ਆਪਣੇ ਗੁਰੂ ਭਗਤ ਮਹਾਪੁਰਸ਼ਾ ਦਾ ਆਪਣੇ ਵਡੇਰਿਆਂ ਦਾ ਦਿਨ ਸਮਾਜ ਦੇ ਸੇਵਾ ਕਰਕੇ ਮਨਾਉਣਾ ਹੀ ਸਹੀ ਰਸਤਾ ਹੈ – ਗੋਸ਼ਾ

Ludhiana Punjabi

DMT : ਲੁਧਿਆਣਾ : (05 ਫਰਵਰੀ 2023) : – ਅੱਜ ਲੁਧਿਆਣਾ ਭਾਰਤ ਨਗਰ ਮੰਡਲ ਵਿਖੇ ਭਗਤ ਗੁਰੂ ਰਵਿਦਾਸ ਮਹਾਰਾਜ ਜੀ ਦਾ 646 ਆਗਮਨ ਪੁਰਬ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਅਤੇ ਸੂਬੇ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਬੂਟੇ ਲਗਾਉਣ ਦਾ ਉਪਰਾਲਾ ਸਮੁੱਚੇ ਪੰਜਾਬ ਵਿੱਚ ਹਰ ਵਾਰਡ ਹਰ ਮੰਡਲ ਵਿੱਖੇ ਬੂਟੇ ਲਗਾ ਕੇ ਬਲੱਡ ਕੈਂਪ ਲਗਾ ਕੇ ਮੈਡੀਕਲ ਕੈਂਪ ਲਗਾ ਕੇ ਕੀਤਾ ਗਿਆ ਗੁਰਦੀਪ ਸਿੰਘ ਗੋਸ਼ਾ ਨੇ ਬੋਲਦੇ ਕਿਹਾ ਆਪਣੇ ਗੁਰੂ ਸਾਹਿਬਾਨਾਂ ,ਭਗਤਾ ਦਾ,ਮਹਾਪੁਰਸ਼ਾ ਦਾ ਅਤੇ ਆਪਣੇ ਵੱਡੇ ਵਡੇਰਿਆਂ ਦਾ ਦਿਨ ਮਨਾਉਣਾ ਦਾ ਮੱਤਲਬ ਚੰਗੀ ਹਵਾ ਪਾਣੀ ਹਰੀਵਾਲ ਵਾਸਤੇ ਕੰਮ ਕਰਨਾ ਹੀ ਸੱਚੀ ਸ਼ਰਧਾਂਜਲੀ ਹੈ ਅੱਜ ਭਾਰਤ ਨਗਰ ਮੰਡਲ ਦੇ ਪ੍ਰਧਾਨ ਵਿੱਕੀ ਜੱਗੀ,ਸ਼੍ਰੀ ਸੁਕੇਸ਼ ਕਾਲੀਆ,ਸਾਬਕਾ ਕੌਂਸਲਰ ਹੈਪੀ ਬਾਂਸਲ,ਅਰੁਣ ਗੋਇਲ,ਵਿਸ਼ਾਲ ਗੁਲਾਟੀ, ਰਾਜਨ ਸ਼ਰਮਾ,ਡਾਕਟਰ ਪਰਮਜੀਤ ਸਿੰਘ,ਧਰਮਵੀਰ ਜੌਹਰ,ਗੁਰਪ੍ਰੀਤ ਸਿੰਘ ਵਾਲੀਆ, ਰਿਸ਼ੁ ਰਾਇ,ਪ੍ਰਵੇਸ਼ ਵਰਮਾ ਅਤੇ ਮੋਹਤਵਾਰ ਸੱਜਣ ਹਾਜਿਰ ਸਨ ਓਹਨਾ ਨੇ ਬੋਲਦੇ ਕਿਹਾ ਸਾਨੂੰ ਸ਼੍ਰੀ ਨਰੇਂਦਰ ਮੋਦੀ ਤੋਂ ਹਰ ਕਦਮ ਸਿੱਖਣ ਦੀ ਲੋੜ ਹੈ ਸ਼੍ਰੀ ਨਰਿੰਦਰ ਮੋਦੀ ਹਮੇਸ਼ਾ ਦੇਸ਼ ਵਾਸਤੇ ਜਿੱਥੇ ਕੰਮ ਕਰਦੇ ਹਨ ਉੱਥੇ ਓਹਨਾ ਦੇ ਹਰ ਕਦਮ ਵਿੱਚ ਲੋਕਾਂ ਨੂੰ ਚੰਗਾ ਸੁਨੇਹਾ ਹੁੰਦਾ ਹੈ।

Leave a Reply

Your email address will not be published. Required fields are marked *