DMT : ਲੁਧਿਆਣਾ : (21 ਅਪ੍ਰੈਲ 2023) : – ਅੱਜ ਇੱਥੇ ਪੰਜਾਬ ਦੇ ਮੁਸਲਮਾਨਾਂ ਦੇ ਦੀਨੀ ਮਰਕਜ ਜਾਮਾ ਮਸਜਿਦ ਲੁਧਿਆਣਾ ਤੋਂ ਪੰਜਾਬ ਦੇ ਸ਼ਾਹੀ ਇਮਾਮ ਅਤੇ ਰੂਅਤੇ ਹਿਲਾਲ ਕਮੇਟੀ ਪੰਜਾਬ (ਚਾਂਦ ਦੇਖਣ ਵਾਲੀ ਕਮੇਟੀ) ਦੇ ਪ੍ਰਧਾਨ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਪੰਜਾਬ ਭਰ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਥੇ ਐਲਾਨ ਕੀਤਾ ਕਿ ਅੱਜ ਈਦ-ਉਲ-ਫਿਤਰ ਦਾ ਚਾਂਦ ਨਜ਼ਰ ਆ ਗਿਆ ਹੈ, ਇਸ ਲਈ ਈਦ-ਉਲ-ਫਿਤਰ ਦਾ ਤਿਊਹਾਰ 22 ਅਪ੍ਰੈਲ ਦਿਨ ਸ਼ਨੀਵਾਰ ਨੂੰ ਮਨਾਇਆ ਜਾਵੇਗਾ | ਇਸ ਮੌਕੇ ਈਦ-ਉਲ-ਫਿਤਰ ਦੇ ਪਵਿੱਤਰ ਤਿਊਹਾਰ ਦੀ ਸ਼ਾਹੀ ਇਮਾਮ ਨੇ ਸਮੂਹ ਪੰਜਾਬ ਵਾਸੀਆਂ ਨੂੰ ਦਿਲੋਂ ਮੁਬਾਰਕਬਾਦ ਦਿੱਤੀ |