DMT : ਲੁਧਿਆਣਾ : (05 ਅਪ੍ਰੈਲ 2024) : – ਗੁਰਦੀਪ ਸਿੰਘ ਗੋਸ਼ਾ ਭਾਜਪਾ ਮੀਡੀਆ ਪੈਨਲਿਸਟ ਪੰਜਾਬ ਨੇ ਪ੍ਰੈਸ ਨਾਲ ਗੱਲਬਾਤ ਦੌਰਾਨ ਕਿਹਾ ਸ਼ਹੀਦ ਭਗਤ ਸਿੰਘ ਜੀ ਜਿਹਨਾਂ ਨੇ ਦੇਸ਼ ਵਾਸਤੇ ਆਪਣੇ ਆਪ ਨੂੰ ਕੁਰਬਾਨ ਕੀਤਾ ਦੂਜੇ ਪਾਸੇ ਬਾਬਾ ਅਬੇਂਦਕਰ ਸਾਹਿਬ ਜਿਹਨਾਂ ਨੇ ਭਾਰਤ ਦੇਸ਼ ਦਾ ਸੰਵਿਧਾਨ ਰਚਿਤ ਕੀਤਾ ਓਹਨਾ ਦੀ ਫੋਟੋ ਦੇ ਨਾਲ ਕਰਪਸ਼ਨ ਦੇ ਦੋਸ਼ੀ ਅਰਵਿੰਦ ਕੇਜਰੀਵਾਲ ਦੀ ਫੋਟੋ ਬਰਾਬਰ ਲਗਾਉਣਾ ਇਕ ਬਹੁਤ ਵੱਡੀ ਬੇਅਦਬੀ ਹੈ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਦੀ ਧਰਮ ਪਤਨੀ ਸੁਨੀਤਾ ਕੇਜਰੀਵਾਲ ਵਲੋ ਇਕ ਨਵੀਂ ਬੇਅਦਬੀ ਕੀਤਾ ਹੈ ਇਹਨਾਂ ਨੂੰ ਸਮੁੱਚੇ ਦੇਸ਼ ਤੋ ਮਾਫੀ ਮੰਗਣੀ ਚਾਹੀਦੀ ਹੈ ਕਿਉਕਿ ਲੋਕਾਂ ਦੀ ਭਾਵਨਾ ਨੂੰ ਬਹੁਤ ਵੱਡੀ ਸੱਟ ਲੱਗੀ ਹੈ ਆਮ ਆਦਮੀ ਪਾਰਟੀ ਹਮੇਸ਼ਾ ਹੀ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡ ਸਿਰਫ ਵੋਟ ਬਟੋਰਨ ਲਈ ਖੇਡਦੀ ਹੈ ਪਰ ਹੁਣ ਲੋਕ ਕਰੱਪਟ ਦੇ ਝੂੱਠੀ ਪਾਰਟੀ ਨੂੰ ਮੂੰਹ ਨਹੀਂ ਲਗਾਉਣ ਗਏ ਅਤੇ ਇਸ ਗੱਲ ਦਾ ਜਵਾਬ ਭਾਰਤ ਦੀ ਜਨਤਾ ਨੂੰ ਜਵਾਬ ਦੇਣਾ ਪਵੇਗਾ ਇਸ ਗੱਲ ਦੀ ਮਾਫ਼ੀ ਸੁਨੀਤਾ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਮਗਣੀ ਪਵੇਗੀ ਨਹੀਂ ਤਾਂ ਗੰਭੀਰ ਸਿੱਟੇ ਨਿਕਲਣਗੇ।