ਐਲਬੈਂਡਾਜ਼ੋਲ ਦੀ ਗੋਲੀ ਕਰਦੀ ਹੈ ਪੇਟ ਦੇ ਕੀੜਿਆਂ ਦਾ ਖਾਤਮਾ – ਡਾ ਖੰਨਾ

Ludhiana Punjabi
  • ਜਿਲ੍ਹੇ ਭਰ ‘ਚ ਮਨਾਇਆ ਰਾਸ਼ਟਰੀ ਕੀੜਾ ਮੁਕਤੀ ਦਿਵਸ

DMT : ਲੁਧਿਆਣਾ : (05 ਫਰਵਰੀ 2024) : –

ਸਿਵਲ ਸਰਜਨ ਲੁਧਿਆਣਾ ਡਾ. ਜਸਬੀਰ ਸਿੰਘ ਔਲ਼ਖ ਦੀ ਅਗਵਾਈ ਹੇਠ ਅੱਜ ਸਥਾਨਕ ਸਰਕਾਰੀ ਸਕੂਲ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਰਾਸ਼ਟਰੀ ਕੀੜਾ ਮੁਕਤੀ ਦਿਵਸ ਮਨਾਇਆ ਗਿਆ।

ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਮਨੀਸ਼ਾ ਖੰਨਾ, ਡਾ ਅਰੁਣ ਡੀ ਡੀ ਐਚ ਓ, ਡਾ ਅਮਨਦੀਪ ਕੌਰ ਅਤੇ ਡਾ ਹਰਵੀਰ ਸਿੰਘ ਵੀ ਹਾਜ਼ਰ ਸਨ।

ਇਸ ਮੌਕੇ ਡਾ ਖੰਨਾ ਨੇ ਦੱਸਿਆ ਕਿ ਜ਼ਿਂਲ੍ਹੇ ਭਰ ਵਿਚ ਆਰ.ਬੀ.ਐਸ.ਕੇ. ਦੀਆਂ ਟੀਮਾਂ ਵੱਲੋ ਵੱਖ-ਵੱਖ ਸਕੂਲਾਂ ਵਿੱਚ ਜਾ ਕੇ ਵਿਦਿਆਰਥੀਆਂ ਨੂੰ ਅਲਬੇਂਡਾਜ਼ੋਲ ਦੀ ਗੋਲੀ ਖਵਾਈ ਗਈ ਅਤੇ ਅਧਿਆਪਕਾਂ ਨੂੰ ਰਾਸ਼ਟਰੀ ਡੀਵਰਮਿੰਗ ਦਿਵਸ ਬਾਰੇ ਜਾਗਰੂਕ ਕੀਤਾ ਗਿਆ।

ਡਾ ਖੰਨਾ ਨੇ ਐਲਬੈਂਡਾਜ਼ੋਲ ਦੀ ਗੋਲੀ ਦੀ ਵਰਤੋਂ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਇਹ ਗੋਲੀ ਮਿਡ ਡੇ ਮੀਲ ਖਾਣਾ ਖਾਣ ਤੋਂ 20 ਮਿੰਟ ਬਾਅਦ ਚਾਹੀਦੀ ਹੈ। ਉਨਾਂ ਅੱਗੇ ਦੱਸਿਆ ਕਿ ਜ਼ਿਲ੍ਹੇ ਭਰ ਵਿਚ ਏ ਐਨ ਐਮ, ਐਮ ਪੀ ਐਚ ਡਬਲਯੂ ਅਤੇ ਆਸ਼ਾ ਵਰਕਰਾਂ ਵੱਲੋ ਵਿਦਿਆਰਥੀਆਂ ਨੂੰ ਐਲਬੈਂਡਾਜ਼ੋਲ ਦੀ ਗੋਲੀ ਦਿੱਤੀ ਗਈ ਹੈ।

ਉਨ੍ਹਾਂ ਸਪੱਸ਼ਟ ਕੀਤਾ ਕਿ ਜਿਹੜੇ ਬੱਚੇ ਦਵਾਈ ਖਾਣ ਤੋਂ ਵਾਂਝੇ ਰਹਿ ਜਾਣਗੇ ਉਨਾਂ ਨੂੰ ਦੁਬਾਰਾ 12 ਫਰਵਰੀ ਨੂੰ ਗੋਲੀ ਦਿੱਤੀ ਜਾਵੇਗੀ। ਡਾ ਖੰਨਾ ਨੇ ਦੱਸਿਆ ਕਿ ਜ਼ਿਲ੍ਹੇ ਭਰ ਵਿੱਚ 1582 ਸਕੂਲ ਅਤੇ 2457 ਆਂਗਨਵਾੜੀ ਕੇਦਰਾਂ ਰਾਹੀ ਅਲਬੇਂਡਾਜ਼ੋਲ ਦੀ ਗੋਲੀ ਖਵਾਈ ਜਾਵੇਗੀ. ਉਨਾਂ ਕਿਹਾ ਕਿ ਇਹ ਗੋਲੀ ਖਾਣ ਨਾਲ ਪੇਟ ਦੇ ਕੀੜਿਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਬੱਚਿਆਂ ਨੂੰ ਅਨੀਮੀਆ ਤੋਂ ਬਚਾਉਣ ਵਿੱਚ ਵੀ ਮਦਦ ਕਰਦੀ ਹੈ।

Leave a Reply

Your email address will not be published. Required fields are marked *