ਆਰਜੀਸੀ ਦੀ ਤਹਿ ਸਾਫਟਬਾਲ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ

Ludhiana Punjabi

DMT : ਲੁਧਿਆਣਾ : (05 ਅਕਤੂਬਰ 2023) : – ਰਾਮਗੜ੍ਹੀਆ ਗਰਲਜ਼ ਕਾਲਜ ਦੀਆਂ ਖਿਡਾਰਨਾਂ ਦਾ ਸ਼ਾਨਦਾਰ ਪ੍ਰਦਰਸ਼ਨ 5.10.23 ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਲਈ ਖ਼ੁਸ਼ੀ ਤੇ ਮਾਣ ਦਾ ਮੌਕਾ ਰਿਹਾ ਜਦੋਂ ਕਾਲਜ ਦੀ ਸਾਫਟਬਾਲ ਟੀਮ ਨੇ ਕਾਂਸੀ ਦਾ ਪਦਕ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ। ਮਿਤੀ 04-10-23 ਨੂੰ ਕਾਲਜ ਦੀ ਸਾਫਟਬਾਲ ਟੀਮ ਨੇ 27 ਵੀਂ ਸੀਨੀਅਰ ਜਿਲ੍ਹਾ ਸਾਫਟਬਾਲ ਚੈਂਪੀਅਨਸ਼ਿਪ -2023 ਜੋ ਕਿ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪੀ. ਏ .ਯੂ ਲੁਧਿਆਣਾ ਵਿਖੇ ਹੋਈ ਵਿੱਚ ਹਿੱਸਾ ਲਿਆ ਅਤੇ ਕਾਂਸੀ ਦਾ ਪਦਕ ਜਿੱਤਿਆ । ਕਾਲਜ ਦੇ ਕਾਰਜਕਾਰੀ ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਟੀਮ ਨੂੰ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਬੇਹਤਰ ਪ੍ਰਦਰਸ਼ਨ ਕਰਨ ਦੀ ਕਾਮਨਾ ਕੀਤੀ । ਇਸ ਦੇ ਨਾਲ ਹੀ ਉਹਨਾਂ ਨੇ ਸਰੀਰਿਕ ਸਿੱਖਿਆ ਵਿਭਾਗ ਦੇ ਪ੍ਰੋ .ਰਾਣੀ ਕੌਰ ਨੂੰ ਇਸ ਪ੍ਰਾਪਤੀ ਦੀ ਵਧਾਈ ਦਿੱਤੀ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੇ ਪ੍ਰਧਾਨ ਸ. ਰਣਯੋਧ ਸਿੰਘ ਅਤੇ ਜਨਰਲ ਸਕੱਤਰ ਸ. ਗੁਰਚਰਨ ਸਿੰਘ ਲੋਟੇ ਨੇ ਵੀ ਸਮੂਹ ਕਾਲਜ ਪਰਿਵਾਰ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਮੈਡਮ ਜਸਪਾਲ ਕੌਰ ਨੇ ਸਾਫਟਬਾਲ ਟੀਮ ਦੇ ਕੋਚ ਹਰਬੀਰ ਸਿੰਘ ਗਿੱਲ ਤੇ ਸੁਖਦੇਵ ਸਿੰਘ ਔਲਖ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *