ਕਾਂਗਰਸ ਨੂੰ ਵੱਡਾ ਝੱਟਕਾ ਵੱਡੇ ਟਕਸਾਲੀ ਆਗੂ ਹਰੀਸ਼ ਦੁਆ ਅਸ਼ਵਨੀ ਸ਼ਰਮਾ ਦੀ ਵਲੋ ਭਾਜਪਾ ਵਿੱਚ ਸ਼ਾਮਿਲ

Ludhiana Punjabi
  • ਮੋਦੀ ਸਰਕਾਰ ਵਲੋ ਦੇਸ਼ ਅਤੇ ਪੰਜਾਬ ਨੂੰ ਹਮੇਸ਼ਾ ਆਪਣੇ ਤੋਂ ਪਹਿਲਾ ਦੇਖਿਆ – ਸ਼ਰਮਾ
  • ਭਾਜਪਾ ਪਰਿਵਾਰ ਨਾਲ ਪੰਜਾਬ ਦੇ ਲੋਕਾਂ ਦਾ ਜੁੜਨਾ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਤੁਰਨਾ – ਜੀਵਨ ਗੁਪਤਾ

DMT : ਲੁਧਿਆਣਾ : (04 ਫਰਵਰੀ 2023) : – ਦੇਸ਼ ਭਗਤ ਪਰਿਵਾਰ ਨਾਲ ਸਬੰਧਤ ਹਰੀਸ਼ ਦੁਆ ਭਾਜਪਾ ਦੇ ਸੂਬਾ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਵਲੋ ਲੁਧਿਆਣਾ ਦੇ ਪ੍ਰਧਾਨ ਰਜਨੀਸ਼ ਧੀਮਾਨ ਦੀ ਅਗਵਾਈ ਵਿੱਚ ਸੂਬੇ ਦੇ ਮਹਾ ਮੰਤਰੀ ਜੀਵਨ ਗੁਪਤਾ, ਸੂਬੇ ਦੇ ਪ੍ਰਵਕਤਾ ਗੁਰਦੀਪ ਸਿੰਘ ਗੋਸ਼ਾ ਦੀ ਪ੍ਰੇਰਨਾ ਸਦਕਾ ਭਾਜਪਾ ਵਿੱਚ ਸ਼ਾਮਿਲ ਕੀਤਾ ਗਿਆ ਹਰੀਸ਼ ਦੁਆ ਜੌ ਕਿ ਕੇ,ਜੀ ਐਕਸਪੋਰਟਸ ਦੇ ਸੰਸਥਾਪਕ ਅਤੇ ਮਾਲਕ ਵੀ ਹਨ, ਜੋ ਕਿ ਉੱਤਰੀ ਖੇਤਰ ਦੇ ਵੱਡੇ ਕੱਪੜਿਆਂ ਦੇ ਨਿਰਯਾਤਕਾਂ ਵਿੱਚੋਂ ਇੱਕ ਹੈ। ਉਹ ਨਿਟਵੀਅਰ ਅਤੇ ਗਾਰਮੈਂਟ ਐਕਸਪੋਰਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਕਈ ਪ੍ਰਮੁੱਖ ਸੰਸਥਾਵਾਂ ਦੇ ਅਹੁਦੇਦਾਰ ਹੋਣ ਤੋਂ ਇਲਾਵਾ ਭਾਰਤ ਸਰਕਾਰ ਦੀ ਚੰਗੇ ਰੁਤਬੇ ਨਾਲ ਐਪਰਲ ਐਕਸਪੋਰਟਰਜ਼ ਪ੍ਰਮੋਸ਼ਨ ਕੌਂਸਲ ਦੇ ਕਾਰਜਕਾਰੀ ਕੌਂਸਲ ਮੈਂਬਰ ਵੀ ਹਨ। ਉਹ ਮੋਤੀ ਨਗਰ ਯੂਨਾਈਟਿਡ ਫੈਕਟਰੀ ਐਸੋਸੀਏਸ਼ਨ ਦੇ ਪ੍ਰਧਾਨ ਵੀ ਹਨ।

ਤੀਹ ਸਾਲਾਂ ਤੋਂ ਵੱਧ ਸਮੇਂ ਤੋਂ ਕਾਂਗਰਸ ਨਾਲ ਜੁੜੇ ਹੋਏ, ਉਹ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਮੀਤ ਪ੍ਰਧਾਨ, ਕਾਂਗਰਸ ਵਪਾਰ ਸੈੱਲ ਦੇ ਮੀਤ ਪ੍ਰਧਾਨ ਆਦਿ ਸਮੇਤ ਕਈ ਅਹਿਮ ਅਹੁਦਿਆਂ ‘ਤੇ ਰਹੇ।

ਵਪਾਰ ਅਤੇ ਉਦਯੋਗ ਦੀ ਸੇਵਾ ਕਰਨ ਦੇ ਨਾਲ-ਨਾਲ ਉਹ ਆਪਣੇ ਸਮਾਜਕ ਕੰਮਾਂ ਜਿਵੇਂ ਕਿ ਹਰ ਸਾਲ ਰਿਕਾਰਡ ਗਿਣਤੀ ਵਿੱਚ ਅੱਖਾਂ ਦੇ ਮੁਫ਼ਤ ਆਪ੍ਰੇਸ਼ਨ ਕਰਵਾਉਣਾ, ਲੋੜਵੰਦ ਪਰਿਵਾਰਾਂ ਦੀ ਮਦਦ ਕਰਨਾ, ਆਪਣੀ ਮੁਹਿੰਮ ਸੇਵ ਵਾਟਰ ਸੇਵ ਪਲੈਨੇਟ ਅਰਥ ਦੇ ਤਹਿਤ ਪਾਣੀ ਬਚਾਉਣ ਲਈ ਕੰਮ ਕਰ ਰਿਹਾ ਹੈ, ਰਾਹੀਂ ਸਮਾਜ ਦੀ ਵੀ ਬਹੁਤ ਸੇਵਾ ਕਰ ਰਿਹਾ ਹੈ। ਉਹ ਵੱਡੇ ਰੁੱਤਬੇ ਨਾਲ ਲਾਇਨਜ਼ ਕੁਐਸਟ ਦਾ ਬ੍ਰਾਂਡ ਅੰਬੈਸਡਰ ਵੀ ਹੈ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਭਾਜਪਾ ਵਿੱਚ ਵੱਡੀ ਗਿਣਤੀ ਵਿੱਚ ਚੰਗੇ ਵਿਕਤੀਆ ਦਾ ਸ਼ਾਮਿਲ ਹੋਣਾ ਮੱਤਲਬ ਪੰਜਾਬ ਨੂੰ ਮੋਦੀ ਸਰਕਾਰ ਵਾਂਗ ਤਰੱਕੀ ਤੇ ਸ਼ਾਂਤੀ ਤੇ ਤੋਰਨਾ ਹੈ ਅੱਜ ਆਮ ਆਦਮੀ ਪਾਰਟੀ ਵਲੋ ਪੰਜਾਬ ਵਿੱਚ ਗੁੰਡਾ ਤੰਤਰ,ਨਸ਼ਾ ਕਰਕੇ ਵਾਪਰੀਆ ਦਾ ਕੰਮ ਕਰਨਾ ਬਹੁਤ ਔਖਾ ਹੋ ਗਿਆ ਹੈ ਜੇ ਵਪਾਰੀ ਪੰਜਾਬ ਵਿੱਚ ਕੰਮ ਨਹੀਂ ਕਰਨਗੇ ਤਾਂ ਰੋਜ਼ਗਾਰ ਦੇ ਮੌਕੇ ਕਿੱਥੋਂ ਮਿਲਣਗੇ। ਅਨਿਲ ਸਰੀਨ ਮੁੱਖ ਪ੍ਰਵਕਤਾ ਨੇ ਹਰੀਸ਼ ਦੁਆ ਨੂੰ ਜੀ ਆਇਆ ਆਖਿਆ ਏਸ ਮੌਕੇ ਤੇ ਗੁਰਦੇਵ ਸ਼ਰਮਾ ਦੇਬੀ ਸਤੀਸ਼ ਕੁਮਾਰ , ਕੰਤੂ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਆਗੂ ਸ਼ਾਮਿਲ ਸਨ।

Leave a Reply

Your email address will not be published. Required fields are marked *