ਅੰਬੇਡਕਰ ਨਵਯੁਵਕ ਦਲ ਵੱਲੋਂ ਵੱਖ-ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਸਨਮਾਨ; 14 ਅਪ੍ਰੈਲ ਨੂੰ ਡਾ.ਬੀ.ਆਰ.ਅੰਬੇਦਕਰ ਦੇ ਜਨਮ ਦਿਨ ‘ਤੇ ਜਥੇਬੰਦੀਆਂ ਦੇ ਸਹਿਯੋਗ ਨਾਲ ਕੱਢੀ ਗਈ ਸੀ ਵਿਸ਼ਾਲ ਸ਼ੋਭਾ ਯਾਤਰਾ

Ludhiana Punjabi

DMT : ਲੁਧਿਆਣਾ : (21 ਮਈ 2023) : – ਅੰਬੇਡਕਰ ਨਵਯੁਵਕ ਦਲ ਵੱਲੋਂ 14 ਅਪਰੈਲ ਨੂੰ ਡਾ: ਬੀ.ਆਰ ਅੰਬੇਦਕਰ ਦੇ ਜਨਮ ਦਿਵਸ ਮੌਕੇ ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ ਦੀ ਸਫਲਤਾ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਸਨਮਾਨਿਤ ਕਰਨ ਵਾਸਤੇ ਜਲੰਧਰ ਬਾਈਪਾਸ ਨੇੜੇ ਅੰਬੇਡਕਰ ਭਵਨ ਵਿਖੇ ਇਕ ਸਨਮਾਨ ਸਮਾਰੋਹ ਅਤੇ ਚਿੰਤਕ ਭਾਸ਼ਣ ਦਾ ਆਯੋਜਨ ਗਿਆ।
ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਨੇ ਦੱਸਿਆ ਕਿ ਅੰਬੇਡਕਰ ਨਵਯੁਵਕ ਦਲ ਵੱਲੋਂ 14 ਅਪਰੈਲ ਨੂੰ ਸੰਵਿਧਾਨ ਨਿਰਮਾਤਾ ਡਾ. ਬੀ.ਆਰ. ਅੰਬੇਦਕਰ ਦੇ ਜਨਮ ਦਿਨ ਮੌਕੇ ਕੱਢੀ ਗਈ ਵਿਸ਼ਾਲ ਯਾਤਰਾ ਨੂੰ ਸਫਲ ਬਣਾਉਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੀਆਂ ਸੰਸਥਾਵਾਂ ਦੇ ਨੁਮਾਇੰਦਿਆਂ ਦਾ ਸਨਮਾਨ ਕਰਨ ਲਈ ਇੱਕ ਕੋਸ਼ਿਸ਼ ਕੀਤੀ ਗਈ ਹੈ। ਇਸ ਸਮਾਗਮ ਦਾ ਉਦੇਸ਼ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਕੱਠੇ ਹੋ ਕੇ ਡਾ.ਬੀ.ਆਰ ਅੰਬੇਦਕਰ, ਸ੍ਰੀ ਗੁਰੂ ਰਵਿਦਾਸ ਮਹਾਰਾਜ, ਭਗਵਾਨ ਵਾਲਮੀਕਿ ਅਤੇ ਹੋਰ ਮਹਾਪੁਰਖਾਂ ਨਾਲ ਸਬੰਧਤ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਉਣ ਲਈ ਪ੍ਰੇਰਿਤ ਕਰਨਾ ਹੈ, ਕਿਉਂਕਿ ਬਾਬਾ ਸਾਹਿਬ ਅੰਬੇਡਕਰ ਦਾ ਸੁਪਨਾ ਅਜੇ ਵੀ ਸਾਕਾਰ ਹੋਣਾ ਬਾਕੀ ਹੈ ਅਤੇ ਇਸ ਦੇ ਲਈ ਸਾਨੂੰ ਕੋਸ਼ਿਸ਼ ਕਰਦੇ ਰਹਿਣਾ ਹੋਵੇਗਾ।
ਦਲ ਦੇ ਕਾਰਜਕਾਰੀ ਪ੍ਰਧਾਨ ਬੰਸੀ ਲਾਲ ਪ੍ਰੇਮੀ ਨੇ ਕਿਹਾ ਕਿ ਜਿਸ ਮਕਸਦ ਲਈ ਅੰਬੇਡਕਰ ਨਵਯੁਵਕ ਦਲ ਦੀ ਸਥਾਪਨਾ ਕਰੀਬ 5 ਸਾਲ ਪਹਿਲਾਂ ਕੀਤੀ ਗਈ ਸੀ, ਉਸ ਦੀ ਪੂਰਤੀ ਹੁੰਦੀ ਨਜ਼ਰ ਆ ਰਹੀ ਹੈ ਅਤੇ ਇਸ ਦਾ ਸਬੂਤ ਇੱਥੇ ਵੱਡੀ ਗਿਣਤੀ ਵਿਚ ਪੁੱਜੇ ਲੋਕ ਹਨ। ਅਸੀਂ ਆਪਣੇ ਮਹਾਪੁਰਖਾਂ ਦੇ ਵਿਚਾਰਾਂ ‘ਤੇ ਪਹਿਰਾ ਦੇ ਕੇ ਸਮਾਜ ਨੂੰ ਸਸ਼ਕਤ ਬਣਾਉਣ ਲਈ ਸਾਰਿਆਂ ਨੂੰ ਇਕਜੁੱਟ ਕਰਨ ਦੀ ਦਿਸ਼ਾ ‘ਚ ਲਗਾਤਾਰ ਅੱਗੇ ਵਧ ਰਹੇ ਹਾਂ।
ਸਮਾਗਮ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ।  ਇਸ ਮੌਕੇ ਰਾਮ ਆਸ਼ਰੇ, ਲਾਲ ਚੰਦ, ਗੋਲਡੀ, ਰਾਮ ਦਾਸ, ਰਾਮਾ ਚੌਹਾਨ, ਸ਼ਿਆਮ ਨਰਾਇਣ ਭਾਰਤੀ, ਡਾ: ਗੌਰਵ, ਡਾ: ਤ੍ਰਿਭੁਵਨ, ਜਤਿੰਦਰ ਆਰੀਆ, ਮੁੰਨੀ ਲਾਲ, ਲਲਤਾ ਪ੍ਰਸਾਦ, ਦੁਰਗਾ ਪ੍ਰਸਾਦ, ਅਖਿਲੇਸ਼, ਸ਼ਿਵ ਪ੍ਰਸਾਦ, ਰਵੀ ਬਹਾਦਰ, ਚਰਨਜੀਤ ਬੰਸ ਰਾਜ ਭਾਰਤੀ, ਕਾਲੀ ਚਰਨ, ਰਾਮ ਲਖਨ, ਸੋਨੀਆ, ਰਣਇੰਦਰ ਭਾਰਤੀ, ਵਿਨੋਦ ਕੁਮਾਰ, ਰਾਮ ਸੁੰਦਰ, ਧਨਮ ਰਾਏ, ਰਨਰੇਜ ਬਿਮਲ, ਰਾਮ ਨਯਨ ਡਾ: ਕਮਲੇਸ਼ ਰਜਨੀਸ਼, ਗੁੜ ਮੱਲ ਬੁੱਧ, ਹਰੀ ਲਾਲ, ਲਾਲ ਬਹਾਦਰ, ਸੁਰਜੀਤ ਕੁਮਾਰ, ਰਵੀ ਕੁਮਾਰ, ਬਿਕਰਮ, ਭੀਮ ਕੁਮਾਰ, ਗਿਆਨ ਚੰਦ, ਵਿਨੋਦ ਕੁਮਾਰ ਲੱਲਨ ਬੋਧ, ਰਾਜ ਕੁਮਾਰ, ਵਿਨੋਦ ਜ਼ੈਲਦਾਰ, ਦੇਵ ਨਾਥ, ਸੋਹਨ ਲਾਲ, ਮੁੰਨਾ ਯਾਦਵ, ਰਾਮਪਾਲ, ਕਮਲ ਕੁਮਾਰ, ਸੁਰੇਸ਼ ਕੁਮਾਰ, ਸ਼ਿਵ ਕੁਮਾਰ, ਦੇਵੇਂਦਰ, ਗੁਰਦੀਪ ਕੁਮਾਰ, ਸੰਦੀਪ ਕੁਮਾਰ, ਰਵਿੰਦਰ ਕੁਮਾਰ, ਅੱਛੇ ਲਾਲ, ਸੁਦਰਸ਼ਨ ਕੁਮਾਰ, ਸੁਭਾਸ਼ ਕੁਮਾਰ, ਜਨਾਰਦਨ ਮੁਨੀ, ਜੈ ਭੀਮ ਕੁਮਾਰ, ਰਿੰਕੂ ਅਸ਼ੋਕ, ਅਨਿਲ ਕੁਮਾਰ, ਮਨੋਜ ਕੁਮਾਰ, ਰਾਮ ਸਕਲ, ਕਾਲੀ ਚਰਨ, ਡਾ: ਸ਼ੈਲੇਸ਼, ਸੁਰੇਂਦਰ, ਰਮੇਸ਼ ਕੁਮਾਰ, ਰਾਜੇਸ਼ ਕੁਮਾਰ, ਸੁਸ਼ੀਲਾ ਪਾਸੀ, ਰਾਕੇਸ਼ ਸਿੰਘ ਅਨਿਲ ਅਹੀਰਵਰ, ਡਾ. ਸੰਜੇ, ਹਰਫੂਲ ਬੋਧੀ, ਦੁਰਜਨ ਅਹੀਰਵਾਲ, ਰਾਮ ਦਿਆਲ, ਦਲੀਪ ਕੁਮਾਰ, ਜੈ ਪ੍ਰਕਾਸ਼, ਰਾਕੇਸ਼ ਕੁਮਾਰ, ਰਾਜ ਕੁਮਾਰ, ਅਸ਼ੀਸ਼ ਸੈਮਾ, ਰਵੀ ਭਾਰਤੀ, ਦੀਪਕ ਕੁਮਾਰ, ਰਾਮ ਗਣੇਸ਼, ਬ੍ਰਿਜੇਸ਼, ਰਵਿੰਦਰ ਕੁਮਾਰ, ਰਵੀ ਨਿਸ਼ਾਦ, ਸੰਤੋਸ਼, ਹਨੀਸ਼ ਚੰਦ, ਗੁਲਾਬ ਚੰਦ, ਪ੍ਰਮੋਦ ਕੁਮਾਰ, ਅੰਕਿਲ, ਓਮ ਪ੍ਰਕਾਸ਼ ਗੌਤਮ, ਰਾਮ ਬਚਨ, ਮਨੋਜ ਕੁਮਾਰ, ਨਿਰਮਲ ਸਿੰਘ ਐਸ.ਐਸ., ਰਾਕੇਸ਼ ਕੁਮਾਰ ਦਯਾਰਾਮ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *