ਆਤਮ ਨਿਰਭਰ ਦਾ ਢੰਡੋਰਾ ਪਿੱਟਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਸ਼ਵ ਦੇ ਚਾਲੀ ਦੇਸ਼ਾਂ ਅੱਗੇ ਝੋਲੀ ਫੈਲਾਈ ਖੜੇ ਹੋਏ ਹਨ- ਬਾਵਾ

Ludhiana Punjabi

DMT : ਲੁਧਿਆਣਾ : (04 ਮਈ 2021): – ਪੰਜਾਬ ਰਾਜ ਉਦਯੋਗ ਵਿਕਾਸ ਨਿਗਮ ਦੇ ਚੇਅਰਮੈਨ ਕਿ੍ਰਸ਼ਨ ਕੁਮਾਰ ਬਾਵਾ ਅਤੇ ਅਰਥਸ਼ਾਸਤਰੀ  ਰਵਿੰਦਰ ਦਾਸ ਬਾਵਾ ਨੇ ਕਿਹਾ ਕਿ ਆਤਮ ਨਿਰਭਰ ਦਾ ਢੰਡੋਰਾ ਪਿੱਟਣ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵਿਸ਼ਵ ਦੇ ਚਾਲੀ ਦੇਸ਼ਾਂ ਅੱਗੇ ਝੋਲੀ ਫੈਲਾਈ ਖੜੇ ਹੋਏ ਹਨ । ਬਾਵਾ ਨੇ ਕਿਹਾ ਕਿ ਨਮੋਸ਼ੀ ਦੀ ਗੱਲ ਇਹ ਹੈ ਕਿ ਬਿਹਾਰ ਦੀਆਂ ਚੋਣਾਂ ਦੇ ਸਮੇਂ ਚੀਨ ਦੀਆਂ ਵਸਤੂਆਂ ਦਾ ਬਾਈਕਾਟ ਕਰਵਾਉਣ ਵਾਲੇ ਮੋਦੀ ਨੇ ਅੱਜ ਚੀਨ ਦੇ ਅੱਗੇ ਵੀ ਝੋਲੀ ਫੈਲਾ ਦਿੱਤੀ ਹੈ ਅਤੇ ਮੈਡੀਕਲ ਸਹਾਇਤਾ ਤੋਂ ਇਲਾਵਾ ਦਵਾਈਆਂ ਬਣਾਉਣ ਵਾਲੇ ਸਮਾਨ ਦੀ ਵੀ ਮੰਗ ਕੀਤੀ ਹੈ।ਉਨਾਂ ਕਿਹਾ ਕਿ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਡਾ. ਮਨਮੋਹਨ ਸਿੰਘ ਸਨ ਤਾਂ ਸੁਨਾਮੀ ਕੁਦਰਤੀ ਆਫਤ ਨੇ ਭਾਰਤ ਅੰਦਰ ਭਾਰੀ ਤਬਾਹੀ ਮਚਾਈ ਸੀ ਤਾਂ ਉਸ ਵੇਲੇ ਅਮਰੀਕਾ ਨੇ ਭਾਰਤ ਨੂੰ ਮੱਦਦ ਦੀ ਪੇਸ਼ਕਸ਼ ਕੀਤੀ ਸੀ, ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਅਮਰੀਕਾ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਸੀ।ਡਾ. ਸਿੰਘ 2004 ਤੋਂ 2014 ਤੱਕ ਪ੍ਰਧਾਨ ਮੰਤਰੀ ਪਦ ਤੇ ਰਹੇ। ਪਰ ਕਿਸੇ ਵੀ ਦੇਸ਼ ਤੋਂ ਸਹਾਇਤਾ ਪ੍ਰਾਪਤ ਨਹੀਂ ਕੀਤੀ।ਇਸ ਤੋਂ ਇਹ ਸਾਬਿਤ ਹੋ ਗਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਰਥਿਕਤਾ,ਸੁਰੱਖਿਆ,ਰੁਜਗਾਰ,ਬਾਹਰੀ ਸੁਰੱਖਿਆ,ਸਿਹਤ ਅਤੇ ਸਿੱਖਿਆ ਸੁਵਿਧਾਵਾਂ ਨੂੰ ਠੇਂਗਾ ਦਿਖਾਉਦਿਆਂ ਪੱਛਮੀ ਬੰਗਾਲ ਅੰਦਰ ਭਾਜਪਾ ਦੇ ਚੋਣ ਪ੍ਰਚਾਰਕ ਦੇ ਤੌਰ ਤੇ ਚੋਣ ਪ੍ਰਚਾਰ ਕਰਦੇ ਰਹੇ।ਭਾਜਪਾ ਅਤੇ ਆਰਐਸਐਸ ਨੂੰ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਦੀਆਂ ਨਾਕਾਮੀਆਂ ਨੂੰ ਧਿਆਨ ਚ ਰੱਖਦਿਆਂ ਹੋਇਆ ਮੋਦੀ ਨੂੰ ਹਟਾ ਕੇ ਕਿਸੇ ਯੋਗ ਵਿਅਕਤੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਚ ਜਿੰਮੇਵਾਰੀ ਸੋਂਪੀ ਜਾਵੇ।

Leave a Reply

Your email address will not be published. Required fields are marked *