ਐਮਐਲਏ ਸਮਰਾਲਾ ਜਗਤਾਰ ਸਿੰਘ ਦਿਆਲਪੁਰਾ ਨੇ ਕੀਤਾ ਜਰਖੜ ਖੇਡ ਸਟੇਡੀਅਮ ਅਤੇ ਜੰਨਤ ਏ ਜਰਖੜ ਦਾ ਵਿਸ਼ੇਸ਼ ਦੌਰਾ

Ludhiana Punjabi

DMT : ਲੁਧਿਆਣਾ : (26 ਮਾਰਚ 2024) : –

ਸਮਰਾਲਾ ਹਲਕਾ ਦੇ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਬੀਤੇ ਦਿਨੀ ਜਰਖੜ ਖੇਡ ਸਟੇਡੀਅਮ ਦਾ ਵਿਸ਼ੇਸ਼ ਦੌਰਾ ਕੀਤਾ । ਉਹਨਾਂ ਨੇ ਜਰਖੜ ਖੇਡ ਸਟੇਡੀਅਮ ਵਿਖੇ ਲੱਗੀ ਐਸਟਰੋਟਰਫ, ਹੋਸਟਲ ਅਤੇ ਹੋਰ ਖੇਡ ਮੈਦਾਨਾਂ ਦਾ ਮੁਆਇਨਾ ਕੀਤਾ। ਉਹਨਾਂ ਆਖਿਆ ਕਿ ਜਰਖੜ ਖੇਡ ਸਟੇਡੀਅਮ ਵਾਕਿਆ ਹੀ ਪੇਂਡੂ ਖੇਡਾਂ ਦਾ ਇੱਕ ਮੱਕਾ ਹੈ । ਉਨਾ ਆਖਿਆ ਹਲਕਾ ਸਮਰਾਲਾ ਦੇ ਵਿੱਚ ਵੱਡੇ ਪੱਧਰ ਤੇ ਖੇਡ ਸਟੇਡੀਅਮਾ ਦੀ ਸਥਾਪਨਾ ਕੀਤੀ ਜਾਵੇਗੀ । ਇਸ ਮੌਕੇ ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਅਤੇ ਹੋਰ ਪ੍ਰਬੰਧਕਾਂ ਵੱਲੋਂ ਉਹਨਾਂ ਨੂੰ ਵਿਸ਼ੇਸ਼ ਐਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ।
ਇਸ ਮੌਕੇ ਜਗਤਾਰ ਸਿੰਘ ਦਿਆਲਪੁਰਾ ਵਿਧਾਇਕ ਸਮਰਾਲਾ ਜੰਨਤ ਏ ਜਰਖੜ ਨੂੰ ਵੀ ਵੇਖਣ ਲਈ ਉਚੇਚੇ ਤੌਰ ਤੇ ਗਏ , ਇਸ ਮੌਕੇ ਉਹਨਾਂ ਨਾਲ ਬਹੁਤ ਹੀ ਰਾਜਨੀਤਿਕ ਅਤੇ ਸਮਾਜਿਕ ਗੱਲਾਂ ਹੋਈਆਂ , ਬਾਈ ਜਗਤਾਰ ਸਿੰਘ ਦਿਆਲਪੁਰਾ ਜੰਨਤ ਏ ਜਰਖੜ ਨੂੰ ਵੇਖ ਕੇ ਬਾਗੋ ਬਾਗ ਹੋਏ ਉਹਨਾਂ ਆਖਿਆ ਕਿ ਜਨਤ ਏ ਜਰਖੜ ਪੰਜਾਬ ਦਾ ਇੱਕ ਵਿਲੱਖਣ ਅਜੂਬਾ ਬਣੇਗਾ । ਦੁਨੀਆ ਭਰ ਦੇ ਸ਼ੈਲਾਨੀ ਜੰਨਤ ਏ ਜਰਖੜ ਨੂੰ ਵੇਖਣ ਆਇਆ ਕਰਨਗੇ । ਇਸ ਮੌਕੇ ਗੁਰ ਸਤਿੰਦਰ ਸਿੰਘ ਪ੍ਰਗਟ ਕੋਚ ,ਸ਼ਿੰਗਾਰਾ ਸਿੰਘ ਜਰਖੜ ,ਅਮਰੀਕ ਸਿੰਘ ਜਰਖੜ, ਸੁਰਿੰਦਰ ਸਿੰਘ ਜਰਖੜ ,ਰਜਿੰਦਰ ਸਿੰਘ ਜਰਖੜ , ਕੋਚ ਗੁਰਤੇਜ ਸਿੰਘ , ਸਾਹਿਬ ਜੀਤ ਸਿੰਘ ਸਾਬੀ ਜਰਖੜ , ਤਜਿੰਦਰ ਸਿੰਘ ਆਦਿ ਹੋਰ ਪ੍ਰਬੰਧਕ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

Leave a Reply

Your email address will not be published. Required fields are marked *