DMT : ਲੁਧਿਆਣਾ : (29 ਮਾਰਚ 2023) : – ਮੁੱਖ ਮੰਤਰੀ ਸ. ਭਗਵੰਤ ਮਾਨ ਜੀ ਦੇ ਦਿਸ਼ਾ-ਨਿਰਦੇਸ਼ਾਂ, ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਏ ਅਤੇ ਸੀ.ਐੱਮ.ਡੀ ਪੀ.ਐਸ.ਪੀ.ਸੀ.ਐਲ ਸ. ਬਲਦੇਵ ਸਿੰਘ ਸਰਾਂ ਹੋਰਾਂ ਦੀ ਯੋਗ ਅਗਵਾਈ ਹੇਠ ਆਉਣ ਵਾਲੇ ਪੈਡੀ ਸੀਜਨ/ਗਰਮੀ ਦੌਰਾਨ ਖ਼ਪਤਕਾਰਾਂ ਨੂੰ ਵਧੀਆ ਬਿਜਲੀ ਸਹੂਲਤਾਂ ਮੁਹਈਆ ਕਰਵਾਉਣ ਦੀ ਦਿਸ਼ਾ ਵੱਲ ਇੰਜ. ਡੀ. ਆਈ.ਪੀ.ਐਸ ਗਰੇਵਾਲ ਡਾਇਰੈਕਟਰ/ਵੰਡ ਪੀ.ਐਸ.ਪੀ.ਸੀ.ਐਲ ਵੱਲੋਂ ਅਲੱਗ-ਅਲੱਗ ਜੋਨਾਂ ਅਧੀਨ ਮੀਟਿੰਗਾਂ ਕਰਨ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ, ਅੱਜ ਮਿਤੀ 29/03/2023 ਨੂੰ ਕੇਂਦਰੀ ਚੋਣ ਦੇ ਤਿੰਨ ਵੰਡ ਸਰਕਲਾਂ ਈਸਟ, ਵੈਸਟ ਤੇ ਦਿਹਾਤੀ ਸਰਕਲ ਵਿੱਚ ਮੀਟਿੰਗ ਕੀਤੀ ਗਈ। ਇੰਜ. ਗਰੇਵਾਲ ਵੱਲੋਂ ਪਹਿਲਾ ਤਿੰਨ ਸਰਕਲਾਂ ਦੇ ਸਰਕਲ ਅਤੇ ਮੰਡਲ ਅਧਿਕਾਰੀਆਂ ਨਾਲ ਮੀਟਿੰਗਾਂ ਕੀਤੀਆਂ ਗਈਆਂ। ਇਨ੍ਹਾਂ ਮੀਟਿੰਗਾਂ ਵਿੱਚ ਇੰਜ. ਗਰੇਵਾਲ ਵੱਲੋਂ ਫਿਰ ਅਧਿਕਾਰੀਆਂ ਨੂੰ ਸਖਤ ਹਦਾਇਤਾਂ ਜਾਰੀ ਕਰਦਿਆਂ ਹੋਏ ਕਿਹਾ ਗਿਆ ਕਿ ਪੈਡੀ/ ਗਰਮੀ ਸੀਜਨ ਦੇ ਮੱਦੇਨਜ਼ਰ ਮੁਕੰਮਲ ਤਿਆਰੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਗਰਿੱਡਾਂ/ ਲਾਈਨਾਂ/ ਟਰਾਂਸਫਾਰਮਰਾਂ ਨੂੰ ਪਹਿਲ ਦੇ ਅਧਾਰ ਤੇ ਡੀਲੋਡ ਕਰਵਾਇਆ ਜਾਵੇ। ਕਣਕ ਦੇ ਪੱਕ ਰਹੀ ਫਸਲ ਦੇ ਮੱਦੇਨਜ਼ਰ ਢਿੱਲੀਆਂ ਤਾਰਾਂ ਅਤੇ ਸਪਾਰਕ ਕਰਦੇ ਜੀ ਓ ਸਵਿੱਚਾਂ ਨੂੰ ਤੁਰੰਤ ਠੀਕ ਕੀਤਾ ਜਾਵੇ। ਇੰਜ. ਗਰੇਵਾਲ ਵੱਲੋਂ ਖਪਤਕਾਰਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਅਧਿਕਾਰੀਆਂ ਨੂੰ ਹਦਾਇਤਾਂ ਦਿੰਦੇ ਹੋਏ ਕਿਹਾ ਗਿਆ ਕਿ ਕਿਸੇ ਵੀ ਤਰ੍ਹਾਂ ਦੀ ਰਿਸ਼ਵਤ ਸਬੰਧੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਨਜਿੱਠਿਆ ਜਾਵੇ। ਇਸ ਸਮੇਂ ਮੀਟਿੰਗਾਂ ਦੌਰਾਨ ਮੁੱਖ ਇੰਜੀਨੀਅਰ ਇੰਜ. ਐਸ ਆਰ ਵਸ਼ਿਸ਼ਟ, ਇੰਜ. ਅਨਿਲ ਸ਼ਰਮਾ ਐਸ.ਈ/ਵੈਸਟ, ਇੰਜ. ਸੁਰਜੀਤ ਸਿੰਘ ਐਸ.ਈ/ਈਸਟ, ਇੰਜ. ਜਗਦੇਵ ਸਿੰਘ ਹਾਂਸ ਐਸ.ਈ/ਸਬ ਅਰਬਨ, ਇੰਜ. ਰਮੇਸ਼ ਕੋਸ਼ਲ ਐਸ.ਈ/ … , ਤਿੰਨ ਸਰਕਲਾਂ ਦੇ ਵਧੀਕ ਨਿਗਰਾਨ ਇੰਜੀਨੀਅਰ/ਸੀਨੀਅਰ ਕਾਰਜਕਾਰੀ ਇੰਜੀਨੀਅਰ, ਵਧੀਕ ਨਿਗਰਾਨ ਇੰਜੀਨੀਅਰ ਗਰਿੱਡ ਮੈਂਟੇਨੈਂਸ, ਵਧੀਕ ਨਿਗਰਾਨ ਇੰਜੀਨੀਅਰ/ ਗਰਿੱਡ ਉਸਾਰੀ ਅਤੇ ਵਧੀਕ ਨਿਗਰਾਨ ਇੰਜੀਨੀਅਰ ਟ੍ਰਾਂਸਮਿਸ਼ਨ ਲਾਈਨਜ਼, ਵਧੀਕ ਐਸ.ਈ/ ਏ.ਪੀ.ਡੀ. ਆਰ.ਪੀ ਈਸਟ ਤੇ ਵੈਸਟ ਮੌਜੂਦ ਸਨ।
ਇਸ ਉਪਰੰਤ ਇੰਜ. ਡੀ.ਆਈ.ਪੀ.ਐਸ ਗਰੇਵਾਲ ਵੱਲੋਂ 3 ਸਰਕਲਾਂ ਦੇ ਜਨਤਾ ਦੇ ਪ੍ਰਤੀਨਿਧੀਆਂ ਨਾਲ ਮੀਟਿੰਗਾਂ ਕੀਤੀਆਂ। ਇਨ੍ਹਾਂ ਮੀਟਿੰਗਾਂ ਦੌਰਾਨ ਇੰਜ. ਗਰੇਵਾਲ ਵੱਲੋਂ ਪ੍ਰਤਿਨਿਧੀਆਂ ਨਾਲ ਪੀ.ਐਸ.ਪੀ ਸੀ.ਐਲ ਵੱਲੋਂ ਖਪਤਕਾਰਾਂ ਨੂੰ ਵਧੀਆ ਸੇਵਾਵਾਂ ਦੇਣ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਪਹਿਲ ਦੇ ਅਧਾਰ ਤੇ ਨਜਿੱਠਣ ਦੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਮੌਜੂਦ ਪ੍ਰਤੀਨਿਧੀਆਂ ਵੱਲੋਂ ਦਰਸਾਈਆਂ ਮੁਸ਼ਕਿਲਾਂ/ਕੰਮਾਂ ਨੂੰ ਤੁਰੰਤ ਅਟੈਂਡ ਕਰਨ ਲਈ ਅਧਿਕਾਰੀਆਂ ਨੂੰ ਮੌਕੇ ਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ । ਉਨ੍ਹਾਂ ਵੱਲੋਂ ਪ੍ਰਤੀਨਿਧੀਆਂ ਵੱਲੋਂ ਦਿੱਤੇ ਸੁਝਾਵਾਂ ਨੂੰ ਬਹੁਤੇ ਧਿਆਨਪੂਰਵਕ ਸੁਣਦੇ ਹੋਏ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ। ਇੰਜ. ਗਰੇਵਾਲ ਵੱਲੋਂ ਆਪਣਾ ਮੋਬਾਈਲ ਨੰਬਰ ਪ੍ਰਤੀਨਿਧੀਆਂ ਨਾਲ ਸਾਂਝਾ ਕਰਦੇ ਹੋਏ ਕਿਸੇ ਵੀ ਸਮੱਸਿਆ ਦੇ ਹੱਲ ਲਈ ਉਹਨਾਂ ਨਾਲ ਨਿਜੀ ਤੌਰ ਤੇ ਸੰਪਰਕ ਕਰਨ ਲਈ ਵੀ ਕਿਹਾ ਗਿਆ। ਇੰਜ. ਗਰੇਵਾਲ ਵੱਲੋਂ ਜਨਤਾ ਦੇ ਪ੍ਰਤੀਨਿਧੀਆਂ ਦੀਆਂ ਸਮੱਸਿਆਵਾਂ ਦੇ ਤੁਰੰਤ ਹੱਲ ਕਰਨ ਲਈ ਅਧਿਕਾਰੀਆਂ ਨੂੰ ਇਕ ਵਟਸਐਪ ਗਰੁੱਪ ਬਣਾਉਣ ਦੀ ਹਦਾਇਤ ਕੀਤੀ ਗਈ, ਜਿਸ ਵਿੱਚ ਜਨਤਾ ਦੇ ਪ੍ਰਤੀਨਿਧੀਆਂ ਨੂੰ ਅਤੇ ਖੁਦ ਉਹਨਾਂ ਨੂੰ ਸ਼ਾਮਲ ਕੀਤਾ ਜਾਵੇ। ਇਨ੍ਹਾਂ ਮੀਟਿੰਗਾਂ ਵਿੱਚ ਲੁਧਿਆਣਾ ਉੱਤਰੀ ਤੋਂ ਵਧਾਇਕ ਚੌਧਰੀ ਮਦਨ ਲਾਲ ਬੱਗਾ, ਲੁਧਿਆਣਾ ਦੱਖਣੀ ਤੋਂ ਵਿਧਾਇਕ ਰਜਿੰਦਰਪਾਲ ਕੌਰ ਛੀਨਾ, ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਬੱਸੀ ਗੋਗੀ, ਸਾਹਨੇਵਾਲ ਤੋਂ ਵਿਧਾਇਕ ਹਰਦੀਪ ਸਿੰਘ ਮੁੰਡੀਆਂ, ਆਤਮ ਨਗਰ ਤੋ ਵਿਧਾਯਕ ਕੁਲਵੰਤ ਸਿੰਘ ਸਿੱਧੂ, ਲੁਧਿਆਣਾ ਕੇਂਦਰੀ ਤੋ ਵਿਧਾਯਕ ਅਸ਼ੋਕ ਪਰਾਸ਼ਰ ਪੱਪੀ, ਲੁਧਿਆਣਾ ਪੂਰਬੀ ਤੋ ਵਿਧਾਯਕ ਦਲਜੀਤ ਸਿੰਘ ਗਰੇਵਾਲ, ਜਗਰਾਉਂ ਤੋ ਵਿਧਾਇਕ ਬੀਬੀ ਸਰਵਜੀਤ ਕੌਰ ਮਾਣੂਕੇ, ਰਾਏਕੋਟ ਤੋਂ ਵਿਧਾਇਕ ਹਾਕਮ ਸਿੰਘ ਠੇਕੇਦਾਰ, ਗਿੱਲ ਤੋਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਜੀ ਵੱਲੋਂ ਸ਼ਿਰਕਤ ਕੀਤੀ ਗਈ। ਜਨਤਾ ਦੇ ਪ੍ਰਤੀਨਿਧੀਆਂ ਵੱਲੋਂ ਇੰਜ. ਡੀ ਆਈ ਪੀ ਐਸ ਗਰੇਵਾਲ ਡਾਇਰੈਕਟਰ/ ਵੰਡ ਜੀ ਦੀ ਬੀੜ ਦਫ਼ਤਰਾਂ ਵਿੱਚ ਜਾ ਕੇ ਜਨਤਾ ਦੇ ਪ੍ਰਤੀਨਿਧੀਆਂ ਨਾਲ ਕੀਤੀਆਂ ਜਾ ਰਹੀਆਂ ਮੀਟਿੰਗਾਂ ਨੂੰ ਸਰਾਹਿਆ ਗਿਆ ਅਤੇ ਇਨ੍ਹਾਂ ਮੀਟਿੰਗਾਂ ਲਈ ਉਹਨਾਂ ਦਾ ਧੰਨਵਾਦ ਕਰਦੇ ਹੋਏ ਇਸ ਪ੍ਰਥਾ ਨੂੰ ਜਾਰੀ ਰੱਖਣ ਦੀ ਬੇਨਤੀ ਕੀਤੀ ਗਈ। ਇੰਜ. ਗਰੇਵਾਲ ਵੱਲੋਂ ਸਾਰੇ ਪ੍ਰਤੀਨਿਧੀਆਂ ਦਾ ਮੀਟਿੰਗ ਅਟੈਂਡ ਕਰਨ ਅਤੇ ਵਡਮੁੱਲੇ ਸੁਝਾਅ ਦੇਣ ਲਈ ਧੰਨਵਾਦ ਕੀਤਾ ਗਿਆ।