ਇੰਜ ਦਲਜੀਤ ਇੰਦਰਪਾਲ ਸਿੰਘ ਗਰੇਵਾਲ, ਡਾਇਰੈਕਟਰ ਡਿਸਟ੍ਰੀਬਿਊਸ਼ਨ ਪੀਐਸਪੀਸੀਐਲ ਨੇ 220 ਕੇਵੀ ਸਬ ਸਟੇਸ਼ਨ ਢੰਡਾਰੀ ਕਲਾਂ ਅਤੇ 220 ਕੇਵੀ ਸਬਸਟੇਸ਼ਨ ਲਲਤੋਂ ਕਲਾਂ ਵਿਖੇ ਦੌਰਾ ਕਰ ਕੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ

Ludhiana Punjabi

DMT : ਲੁਧਿਆਣਾ : (12 ਅਕਤੂਬਰ 2023) : – ਇੰਜ ਦਲਜੀਤ ਇੰਦਰਪਾਲ ਸਿੰਘ ਗਰੇਵਾਲ, ਡਾਇਰੈਕਟਰ ਡਿਸਟ੍ਰੀਬਿਊਸ਼ਨ ਪੀਐਸਪੀਸੀਐਲ ਨੇ 220 ਕੇਵੀ ਸਬ ਸਟੇਸ਼ਨ ਢੰਡਾਰੀ ਕਲਾਂ ਅਤੇ 220 ਕੇਵੀ ਸਬਸਟੇਸ਼ਨ ਲਲਤੋਂ ਕਲਾਂ ਵਿਖੇ ਦੌਰਾ ਕਰ ਕੇ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ । ਜਿੱਥੇ 66 ਕੇਵੀ ਸਬਸਟੇਸ਼ਨਾਂ ਨੂੰ ਫੀਡ ਕਰਨ ਵਾਲੇ ਪੁਰਾਣੇ ਕੰਡਕਟਰ ਨੂੰ ਨਵੇਂ ਐਚਟੀਐਲਐਸ ਕੰਡਕਟਰ ਨਾਲ ਬਦਲਣ ਦਾ ਕੰਮ ਚੱਲ ਰਿਹਾ ਹੈ । ਇਹ ਨਵਾਂ ਐਚਟੀਐਲਐਸ ਕੰਡਕਟਰ ਰਵਾਇਤੀ ਕੰਡਕਟਰ ਦੇ ਮੁਕਾਬਲੇ ਵੱਧ ਪਾਵਰ ਲੈ ਸਕਦਾ ਹੈ ਇਸ ਤਰ੍ਹਾਂ ਕੀਮਤੀ ਖਪਤਕਾਰਾਂ ਨੂੰ ਬਿਹਤਰ ਅਤੇ ਨਿਰਵਿਘਨ ਬਿਜਲੀ ਸਪਲਾਈ ਪ੍ਰਦਾਨ ਕਰਦਾ ਹੈ। ਡਾਇਰੈਕਟਰ ਡਿਸਟ੍ਰੀਬਿਊਸ਼ਨ ਨੇ ਸਾਰੇ ਨਿਗਰਾਨ ਇੰਜੀ. ਅਤੇ ਸੀਨੀ.ਕਾ.ਕਾ. ਇੰਜੀ. ਨਾਲ ਮੀਟਿੰਗ ਕੀਤੀ ਅਤੇ ਸਾਰੇ ਡਿਸਟ੍ਰੀਬਿਊਸ਼ਨ ਅਫਸਰਾਂ ਨੂੰ ਸਾਰੇ ਫੀਡਰਾਂ ਦੀ ਸਾਂਭ-ਸੰਭਾਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਵਾਰ-ਵਾਰ ਹੋ ਰਹੀਆਂ ਟਰਿੱਪਿੰਗ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਖਰਾਬ ਮੀਟਰਾਂ ਨੂੰ 15 ਦਿਨਾਂ ਦੇ ਅੰਦਰ-ਅੰਦਰ ਬਦਲਣ ਅਤੇ ਲੰਬਿਤ ਘਰੇਲੂ ਕੁਨੈਕਸ਼ਨ ਤੁਰੰਤ ਜਾਰੀ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਫੀਲਡ ਵਿੱਚ ਕੀਤੀਆਂ ਜਾ ਰਹੀਆਂ ਮਾੜੀਆਂ ਗਤੀਵਿਧੀਆਂ ਨੂੰ ਨੱਥ ਪਾਉਣ ਦੀ ਸਲਾਹ ਦਿੱਤੀ ਅਤੇ ਕੁਤਾਹੀ ਕਰਨ ਵਾਲੇ ਕਰਮਚਾਰੀਆਂ ਵਿਰੁੱਧ ਅਨੁਸ਼ਾਸਨੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਉਨਾਂ ਅੱਗੇ ਹਦਾਇਤ ਕੀਤੀ ਕਿ ਉਦਯੋਗਾਂ ਨਾਲ ਸਬੰਧਤ ਪੈੰਡਿਗ ਕੇਸਾਂ ਦਾ ਨਿਪਟਾਰਾ ਕੀਤਾ ਜਾਵੇ ਅਤੇ ਬਕਾਇਆ ਕੁਨੈਕਸ਼ਨਾਂ ਨੂੰ ਪਹਿਲ ਦੇ ਆਧਾਰ ‘ਤੇ ਜਾਰੀ ਕੀਤਾ ਜਾਵੇ ਕਿਉਂਕਿ ਸੂਬੇ ਨੂੰ ਇਸ ਸੈਕਟਰ ਤੋਂ ਵੱਧ ਤੋਂ ਵੱਧ ਮਾਲੀਆ ਪ੍ਰਾਪਤ ਹੋ ਰਿਹਾ ਹੈ ਅਤੇ ਇਹ ਉਦਯੋਗਿਕ ਖੇਤਰ ਸੂਬੇ ਦੀ ਰੀੜ੍ਹ ਦੀ ਹੱਡੀ ਹੈ ਅਤੇ ਪੰਜਾਬ ਦੇ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾ ਰਿਹਾ ਹੈ।

Leave a Reply

Your email address will not be published. Required fields are marked *