- ਕਮਿਸ਼ਨਰ ਪੁਲਸ ਤੋਂ ਇਨਸਾਫ਼ ਲੈਣ ਗਏ ਭਾਜਪਾ ਆਗੂ ਤੇ ਹੋਇਆ ਮੁਕਦਮਾ ਦਰਜ
DMT : ਲੁਧਿਆਣਾ : (18 ਦਸੰਬਰ 2023) : – ਬੀਤੇ ਦਿਨੀਂ ਸਾਡੇ ਭਾਜਪਾ ਦੇ ਮੰਡਲ ਸਕੱਤਰ ਅਮਨ ਸੈਣੀ ਵਲੋਂ ਕਿਸੇ ਮਸਲੇ ਵਿੱਚ ਪੁਲਸ ਵਲੋਂ ਸੁਣਵਾਈ ਨਾ ਕਰਨ ਤੇ ਕਮਿਸ਼ਨਰ ਪੁਲਸ ਦੇ ਦਫਤਰ ਬਾਹਰ ਧਰਨਾ ਦਿੱਤਾ ਗਿਆ ਸੀ। ਇਸ ਸੰਬੰਧ ਵਿੱਚ ਥਾਣਾ ਡਿਵੀਜ਼ਨ ਨੰਬਰ.5 ਦੇ ਐਸ.ਐੱਚ. ਓ ਵਲੋਂ ਅਮਨ ਸੈਣੀ ਅਤੇ ਉਸਦੇ 4 ਸਾਥੀਆਂ ਉਪਰ ਨੈਸ਼ਨਲ ਹਾਈਵੇ ਐਕਟ ਅਤੇ ਹੋਰ ਧਾਰਾਵਾਂ ਦੇ ਤਹਿਤ ਤੁਰੰਤ ਮੁਕਦਮਾ ਦਰਜ ਕੀਤਾ ਗਿਆ ਅਤੇ ਸਾਨੂੰ ਥਾਣੇ ਵਿੱਚ ਰੱਖਣ ਦੌਰਾਨ ਇਕ ਮਜੂਦਾ ਸਰਕਾਰ ਦਾ ਵਿਧਾਇਕ ਵਲੋਂ ਥਾਣੇ ਵਿੱਚ ਖੜ ਕੇ ਧਮਕੀਆਂ ਦਿੱਤੀਆ ਗਇਆ ਕਿ ਸਾਡੀ ਸਰਕਾਰ ਦੌਰਾਨ ਅਸੀਂ ਭਾਜਪਾ ਵਰਕਰਾਂ ਤੇ ਮੁਕੱਦਮੇ ਦਰਜ ਕਰਾਵਾਗੇ ਅਤੇ ਮਜੂਦਾ ਵਿਧਾਇਕ ਵਲੋਂ ਐਸ. ਐਚ. ਓ ਦੇ ਸਾਮ੍ਹਣੇ ਅਪਸ਼ਬਦ ਬੋਲੇ ਜੌ ਕਿ ਆਪਣੀ ਪਾਵਰ ਦਾ ਗਲਤ ਇਸਤਮਾਲ ਕਰਦੇ ਨਜ਼ਰ ਆਏ।