- ਹਲਕਾ ਆਤਮ ਨਗਰ ‘ਚ ਬਾਵਾ ਦੀ ਅਗਵਾਈ ‘ਚ ਮਿਠਾਈਆਂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ
DMT : ਲੁਧਿਆਣਾ : (10 ਅਪ੍ਰੈਲ 2023) : – ਅੱਜ ਵਿਧਾਨ ਸਭਾ ਹਲਕਾ ਆਤਮ ਨਗਰ ‘ਚ ਗੁਰਮੀਤ ਸਿੰਘ ਗਿੱਲ ਪ੍ਰਧਾਨ ਪੰਜਾਬ ਚੈਪਟਰ ਕਾਂਗਰਸ ਅਮਰੀਕਾ ਨੂੰ ਅਮਰੀਕਾ ਦੀ ਕਾਂਗਰਸ ਪਾਰਟੀ ਦਾ ਅਨੁਸ਼ਾਸਨੀ ਕਮੇਟੀ ਦਾ ਚੇਅਰਮੈਨ ਬਣਨ ‘ਤੇ ਸੀਨੀਅਰ ਕਾਂਗਰਸੀ ਨੇਤਾ ਕ੍ਰਿਸ਼ਨ ਕੁਮਾਰ ਬਾਵਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਓ.ਬੀ.ਸੀ. ਪੰਜਾਬ ਦੇ ਵਾਈਸ ਚੇਅਰਮੈਨ ਰੇਸ਼ਮ ਸਿੰਘ ਸੱਗੂ ਅਤੇ ਕਾਂਗਰਸੀ ਨੇਤਾ ਸੁਸ਼ੀਲ ਕੁਮਾਰ ਸ਼ੀਲਾ ਦੀ ਅਗਵਾਈ ‘ਚ ਮਿਠਾਈਆਂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ।
ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਟਰੌਦਾ ਜਿੰਨਾ ਭਾਰਤ ਅੰਦਰ ਆਈ.ਟੀ. ਦੇ ਯੁੱਗ ਦੀ ਰਾਜੀਵ ਗਾਂਧੀ ਦੀ ਸਹਾਇਤਾ ਨਾਲ ਸ਼ੁਰੂਆਤ ਕੀਤੀ ਸੀ ਅਤੇ ਮਹਿੰਦਰ ਸਿੰਘ ਗਿਲਚੀਆ ਪ੍ਰਧਾਨ ਅਮਰੀਕਾ ਕਾਂਗਰਸ ਨੇ ਗੁਰਮੀਤ ਸਿੰਘ ਗਿੱਲ ਨੂੰ ਅਮਰੀਕਾ ਕਾਂਗਰਸ ਦਾ ਚੇਅਰਮੈਨ ਨਿਯੁਕਤ ਕੀਤਾ ਸੀ।