ਐਮਪੀ ਅਰੋੜਾ ਨੇ ਕੇਂਦਰ ਨੂੰ ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਹੋਰ ਫੰਡ ਅਲਾਟ ਕਰਨ ਦੀ ਕੀਤੀ ਬੇਨਤੀ

Ludhiana Punjabi

DMT : ਲੁਧਿਆਣਾ : (10 ਮਾਰਚ 2023) : –  ਕੇਂਦਰੀ ਸੈਰ ਸਪਾਟਾ ਮੰਤਰੀ ਜੀ ਕਿਸ਼ਨ ਰੈਡੀ ਅਨੁਸਾਰ ਪਿਛਲੇ ਪੰਜ ਸਾਲਾਂ (ਵਿੱਤੀ ਸਾਲ 2017-18 ਤੋਂ 2021-22 ਤੱਕ) ਦੌਰਾਨ ਪੰਜਾਬ ਦੇ ਤਿਉਹਾਰਾਂ ਨੂੰ ਕੇਂਦਰੀ ਮੰਤਰਾਲੇ ਤੋਂ 1 ਕਰੋੜ 70 ਲੱਖ ਰੁਪਏ ਦੀ ਵਿੱਤੀ ਸਹਾਇਤਾ ਮਿਲੀ ਹੈ।

ਰੈਡੀ ਨੇ ਇਹ ਗੱਲ ਹਾਲ ਹੀ ਦੇ ਰਾਜ ਸਭਾ ਸੈਸ਼ਨ ਦੌਰਾਨ ਲੁਧਿਆਣਾ ਤੋਂ ‘ਆਪ’ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਵੱਲੋਂ ਪੰਜਾਬ ਵਿੱਚ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਹੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਰਾਜ ਵਿੱਚ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਅਤੇ ਵਧਾਉਣ ਲਈ ਫੰਡ ਦੇਣ ਦੇ ਰੁਝਾਨ ਬਾਰੇ ਸਵਾਲ ਪੁੱਛਿਆ ਸੀ। ਇਸ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਪੰਜਾਬ ਵਿੱਚ ਉਨ੍ਹਾਂ ਤਿਉਹਾਰਾਂ ਦੀ ਸੂਚੀ ਪ੍ਰਦਾਨ ਕੀਤੀ ਜਿਨ੍ਹਾਂ ਨੂੰ ਪਿਛਲੇ ਪੰਜ ਸਾਲਾਂ ਦੌਰਾਨ ਕੇਂਦਰੀ ਸੈਰ ਸਪਾਟਾ ਮੰਤਰਾਲੇ ਤੋਂ ਵਿੱਤੀ ਸਹਾਇਤਾ ਮਿਲੀ ਹੈ। ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਇਸ ਪ੍ਰਕਾਰ ਹੈ: ਸ਼੍ਰੀ ਬਾਬਾ ਹਰਿਵੱਲਭ ਸੰਗੀਤ ਸੰਮੇਲਨ, ਜਲੰਧਰ; ਆਨੰਦਪੁਰ ਸਾਹਿਬ ਵਿੱਚ ਹੋਲਾ ਮੁਹੱਲਾ; ਸੂਫੀ ਫੈਸਟੀਵਲ ਅਤੇ ਪਟਿਆਲਾ ਹੈਰੀਟੇਜ ਫੈਸਟੀਵਲ।

ਅਰੋੜਾ ਨੇ ਪੰਜਾਬ ਵਿੱਚ ਸੈਰ ਸਪਾਟਾ ਸਰਕਟਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਭਿੰਨਤਾ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਇੱਕ ਹੋਰ ਸਵਾਲ ਪੁੱਛਿਆ। ਇਸ ਦੇ ਜਵਾਬ ਵਿੱਚ ਕੇਂਦਰੀ ਮੰਤਰੀ ਨੇ ਕਿਹਾ ਕਿ ਕੇਂਦਰੀ ਸੈਰ-ਸਪਾਟਾ ਮੰਤਰਾਲਾ ਦੇਸ਼ ਭਰ ਵਿੱਚ ਥੀਮ ਆਧਾਰਿਤ ਟੂਰਿਸਟ ਸਰਕਟਾਂ ਦੇ ਏਕੀਕ੍ਰਿਤ ਵਿਕਾਸ ਅਤੇ ਤੀਰਥ ਸਥਾਨਾਂ ‘ਤੇ ਸਹੂਲਤਾਂ ਦੇ ਵਿਕਾਸ ਲਈ ‘ਸਵਦੇਸ਼ ਦਰਸ਼ਨ’ ਅਤੇ `ਪ੍ਰਸ਼ਾਦ’ (ਪਿਲਗ੍ਰੀਮੈਜ ਰੀਜੁਵੀਨੇਸ਼ਨ ਐਂਡ ਸਪਿਰਚੂਅਲ ਆਗਮੈਂਟੇਸ਼ਨ ਡ੍ਰਾਈਵ) ਦੀਆਂ ਕੇਂਦਰੀ ਸੈਕਟਰ ਸਕੀਮਾਂ ਤਹਿਤ ਵਿੱਤੀ ਸਹਾਇਤਾ ਵੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਸਵਦੇਸ਼ ਦਰਸ਼ਨ ਸਕੀਮ ਤਹਿਤ ਪੰਜਾਬ ਰਾਜ ਨੂੰ ਮਨਜ਼ੂਰ ਕੀਤੇ ਪ੍ਰੋਜੈਕਟਾਂ ਦਾ ਵੇਰਵਾ ਵੀ ਦਿੱਤਾ। ਇਸ ਸਕੀਮ ਤਹਿਤ ਪੰਜਾਬ ਨੂੰ 2018-19 ਦੌਰਾਨ ਆਨੰਦਪੁਰ ਸਾਹਿਬ – ਫਤਹਿਗੜ੍ਹ ਸਾਹਿਬ – ਚਮਕੌਰ ਸਾਹਿਬ – ਫ਼ਿਰੋਜ਼ਪੁਰ – ਅੰਮ੍ਰਿਤਸਰ – ਖਟਕੜ ਕਲਾਂ – ਕਲਾਨੌਰ – ਪਟਿਆਲਾ ਦੇ ਵਿਰਾਸਤੀ ਸਰਕਟ ਵਿਕਾਸ ਲਈ 94.51 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਸੀ।

ਅੱਗੇ ਇਹ ਵੀ ਦੱਸਿਆ ਗਿਆ ਕਿ ਕੇਂਦਰੀ ਸੈਰ ਸਪਾਟਾ ਮੰਤਰਾਲੇ ਨੇ ਹੁਣ ਟਿਕਾਊ ਅਤੇ ਜ਼ਿੰਮੇਵਾਰ ਸੈਰ-ਸਪਾਟਾ ਸਥਾਨ ਵਿਕਾਸ ਲਈ ਸਵਦੇਸ਼ ਦਰਸ਼ਨ ਦੀ ਆਪਣੀ ਯੋਜਨਾ ਨੂੰ ਸਵਦੇਸ਼ ਦਰਸ਼ਨ 2.0 (ਐਸ.ਡੀ. 2.0) ਦੇ ਰੂਪ ਵਿੱਚ ਨਵਾਂ ਰੂਪ ਦਿੱਤਾ ਹੈ ਅਤੇ  ਐਸ.ਡੀ. 2.0 ਦੇ ਤਹਿਤ ਵਿਕਾਸ ਲਈ ਪੰਜਾਬ ਵਿੱਚ ਅੰਮ੍ਰਿਤਸਰ ਅਤੇ ਕਪੂਰਥਲਾ ਦੀ ਪਛਾਣ ਕੀਤੀ ਗਈ ਹੈ। ਇਸ ਤੋਂ ਇਲਾਵਾ, ਕੇਂਦਰੀ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਵਿੱਚ ਕਰੁਣਾ ਸਾਗਰ ਵਾਲਮੀਕਿ ਸਥਲ ਦੇ ਵਿਕਾਸ ਅਤੇ ਰੋਪੜ (ਪੰਜਾਬ) ਵਿੱਚ ਚਮਕੌਰ ਸਾਹਿਬ ਦੇ ਵਿਕਾਸ ਵਰਗੇ ਪ੍ਰਾਜੈਕਟਾਂ ਨੂੰ `ਪ੍ਰਸ਼ਾਦ’ ਅਧੀਨ ਪ੍ਰਵਾਨਗੀ ਦਿੱਤੀ ਗਈ ਹੈ ਅਤੇ 37.97 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ ਹੈ।

ਅਰੋੜਾ ਨੇ ਕਿਹਾ ਕਿ ਪੰਜਾਬ ਸੈਰ-ਸਪਾਟੇ ਦੀ ਅਥਾਹ ਸੰਭਾਵਨਾਵਾਂ ਵਾਲਾ ਸੂਬਾ ਹੈ ਅਤੇ ਰਾਜਾਂ ਦੇ ਵਿਕਾਸ ਵਿੱਚ ਸੈਰ ਸਪਾਟੇ ਦਾ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ, “ਇੱਥੋਂ ਤੱਕ ਕਿ ਮਾਨਯੋਗ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਅਤੇ ਮਾਨਯੋਗ ਸੈਰ ਸਪਾਟਾ ਮੰਤਰੀ ਗਗਨ ਅਨਮੋਲ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੀ ਪੰਜਾਬ ਨੂੰ ਸੈਰ-ਸਪਾਟੇ ਲਈ ਪਸੰਦੀਦਾ ਸਥਾਨ ਬਣਾਉਣਾ ਚਾਹੁੰਦੀ ਹੈ। ਉੱਚ ਸੈਰ-ਸਪਾਟਾ ਸੰਭਾਵਨਾਵਾਂ ਵਾਲੇ ਸਥਾਨਾਂ ਦਾ ਵਿਕਾਸ ਕਰਨਾ ਅਤੇ ਨਿੱਜੀ ਨਿਵੇਸ਼ ਨੂੰ ਆਕਰਸ਼ਿਤ ਕਰਨਾ ਸ਼ੁਰੂ ਕੀਤਾ ਹੈ।”

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਮੁੱਖ ਤੌਰ ‘ਤੇ ਈਕੋ-ਟੂਰਿਜ਼ਮ, ਰੂਰਲ ਟੂਰਿਜ਼ਮ, ਸੱਭਿਆਚਾਰਕ ਅਤੇ ਧਾਰਮਿਕ ਸੈਰ-ਸਪਾਟੇ ‘ਤੇ ਧਿਆਨ ਕੇਂਦਰਿਤ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਬੀਡ ਅਤੇ ਜੰਗਲਾਂ ਵਿੱਚ ਸੈਰ-ਸਪਾਟੇ ਦੀਆਂ ਅਥਾਹ ਸੰਭਾਵਨਾਵਾਂ ਨੂੰ ਪਛਾਣਦਿਆਂ ਸੂਬਾ ਸਰਕਾਰ ਨੇ ਸਾਰੇ ਬੀਡ ਅਤੇ ਜੰਗਲਾਂ ਨੂੰ ਈਕੋ-ਟੂਰਿਜ਼ਮ ਲਈ ਵਿਕਸਤ ਕਰਨ ਦੀ ਤਜਵੀਜ਼ ਰੱਖੀ ਹੈ ਜੋ ਸੂਬੇ ਲਈ ਮਾਲੀਏ ਦਾ ਵੱਡਾ ਸਰੋਤ ਸਾਬਤ ਹੋ ਸਕਦਾ ਹੈ। ਪਾਣੀ ਨਾਲ ਸਬੰਧਤ ਖੇਡਾਂ ਨੂੰ ਵੀ ਮਹੱਤਵ ਦਿੱਤਾ ਜਾ ਰਿਹਾ ਹੈ ਅਤੇ ਜਿੱਥੇ ਵੀ ਸੰਭਵ ਹੋ ਸਕੇ ਇਨ੍ਹਾਂ ਖੇਡਾਂ ਨੂੰ ਦਰਿਆਵਾਂ ਅਤੇ ਆਲੇ-ਦੁਆਲੇ ਦੇ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਲਾਗੂ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਇਸ ਗੱਲ ਦੀ ਵੀ ਸਖ਼ਤ ਲੋੜ ਹੈ ਕਿ ਕੇਂਦਰ ਪੰਜਾਬ ਦੇ ਸੈਰ-ਸਪਾਟੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਹੋਰ ਫੰਡ ਅਲਾਟ ਕਰੇ ਅਤੇ ਵਿੱਤੀ ਮਹੱਤਤਾ ਵਾਲੇ ਤਿਉਹਾਰਾਂ ਦੀ ਸੂਚੀ ਵਿੱਚ ਪੰਜਾਬ ਦੇ ਪੇਂਡੂ ਅਤੇ ਸ਼ਹਿਰੀ ਸੈਰ-ਸਪਾਟੇ ਦੀ ਮਹੱਤਤਾ ਵਾਲੇ ਹੋਰ ਸਥਾਨਾਂ ਅਤੇ ਤਿਉਹਾਰਾਂ ਨੂੰ ਵਿੱਤੀ ਮਹੱਤਤਾ ਵਾਲੇ ਤਿਉਹਾਰਾਂ ਨੂੰ ਸ਼ਾਮਲ ਕੀਤਾ ਜਾਵੇ ਜਿਸ ਅਧੀਨ ਕੇਂਦਰੀ ਸੈਰ ਸਪਾਟਾ ਮੰਤਰਾਲੇ ਦੁਆਰਾ ਮਦਦ ਪ੍ਰਦਾਨ ਕੀਤੀ ਜਾਂਦੀ ਹੈ।

Leave a Reply

Your email address will not be published. Required fields are marked *