ਆਰ.ਟੀ.ਏ. ਲੁਧਿਆਣਾ ਵੱਲੋਂ ਤੜਕ ਸਵੇਰ ਚੈਕਿੰਗ, 4 ਗੱਡੀਆਂ ਜ਼ਬਤ, 11 ਦੇ ਕੱਟੇ ਚਲਾਨ

Ludhiana Punjabi
  • 2 ਵਾਹਨਾਂ ਚਾਲਕਾਂ ਵਲੋਂ ਗੱਡੀਆਂ ਭਜਾਉਣ ਦੀ ਕੋਸ਼ਿਸ ਨੂੰ ਪੀ.ਸੀ.ਆਰ. ਨੇ ਕੀਤਾ ਨਾਕਾਮ
  • ਵਾਹਨ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ – ਸਕੱਤਰ ਆਰ.ਟੀ.ਏ.

DMT : ਲੁਧਿਆਣਾ : (08 ਫਰਵਰੀ 2023) : – ਸਕੱਤਰ ਆਰ.ਟੀ.ਏ, ਲੁਧਿਆਣਾ ਡਾ. ਪੂਨਮ ਪ੍ਰੀਤ ਕੌਰ ਵੱਲੋਂ ਚੜ੍ਹਦੀ ਸਵੇਰ ਸ਼ਹਿਰ ਦੀਆਂ ਮੁੱਖ ਸੜਕਾਂ ‘ਤੇ ਚੈਕਿੰਗ ਕੀਤੀ ਗਈ ਜਿੱਥੇ 4 ਗੱਡੀਆਂ ਧਾਰਾ 207 ਅੰਦਰ ਬੰਦ ਕੀਤੀਆਂ ਗਈਆਂ ਅਤੇ 7 ਗੱਡੀਆਂ ਦੇ ਚਾਲਾਨ ਕੱਟੇ ਗਏ ਜਿਨ੍ਹਾਂ ਵਿੱਚ ਓਵਰਲੋਡਿੰਗ, ਕਾਗਜਾਂ ਤੋਂ ਬਿਨਾਂ, ਪ੍ਰੈਸ਼ਰ ਹਾਰਨ ਅਤੇ ਹੋਰ ਕਮੀਆਂ ਸ਼ਾਮਲ ਸਨ।
ਆਰ.ਟੀ.ਏ. ਡਾ. ਪੂਨਮ ਪ੍ਰੀਤ ਕੌਰ ਨੇ ਦੱਸਿਆ ਕਿ ਚੈਕਿੰਗ ਦੌਰਾਨ ਦੋ ਗੱਡੀਆਂ ਨੂੰ ਰੂਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਚਾਲਕਾਂ ਨੇ ਗੱਡੀਆਂ ਨੂੰ ਭਜਾ ਲਿਆ ਜਿਸਨੂੰ ਫੜਣ ਲਈ ਮੌਕੇ ‘ਤੇ ਪੀ.ਸੀ.ਆਰ ਦੀ ਮਦਦ ਲਈ ਗਈ ਅਤੇ ਚਾਲਕਾਂ ਨੂੰ ਫੜ੍ਹਕੇ ਗੱਡੀਆਂ ਦੇ ਚਾਲਾਨ ਕੀਤੇ ਗਏ। ਚੈਕਿੰਗ ਦੌਰਾਨ ਉਨ੍ਹਾਂ ਇਹ ਵੀ ਚੇਤਾਵਨੀ ਦਿੱਤੀ ਕਿ ਵਾਹਨ ਚਾਲਕਾਂ ਵੱਲੋਂ ਕਿਸੇ ਵੀ ਤਰਾਂ੍ਹ ਦੀ ਲਾਪਰਵਾਹੀ ਬਰਦਾਸ਼ਤ ਨਹੀ ਕੀਤੀ ਜਾਵੇਗੀ।
ਸਕੱਤਰ ਆਰ.ਟੀ.ਏ ਵੱਲੋਂ ਟਰਾਂਸਪੋਰਟ ਯੂਨੀਅਨ ਨੂੰ ਅਪੀਲ ਕਰਦਿਆਂ ਕਿਹਾ ਕਿ ਆਪਣੀਆਂ ਗੱਡੀਆਂ ਦੇ ਕਾਗਜਾਂ ਨੂੰ ਅਪਡੇਟ ਰੱਖਿਆ ਜਾਵੇ, ਸਮੇਂ ਸਿਰ ਪਰਮਿਟ ਰੀਨੀਉ ਕਰਵਾਏ ਜਾਣ, ਟੈਕਸ ਭਰਿਆ ਜਾਵੇ ਅਤੇ ਜੇਕਰ ਕੋਈ ਵੀ ਗੱਡੀ ਸੜ੍ਹਕਾਂ ‘ਤੇ ਬਿਨਾਂ ਕਾਗਜ਼ਾਂ ਤੇ ਚਲਦੀ ਪਾਈ ਗਈ ਤਾਂ ਉਹਨਾਂ ਨੂੰ ਜ਼ਬਤ ਕਰਕੇ ਚਲਾਨ ਕੱਟਿਆ ਜਾਵੇਗਾ, ਜਿਸਦੀ ਨਿਰੋਲ ਜਿੰਮੇਵਾਰੀ ਉਨ੍ਹਾਂ ਦੀ ਹੋਵੇਗੀ।
ਆਰ.ਟੀ.ਏ, ਡਾ. ਪੂਨਮ ਪ੍ਰੀਤ ਕੌਰ ਵੱਲੋਂ ਭਲਕੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਸੇਫ ਸਕੂਲ ਵਾਹਨ ਸਕੀਮ ਤਹਿਤ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਮੀਟਿੰਗ ਕੀਤੀ ਜਾਣੀ ਹੈ। ਉਨ੍ਹਾਂ ਕਿਹਾ ਕਿ  ਸਕੂਲ ਦੀਆਂ ਬੱਸਾਂ ਦੇ ਕਾਗਜਾਂ ਅਤੇ ਬੱਸਾਂ ਵਿੱਚ ਬੱਚਿਆਂ ਦੀ ਜਰੂਰਤ ਦੀ ਸਾਰੀ ਸੁਵਿੱਧਾ ਨੂੰ ਯਕੀਨੀ ਬਣਾਉਣ।
ਆਰ.ਟੀ.ਏ ਦਫ਼ਤਰ ਵਿੱਚ ਸੁਰੂ ਕੀਤੇ ਹੈਲਪਡੈਸਕ ਨੂੰ ਪਬਲਿਕ ਵੱਲੋਂ ਭਰਵਾਂ ਹ਼ੁੰਗਾਰਾ ਮਿਲਿਆ ਹੈ ਜਿਸਦੇ ਚਲਦੇ ਸਕੱਤਰ  ਆਰ.ਟੀ.ਏ ਵੱਲੋਂ ਪਬਲਿਕ ਦੀ ਸੁਵਿਧਾ ਨੂੰ ਮੁੱਖ ਰੱਖਦਿਆਂ ਇਸਦਾ ਸਮਾਂ ਸਵੇਰੇ 9:00 ਤੋਂ ਸ਼ਾਮ 5:00 ਵਜੇ ਤੱਕ ਕਰ ਦਿੱਤਾ ਗਿਆ ਹੈ ਤਾਂ ਜੋ ਦੁਪਹਿਰ ਤੋਂ ਬਾਅਦ ਆਉਣ ਵਾਲੇ ਬਿਨੈਕਾਰਾਂ ਨੂੰ ਸਹੂਲਤ ਪ੍ਰਦਾਨ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਬਿਨੈਕਾਰ ਆਪਣੀਆਂ ਅਰਜੀਆਂ ਹੈਲਪਡੈਸਕ ‘ਤੇ ਜਮਾਂ੍ਹ ਕਰਵਾ ਸਕਦੇ ਹਨ ਅਤੇ ਆਪਣੀਆਂ ਅਰਜੀਆਂ ਦਾ ਸਟੇਟਸ ਵੀ ਚੈੱਕ ਕਰਵਾ ਸਕਦੇ ਹਨ।
ਸਕੱਤਰ ਆਰ.ਟੀ.ਏ ਵੱਲੋਂ ਟ੍ਰਾਂਸਪੋਰਟ ਵਿਭਾਗ ਦੇ ਸਟਾਫ ਨੂੰ ਸਪੱਸ਼ਟ ਕੀਤਾ ਗਿਆ ਹੈਲਪਡੈਸਕ ਤੇ ਆਈਆਂ ਅਰਜੀਆਂ ਦੀ ਰਿਪੋਰਟ ਰੋਜ਼ਾਨਾ ਸ਼ਾਮ 5 ਵਜੇ ਤੱਕ ਦਿੱਤੀ ਜਾਵੇ ਅਤੇ ਇਨ੍ਹਾਂ ਅਰਜ਼ੀਆਂ ਦਾ ਸਮਾਂਬੱਧ ਤਰੀਕੇ ਨਾਲ ਨਿਪਟਾਰਾ ਯਕੀਨੀ ਬਣਾਇਆ ਜਾਵੇ।

Leave a Reply

Your email address will not be published. Required fields are marked *