ਕਾਂਗਰਸ ‘ਚ ਆਇਆ ਰਾਮ, ਗਇਆ ਰਾਮ ਦੀ ਨੀਤੀ ਪਾਰਟੀ ਲਈ ਨੁਕਸਾਨਦੇਹ- ਬਾਵਾ

Ludhiana Punjabi
  • ਕਾਂਗਰਸ ਦੀ ਦਾਲ ‘ਚ (ਦਾਗੀਂ) ਕੋਕੜੂ ਬਾਹਰ ਕਰੋ, ਨਵਿਆਂ ਨੂੰ ਮੌਕਾ ਦਿਓ, ਕੰਮ, ਕੁਰਬਾਨੀ, ਸਿਨਉਰਟੀ ਨੂੰ ਅੱਖੋਂ ਪਰੋਖੇ ਕਰਨਾ ਕਾਂਗਰਸ ਨੂੰ ਪਵੇਗਾ ਮਹਿੰਗਾ

DMT : ਲੁਧਿਆਣਾ : (18 ਅਕਤੂਬਰ 2023) : –

ਪੰਜਾਬ ਕਾਂਗਰਸ ਦੀ ਹਾਈਕਮਾਂਡ ਵਿਚ ਵੀ ਕਈ ਦਾਗੀਂ ਨੇਤਾ ਹਨ, ਜੋ ਕਾਂਗਰਸ ਦੇ ਗੌਰਵਮਈ ਇਤਿਹਾਸ ਨੂੰ ਕਲੰਕਿਤ ਕਰਦੇ ਹਨ। ਇਹ ਸ਼ਬਦ ਪੰਜਾਬ ‘ਚ ਬੁਰੇ ਸਮਿਆਂ ‘ਚ ਸਰੀਰ ‘ਤੇ ਗੋਲੀਆਂ ਖਾਣ ਵਾਲੇ ਸੀਨੀਅਰ ਨੇਤਾ ਕ੍ਰਿਸ਼ਨ ਕੁਮਾਰ ਬਾਵਾ ਨੇ ਇੱਕ ਲਿਖਤੀ ਬਿਆਨ ਰਾਹੀਂ ਕਹੇ।

              ਬਾਵਾ ਨੇ ਕਿਹਾ ਕਿ ਕੰਮ, ਕੁਰਬਾਨੀ, ਸਿਨਉਰਟੀ, ਦੇਸ਼ ਭਗਤ, ਸੁਤੰਤਰਤਾ ਸੰਗਰਾਮੀ, ਲੋਕਾਂ ਦੀ ਪਾਰਟੀ ‘ਚ ਗ਼ੱਦਾਰਾਂ ਦਾ ਸ਼ਾਮਲ ਹੋਣਾ ਪਾਰਟੀ ਦੇ ਚੰਗੇ ਭਵਿੱਖ ਲਈ ਨੁਕਸਾਨਦੇਹ ਹੈ। ਉਹਨਾਂ ਕਿਹਾ ਕਿ ਅੱਜ ਪਾਰਟੀ ਅੰਦਰ ਗਰੁੱਪ ਜਾਂ ਟੋਲੇ ਬਣਾ ਕੇ ਨਹੀਂ, ਸਗੋਂ ਸਿਰ ਜੋੜ ਕੇ ਕੰਮ ਕਰਨ ਦੀ ਜ਼ਰੂਰਤ ਹੈ। ਜਿਨ੍ਹਾਂ ਲੋਕਾਂ ਕਾਰਨ ਕਾਂਗਰਸ ਪਾਰਟੀ ਬਦਨਾਮ ਹੋਈ ਹੈ, ਉਹਨਾਂ ਲੋਕਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਜ਼ਰੂਰਤ ਹੈ।

              ਲੋੜ ਹੈ ਦੇਖਿਆ ਜਾਵੇ ਕਿ ਜੋ ਨੇਤਾ ਪਾਰਟੀ ਛੱਡ ਕੇ ਗਏ ਕਿਉਂ ਗਏ ਜੋ ਵਾਪਸ ਆ ਰਹੇ ਹਨ..? ਕੀ ਕਾਰਨ ਹਨ..? ਇਹ ਸਭ ਸੋਚਣ, ਸਮਝਣ, ਵਿਚਾਰਨ ਦੀ ਲੋੜ ਹੈ। ਲੋੜ ਹੈ ਜੇਕਰ ਕੋਈ ਨੇਤਾ ਇਹ ਸਮਝੇਗਾ ਕਿ ਮੇਰੇ ਖੇਮੇ ਵਿਚ ਗਿਣਤੀ ਵਧਾਉਣੀ ਹੈ ਅਤੇ ਦੂਸਰੇ ਦ‌ੀ ਘਟਾਉਣੀ ਹੈ, ਇਹ ਸੋਚ ਵੀ ਪਾਰਟੀ ਦੀਆਂ ਉੱਚੀਆਂ ਸੁੱਚੀਆਂ ਕਦਰਾਂ ਕੀਮਤਾਂ ਨੂੰ ਕਲੰਕਿਤ ਕਰਨ ਵਾਲੀ ਹੈ। ਉਹਨਾਂ ਕਿਹਾ ਕਿ ਜੇਕਰ ਹਾਈਕਮਾਂਡ ਬਾਰੀਕੀ ਨਾਲ ਨਜ਼ਰ ਨਹੀਂ ਰੱਖੇਗੀ। ਸਭ ਨੂੰ ਬਣਦਾ ਸਤਿਕਾਰ ਨਹੀਂ ਦੇਵੇਗੀ, ਇਸ ਲਈ ਹਾਈਕਮਾਂਡ ਹੀ ਖ਼ੁਦ ਜ਼ਿੰਮੇਵਾਰ ਹੈ। ਪਿਛਲੇ ਸਮੇਂ ‘ਚ ਜੋ ਨੇਤਾ ਦੂਸਰੀਆਂ ਪਾਰਟੀਆਂ ਵਿਚੋਂ ਆਏ ਅਸੀਂ ਉਸ ਨੂੰ ਖ਼ਜ਼ਾਨੇ ਦੀਆਂ ਚਾਬੀਆਂ ਦੇ ਦਿੱਤੀਆਂ, ਜੋ ਅੱਜ ਵੱਟੋ ਵੱਟ ਭੱਜੇ ਫਿਰਦੇ ਹਨ। ਲੋੜ ਹੈ ਪਾਰਟੀ ‘ਚ ਵਿਚਾਰਧਾਰਾ ਨੂੰ ਸਨਮਾਨ ਦਿੱਤਾ ਜਾਵੇ। ਉਹਨਾਂ ਕਿਹਾ ਕਿ ਕਾਂਗਰਸ ਛੱਡ ਕੇ ਦੂਜੀਆਂ ਪਾਰਟੀਆਂ ‘ਚ ਜਾਣਾ ਅਤੇ ਫਿਰ ਵਾਪਸ ਆਉਣਾ ਅਜਿਹੇ ਸ਼ੱਕੀ ਕਿਰਦਾਰ ਵਾਲੇ ਲੋਕਾਂ ਨੂੰ ਫਿਰ ਵੱਡੇ ਅਹੁਦਿਆਂ ‘ਤੇ ਬਿਰਾਜਮਾਨ ਕਰਨਾ ਕੀ ਇਹ ਕਾਂਗਰਸ ਪਾਰਟੀ ਦੀ ਵਿਚਾਰਧਾਰਾ ਦੇ ਅਨੁਕੂਲ ਹੈ…?

Leave a Reply

Your email address will not be published. Required fields are marked *