ਵਿਚਾਰਾਂ ਨੂੰ ਘਰ-ਘਰ ਪਹੁੰਚਾਇਆ- ਲਵਲੀ, ਪ੍ਰੇਮੀ
DMT : ਲੁਧਿਆਣਾ : (14 ਅਪ੍ਰੈਲ 2023) : – ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਜੀ ਦੇ 132ਵੇਂ ਜਨਮ ਦਿਨ ਮੌਕੇ ਅੰਬੇਡਕਰ ਨਵਯੁਵਕ ਦਲ ਵੱਲੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ ਅਤੇ ਡਾ. ਅੰਬੇਡਕਰ ਦੇ ਵਿਚਾਰਾਂ ‘ਤੇ ਚੱਲ ਕੇ ਲੋਕ ਭਲਾਈ ਦੇ ਕੰਮਾਂ ਵਿੱਚ ਭਾਈਵਾਲ ਬਣਨ ਦਾ ਪ੍ਰਣ ਲਿਆ।
ਇਸ ਮੌਕੇ ਲੁਧਿਆਣਾ ਸੈਂਟਰਲ ਤੋਂ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਮੁੱਖ ਮਹਿਮਾਨ ਵਜੋਂ ਪੁੱਜੇ। ਜਿਨ੍ਹਾਂ ਨੇ ਇਸ ਸ਼ਾਨਦਾਰ ਸਮਾਗਮ ਲਈ ਅੰਬੇਡਕਰ ਨਵਯੁਵਕ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਅਤੇ ਪ੍ਰਧਾਨ ਬੰਸੀ ਲਾਲ ਪ੍ਰੇਮੀ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਉੱਥੇ ਪਹੁੰਚੇ ਸੈਂਕੜੇ ਲੋਕਾਂ ਦਾ ਉਤਸ਼ਾਹ ਵਧਾਇਆ।
ਇਸ ਮੌਕੇ ਕਰਵਾਏ ਗਏ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਜੀਵ ਕੁਮਾਰ ਲਵਲੀ ਅਤੇ ਬੰਸੀ ਲਾਲ ਪ੍ਰੇਮੀ ਨੇ ਕਿਹਾ ਕਿ ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ.ਅੰਬੇਡਕਰ ਨੇ ਭਾਰਤ ਨੂੰ ਇਕ ਮਹਾਨ ਸੰਵਿਧਾਨ ਦਿੱਤਾ, ਜੋ ਅੱਜ ਦੇਸ਼ ਦੇ ਕਰੋੜਾਂ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰ ਰਿਹਾ ਹੈ। ਅੱਜ ਜੇਕਰ ਕੋਈ ਵਿਅਕਤੀ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦਾ ਹੈ ਤਾਂ ਉਹ ਡਾ. ਅੰਬੇਡਕਰ ਦੀ ਬਦੌਲਤ ਹੈ। ਇਹ ਸ਼ੋਭਾ ਯਾਤਰਾ ਡਾ. ਅੰਬੇਡਕਰ ਦੇ ਵਿਚਾਰਾਂ ਨੂੰ ਘਰ-ਘਰ ਤੱਕ ਲੈ ਕੇ ਜਾਣ ਅਤੇ ਸਮਾਜ ਵਿੱਚ ਸਿੱਖਿਆ ਦਾ ਪ੍ਰਸਾਰ ਕਰਨ ਦੀ ਸੋਚ ਨਾਲ ਲੋਕਾਂ ਵਿੱਚ ਜਾਗਰੂਕਤਾ ਫੈਲਾਉਂਦੀ ਹੈ।
ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਅੱਜ ਉਹ ਇਥੇ ਪਹੁੰਚ ਕੇ ਉਹ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਨ। ਜਿੱਥੇ ਡਾ: ਅੰਬੇਡਕਰ ਦੇ ਵਿਚਾਰਾਂ ਨੂੰ ਸਮਾਜ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਵੱਡੀ ਗਿਣਤੀ ‘ਚ ਲੋਕਾਂ ਨੇ ਉਤਸ਼ਾਹ ਨਾਲ ਸ਼ਮੂਲੀਅਤ ਕੀਤੀ | ਉਨ੍ਹਾਂ ਇਸ ਸ਼ਾਨਦਾਰ ਸਮਾਗਮ ਲਈ ਅੰਬੇਡਕਰ ਨਵਯੁਵਕ ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਅਤੇ ਬੰਸੀ ਲਾਲ ਪ੍ਰੇਮੀ ਦੀ ਸ਼ਲਾਘਾ ਕੀਤੀ।
ਇਹ ਸ਼ੋਭਾ ਯਾਤਰਾ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਈਸਾ ਨਗਰੀ ਤੋਂ ਸ਼ੁਰੂ ਹੋ ਕੇ ਡਵੀਜ਼ਨ ਨੰ. 3, ਅਹਾਤਾ ਸ਼ੇਰਜੰਗ, ਰੜੀ ਮੁਹੱਲਾ, ਸੁਭਾਨੀ ਬਿਲਡਿੰਗ ਚੌਕ, ਸ਼ਾਹਪੁਰ ਰੋਡ, ਪੁਰਾਣੀ ਜੀ.ਟੀ ਰੋਡ ਤੋਂ ਫੀਲਡ ਗੰਜ, ਘੰਟਾ ਘਰ ਚੌਕ, ਮਾਤਾ ਰਾਣੀ ਚੌਕ, ਛਾਉਣੀ ਮੁਹੱਲਾ, ਸਲੇਮ ਟਾਬਰੀ, ਜਲੰਧਰ ਬਾਈਪਾਸ ਤੋਂ ਹੁੰਦੇ ਹੋਏ ਸੰਵਿਧਾਨ ਨਿਰਮਾਤਾ ਡਾ ਬੀ ਆਰ ਅੰਬੇਡਕਰ ਜੀ ਦੇ ਬੁੱਤ ਨੇੜੇ ਸੰਪੂਰਨ ਹੋਈ। ਜਿੱਥੇ ਰਾਜੀਵ ਕੁਮਾਰ ਲਵਲੀ ਨੇ ਇਸ ਸਮਾਗਮ ਨੂੰ ਸਫਲ ਬਣਾਉਣ ਲਈ ਸਹਿਯੋਗੀ ਸੰਸਥਾਵਾਂ ਅਤੇ ਸ਼ੋਭਾ ਯਾਤਰਾ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ ਲੋਕਾਂ ਦਾ ਧੰਨਵਾਦ ਕੀਤਾ। ਯਾਤਰਾ ਦੇ ਰਸਤੇ ‘ਤੇ ਵੱਖ-ਵੱਖ ਥਾਵਾਂ ‘ਤੇ ਸਵਾਗਤੀ ਗੇਟ ਲਗਾਏ ਗਏ ਸਨ। ਵੱਖ-ਵੱਖ ਸੰਸਥਾਵਾਂ ਵੱਲੋਂ ਲੰਗਰ ਪ੍ਰਸ਼ਾਦ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਸ਼ੋਭਾ ਯਾਤਰਾ ‘ਚ ਵਿਸ਼ੇਸ਼ ਤੌਰ ‘ਤੇ ਲੁਧਿਆਣਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਸੁਰੇਸ਼ ਗੋਇਲ ਚੇਅਰਮੈਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ, ਸੀਨੀਅਰ ਭਾਜਪਾ ਆਗੂ ਐੱਸ.ਆਰ ਲੱਧੜ, ਖਜ਼ਾਨਚੀ ਪੰਜਾਬ ਭਾਜਪਾ ਗੁਰਦੇਵ ਸ਼ਰਮਾ ਦੇਬੀ, ਸਾਬਕਾ ਕੌਂਸਲਰ ਗੁਰਦੀਪ ਸਿੰਘ ਨੀਟੂ, ਨਵਜੋਤ ਜ਼ਰਗ ਚੇਅਰਮੈਨ ਪੰਜਾਬ ਜੈਨਕੋ ਲਿਮਟਿਡ, ਸੀਨੀਅਰ ਅਕਾਲੀ ਆਗੂ ਹਰਭਜਨ ਸਿੰਘ ਡੰਗ, ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ, ਹਰਸ਼ਿਤ ਸ਼ੀਤਲ ਆਦਿਵੰਸ਼ੀ ਨੇ ਸ਼ਿਰਕਤ ਕੀਤੀ।
ਦੂਜੇ ਪਾਸੇ ਲਲਤਾ ਪ੍ਰਸਾਦ, ਬੁੱਧਕੁਰ ਭੀਮ, ਮਨੋਜ ਕੁਮਾਰ, ਸ਼ਿਵ ਕੁਮਾਰ, ਰਾਜ ਬਹਾਦਰ, ਸ਼ਿਵ ਬਹਾਦਰ ਵਰਮਾ, ਲਲਨ ਬੁੱਧ, ਸੋਹਨ ਲਾਲ, ਦੇਵ ਨਾਥ, ਜਨਾਰਦਨ ਮੁਨੀ, ਹਰਫੂਲ ਬੋਧੀ, ਰਵੀ ਨਿਸ਼ਾਦ, ਰਾਮ ਨੇਮ, ਕਲਪਨਾ, ਰੇਖਾ, ਮਾਲਤੀ ਦਾ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਵਿੱਚ ਵਿਸ਼ੇਸ਼ ਯੋਗਦਾਨ ਰਿਹਾ।
ਜਦਕਿ ਐਡਵੋਕੇਟ ਇੰਦਰਜੀਤ, ਵੇਦਾਂਤ, ਸ਼ਿਵ, ਤਨਿਸ਼ਕ, ਰਾਹੁਲ ਆਦਿ ਵੀ ਹਾਜ਼ਰ ਸਨ।