ਇੰਟਰਨੈਸ਼ਨਲ ਮੈਲਬੋਰਨ ਹਾਕੀ ਕੱਪ 29 ਸਤੰਬਰ ਤੋਂ 1 ਅਕਤੂਬਰ ਤੱਕ

Ludhiana Punjabi
  • ਉਲੰਪੀਅਨ ਸੋਹੇਲ ਅਬਾਸ ਹੋਣਗੇ ਮੁੱਖ ਮਹਿਮਾਨ

DMT : ਲੁਧਿਆਣਾ : (28 ਸਤੰਬਰ 2023) : –

ਵੈਸੇ ਆਸਟਰੇਲੀਆ ਹਾਕੀ ਦੀ ਦੁਨੀਆਂ ਵਿੱਚ ਸਰਦਾਰੀ ਹੈ ਪਰ ਆਸਟਰੇਲੀਆ ਵਿੱਚ ਹਾਕੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਿੱਚ ਪੰਜਾਬੀ ਭਾਈਚਾਰੇ ਦਾ ਵੱਡਾ ਰੋਲ ਹੈ। ਇਸੇ ਕੜੀ ਤਹਿਤ ਪੰਜਾਬੀ ਭਾਈਚਾਰੇ ਵੱਲੋਂ ਆਸਟਰੇਲੀਆ ਦੇ ਮੈਲਬੌਰਨ ਸ਼ਹਿਰ ਵਿੱਚ ਇੰਟਰਨੈਸ਼ਨਲ ਮੈਲਬੌਰਨ ਹਾਕੀ ਕੱਪ 2023 ਦਾ ਆਯੋਜਨ 29 ਸਤੰਬਰ ਤੋਂ 1 ਅਕਤੂਬਰ ਦੌਰਾਨ ਮੈਲਬੌਰਨ ਸਪੋਰਟਸ ਸੈਂਟਰ ਪਾਰਕਵਿਲ Melbourne Sports Centres ਵਿਖੇ ਹੋਣ ਜਾ ਰਿਹਾ ਹੈ। ਜਿਸ ਵਿੱਚ ਹਾਕੀ ਦੇ ਵੱਖ ਵੱਖ ਮੁਲਕਾਂ ਤੋਂ ਬੇਹਤਰੀਨ ਖਿਡਾਰੀ ਆਪਣੇਂ ਹਾਕੀ ਹੁਨਰ ਦਾ ਮੁਜਾਹਰਾ ਕਰਨਗੇ । ਇਸ ਹਾਕੀ ਕੱਪ ਵਿੱਚ ਆਸਟਰੇਲੀਆ ਦੇ ਵੱਖ ਵੱਖ ਸੂਬਿਆਂ, ਨਿਉਜੀਲੈਂਡ ਅਤੇ ਹੋਰ ਗਵਾਂਢੀ ਮੁਲਕਾਂ ਵਿੱਚ ਹਾਕੀ ਦੀ ਖੇਡ ਦਾ ਵਧੀਆ ਪ੍ਰਦਰਸ਼ਨ ਕਰ ਰਹੇ ਵੱਖ-ਵੱਖ ਖੇਡ ਕਲੱਬਾਂ ਦੇ ਵਿਭਿੰਨ ਉਮਰ ਵਰਗ ਦੇ ਮੁੰਡੇ, ਕੁੜੀਆਂ ਅਤੇ ਬੱਚਿਆਂ ਦੇ ਦਿਲਚਸਪ ਮੁਕਾਬਲੇ ਦੇਖਣ ਨੂੰ ਮਿਲਣਗੇ।
ਟੂਰਨਾਮੈਂਟ ਦੇ ਮੁੱਖ ਪ੍ਰਬੰਧਕ ਮਨਪ੍ਰੀਤ ਸਿੰਘ, ਓਲੰਪੀਅਨ ਵਸੀਮ ਅਹਿਮਦ ਅਤੇ ਚੰਨੀ ਢਿੱਲੋਂ ਨੇ ਦੱਸਿਆ ਕਿ ਮੁਕਾਬਲੇ ਵਿੱਚ ਹਿੱਸਾ ਲੈਣ ਜਾ ਰਹੀਆਂ ਟੀਮਾਂ ਵਿਚ ਮੈਲਬੋਰਨ ਸਿੱਖ ਯੂਨਾਈਟਿਡ, ਕਰੇਗੀਬਰਨ ਫਲਕਿੰਨੰਜ, ਸਿਡਨੀ ਲੁਆਈਨਜ਼, ਕੈਰੋਲਿਨ ਸਪਰਿੰਗ, ਲਤਰੋਬੇ ਵੈਲੀ, ਕਰਦੇਨਿਆ ਸਟੋਰਮ ਨਾਮੀ ਟੀਮਾਂ ਹਿੱਸਾ ਲੈਣਗੀਆਂ। ਦੁਨੀਆਂ ਹਾਕੀ ਦੇ ਸੁਪਰ ਸਟਾਰ ਅਤੇ 348 ਅੰਤਰ ਰਾਸ਼ਟਰੀ ਗੋਲਾਂ ਦਾ ਰਿਕਾਰਡ ਬਣਾਉਣ ਵਾਲੇ ਪਾਕਿਸਤਾਨ ਹਾਕੀ ਦੇ ਓਲੰਪੀਅਨ ਸੋਹੇਲ ਅਬਾਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਹੋਣਗੇ।

Leave a Reply

Your email address will not be published. Required fields are marked *