ਐਮਪੀ ਅਰੋੜਾ ਨੇ ਐਨਐਚਏਆਈ ਅਧਿਕਾਰੀਆਂ ਨਾਲ ਲੁਧਿਆਣਾ ਵਿੱਚ ਐਲੀਵੇਟਿਡ ਰੋਡ ਪ੍ਰੋਜੈਕਟ ਦਾ ਲਿਆ ਜਾਇਜ਼ਾ

Ludhiana Punjabi
  • ਐਨਐਚਏਆਈ ਅਧਿਕਾਰੀਆਂ ਤੋਂ ਜੂਨ ਦੇ ਅੰਤ ਤੱਕ ਪੂਰਾ ਕਰਨ ਦਾ ਮਿਲਿਆ ਭਰੋਸਾ

DMT : ਲੁਧਿਆਣਾ : (04 ਮਾਰਚ 2023) : – ਲੁਧਿਆਣਾ-ਫ਼ਿਰੋਜ਼ਪੁਰ ਹਾਈਵੇ ‘ਤੇ ਐਲੀਵੇਟਿਡ ਰੋਡ ਪ੍ਰੋਜੈਕਟ ਦਾ ਦੌਰਾ ਕਰਨ ਤੋਂ ਬਾਅਦ, ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ, ਕੇ.ਐਲ. ਸਚਦੇਵਾ, ਪ੍ਰੋਜੈਕਟ ਡਾਇਰੈਕਟਰ, ਐਨ.ਐਚ.ਏ.ਆਈ. ਦੇ ਨਾਲ ਕਿਹਾ ਕਿ ਉਨ੍ਹਾਂ ਨੂੰ ਐਨ.ਐਚ.ਏ.ਆਈ. ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤਾ ਗਿਆ ਹੈ ਕਿ ਪ੍ਰੋਜੈਕਟ ਜੂਨ ਦੇ ਅੰਤ ਤੱਕ ਪੂਰਾ ਕਰ ਲਿਆ ਜਾਵੇਗਾ।

ਅਰੋੜਾ ਦੇ ਨਾਲ ਸਚਦੇਵਾ ਅਤੇ  ਐਨਐਚਏਆਈ  ਟੀਮ ਦੇ ਹੋਰ ਮੈਂਬਰ ਵੀ ਮੌਜੂਦ ਸਨ। ਦਿੱਲੀ ਵਿੱਚ  ਐਨਐਚਏਆਈ ਦੇ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਪ੍ਰੋਜੈਕਟ ਇਸ ਸਾਲ ਜੂਨ ਤੱਕ ਪੂਰਾ ਕਰ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਉਹ ਪੂਰੀ ਤਰ੍ਹਾਂ ਸੰਤੁਸ਼ਟ ਹਨ ਕਿਉਂਕਿ ਕੰਮ ਬਹੁਤ ਤੇਜ਼ੀ ਨਾਲ ਚੱਲ ਰਿਹਾ ਹੈ। ਉਨ੍ਹਾਂ ਮੰਨਿਆ ਕਿ ਉਸਾਰੀ ਅਧੀਨ ਐਲੀਵੇਟਿਡ ਰੋਡ ਪ੍ਰਾਜੈਕਟ ਟ੍ਰੈਫਿਕ ਜਾਮ ਦਾ ਗੰਭੀਰ ਕਾਰਨ ਬਣ ਗਿਆ ਹੈ, ਪਰ ਇਹ ਦੇਖ ਕੇ ਖੁਸ਼ੀ ਦੀ ਗੱਲ ਹੈ ਕਿ ਐਨ.ਐਚ.ਏ.ਆਈ. ਨਿਰਧਾਰਿਤ ਸਮੇਂ ਅੰਦਰ ਉਸਾਰੀ ਨੂੰ ਪੂਰਾ ਕਰਨ ਨੂੰ ਪ੍ਰਮੁੱਖ ਤਰਜੀਹ ਦੇ ਰਿਹਾ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਸ ਪ੍ਰਾਜੈਕਟ ਦੇ ਮੁਕੰਮਲ ਹੋਣ ਮਗਰੋਂ ਇਸ ਮਾਰਗ ’ਤੇ ਟ੍ਰੈਫਿਕ ਜਾਮ ਦੇ ਦਿਨ ਇਤਿਹਾਸ ਬਣ ਜਾਣਗੇ।

ਅਰੋੜਾ ਨੇ ਕਿਹਾ ਕਿ ਚੱਲ ਰਹੇ ਕੰਮ ਦੀ ਰਫ਼ਤਾਰ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪਹਿਲਾਂ ਹਰ ਮਹੀਨੇ 3.5 ਤੋਂ 4 ਕੰਕਰੀਟ ਸਪੈਨ (ਹਰੇਕ ਸਪੈਨ 28.5 ਮੀਟਰ) ਰੱਖਿਆ ਜਾਂਦਾ ਸੀ ਪਰ ਫਰਵਰੀ ਮਹੀਨੇ ਵਿੱਚ 6.4 ਕੰਕਰੀਟ ਸਪੈਨ ਰੱਖ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਐਨ.ਐਚ.ਏ.ਆਈ. ਦੀ ਟੀਮ ਦਿਨ-ਰਾਤ ਸਖ਼ਤ ਮਿਹਨਤ ਅਤੇ ਗੰਭੀਰਤਾ ਨਾਲ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਐਨ.ਐਚ.ਏ.ਆਈ ਨੇ ਮੌਜੂਦਾ ਮਸ਼ੀਨਰੀ ਦੇ ਖਰਾਬ ਹੋਣ ਦੀ ਸੂਰਤ ਵਿੱਚ ਬਿਨਾਂ ਕਿਸੇ ਰੁਕਾਵਟ ਦੇ ਨਿਰਮਾਣ ਕਾਰਜ ਨੂੰ ਜਾਰੀ ਰੱਖਣ ਲਈ ਵਾਧੂ ਮਸ਼ੀਨਰੀ ਦਾ ਵੀ ਪ੍ਰਬੰਧ ਕੀਤਾ ਹੈ।

ਅਰੋੜਾ ਨੇ ਅੱਗੇ ਕਿਹਾ ਕਿ ਸਚਦੇਵਾ ਵੱਲੋਂ ਉਨ੍ਹਾਂ ਨੂੰ ਦੱਸਿਆ ਗਿਆ ਹੈ ਕਿ ਵੇਰਕਾ ਪਲਾਂਟ, ਪੀਏਯੂ, ਭਾਈ ਬਾਲਾ ਚੌਕ ਅਤੇ ਹੋਟਲ ਪਾਰਕ ਪਲਾਜ਼ਾ ਨੇੜੇ ਚਾਰ ਸਲਿੱਪ ਰੋਡ ਬਣਨਗੀਆਂ। ਬੱਸ ਸਟੈਂਡ ਅਤੇ ਸ਼੍ਰੀ ਦੁਰਗਾ ਮਾਤਾ ਮੰਦਰ ਵੱਲ ਜਾਣ ਵਾਲੇ ਵਾਹਨਾਂ ਦੀ ਆਵਾਜਾਈ ਲਈ ਵੀ ਪ੍ਰਬੰਧ ਕੀਤੇ ਜਾਣਗੇ।

ਅਰੋੜਾ ਨੇ ਕਿਹਾ ਕਿ ਉਨ੍ਹਾਂ ਨੇ  ਐਨਐਚਏਆਈ  ਟੀਮ ਦੇ ਨਾਲ ਆਪਣੀ ਕਾਰ ਵਿੱਚ 80 ਕਿਲੋਮੀਟਰ ਦੀ ਵੱਧ ਤੋਂ ਵੱਧ ਸਪੀਡ ਸੀਮਾ ‘ਤੇ ਪ੍ਰੋਜੈਕਟ ਦੇ ਸ਼ੁਰੂਆਤੀ ਸਥਾਨ ਤੋਂ ਵੇਰਕਾ ਮਿਲਕ ਪਲਾਂਟ ਦੇ ਨੇੜੇ ਤੱਕ ਪਹਿਲਾਂ ਤੋਂ ਬਣਾਏ ਗਏ ਐਲੀਵੇਟਿਡ ਹਿੱਸੇ ਦਾ ਵੀ ਦੌਰਾ ਕੀਤਾ ਅਤੇ ਇਸ ਨੂੰ ਤਸੱਲੀਬਖਸ਼ ਪਾਇਆ। ਉਨ੍ਹਾਂ ਕਿਹਾ ਕਿ ਸਚਦੇਵਾ ਨੇ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ  ਐਨਐਚਏਆਈ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਐਲੀਵੇਟਿਡ ਰੋਡ ‘ਤੇ ਆਪਣੇ ਵਾਹਨਾਂ ਦੀ ਰਫ਼ਤਾਰ 80 ਕੇਪੀਐਚ ਤੋਂ ਵੱਧ ਨਾ ਕਰਨ।

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦੇਖਿਆ ਹੈ ਕਿ ਇਸ ਪ੍ਰੋਜੈਕਟ ਨੂੰ ਨੇਪਰੇ ਚਾੜ੍ਹਨ ਦੌਰਾਨ ਐੱਨ.ਐੱਚ.ਏ.ਆਈ. ਵੱਲੋਂ ਗੁਣਵੱਤਾ ਦੇ ਮਾਪਦੰਡਾਂ ਸੰਬੰਧੀ ਸਾਰੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *