- ਰਕਬਾ ਭਵਨ ਵਿਖੇ ਜਸਮੇਲ ਸਿੰਘ ਸਿੱਧੂ, ਡਾ. ਜਸਕਰਨ ਸਿੱਧੂ, ਪ੍ਰੀਤਮ ਸਿੰਘ ਯੂ.ਐੱਸ.ਏ., ਨਿਰਮਲ ਸਿੰਘ ਗਰੇਵਾਲ, ਨਿਰਭੈ ਸਿੰਘ ਗਰੇਵਾਲ ਕੈਨੇਡਾ, ਪਰਮਿੰਦਰ ਸਿੰਘ ਬਿੱਟੂ ਆਸਟ੍ਰੇਲੀਆ ਦਾ ਹੋਇਆ ਵਿਸ਼ੇਸ਼ ਸਨਮਾਨ
- ਪਹਿਲੀ ਵਾਰ ਕੈਨੇਡਾ-ਅਮਰੀਕਾ ਦੀ ਧਰਤੀ ‘ਤੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕੀਤਾ- ਸਿੱਧੂ, ਗਰੇਵਾਲ
- “ਸ਼ਬਦ ਪ੍ਰਕਾਸ਼ ਅਜਾਇਬ ਘਰ” ‘ਚ ਚਿੱਤਰ ਦੇ ਰੂਪ ‘ਚ ਬਿਰਾਜਮਾਨ ਬਾਣੀਕਾਰਾਂ ‘ਤੇ ਆਧਾਰਿਤ ਪੁਸਤਕ ਵਿਸ਼ਵ ਨੂੰ ਸੰਦੇਸ਼ ਦੇਵੇਗੀ- ਐਨ.ਆਰ.ਆਈ.
DMT : ਮੁੱਲਾਂਪੁਰ ਦਾਖਾ : (16 ਫਰਵਰੀ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਫਾਊਂਡੇਸ਼ਨ ਦੇ ਅੰਤਰਰਾਸ਼ਟਰੀ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਕਨਵੀਨਰ ਫਾਊਂਡੇਸ਼ਨ ਪ੍ਰਿੰ. ਬਲਦੇਵ ਬਾਵਾ ਅਤੇ ਸੂਬਾ ਪ੍ਰਧਾਨ ਫਾਊਂਡੇਸ਼ਨ ਕਰਨੈਲ ਸਿੰਘ ਗਿੱਲ, ਜਨਰਲ ਸਕੱਤਰ ਬਲਵੰਤ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਹੋਈ। ਇਸ ਸਮੇਂ ਜਸਮੇਲ ਸਿੰਘ ਸਿੱਧੂ, ਡਾ. ਜਸਕਰਨ ਸਿੰਘ, ਪ੍ਰੀਤਮ ਸਿੰਘ ਗਿੱਲ ਯੂ.ਐੱਸ.ਏ., ਨਿਰਮਲ ਸਿੰਘ ਗਰੇਵਾਲ, ਨਿਰਭੈ ਸਿੰਘ ਗਰੇਵਾਲ ਕੈਨੇਡਾ, ਪਰਮਿੰਦਰ ਸਿੰਘ ਬਿੱਟੂ ਆਸਟ੍ਰੇਲੀਆ, ਐਡਵੋਕੇਟ ਅਸ਼ਵਨੀ ਮਹੰਤ ਵਾਈਸ ਪ੍ਰਧਾਨ ਬੈਰਾਗੀ ਮਹਾਂ ਮੰਡਲ ਪੰਜਾਬ, ਚਰਨਜੀਤ ਪੰਡੋਰੀ ਅਤੇ ਡਾ. ਸੁਖਵੀਰ ਸੁੱਖੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਇਸ ਸਮੇਂ ਐਨ.ਆਰ.ਆਈ ਦਾ ਫਾਊਂਡੇਸ਼ਨ ਵੱਲੋਂ ਵਿਸ਼ੇਸ਼ ਤੌਰ ‘ਤੇ ਸਨਮਾਨ ਕੀਤਾ ਗਿਆ।
ਇਸ ਸਮੇਂ ਬਾਵਾ ਨੇ ਬੋਲਦਿਆਂ ਕਿਹਾ ਕਿ ਕਿਸਾਨੀ ਦੇ ਮੁਕਤੀਦਾਤਾ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਹਿਲੇ ਸਿੱਖ ਲੋਕ ਰਾਜ ਦੀ ਸਥਾਪਨਾ ਕੀਤੀ ਅਤੇ ਅੱਜ ਦੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਇਆ। ਉਨ੍ਹਾਂ 14 ਮਈ 1710 ਨੂੰ ਸਰਹਿੰਦ ਦੀ ਧਰਤੀ ‘ਤੇ ਫ਼ਤਿਹ ਦਾ ਝੰਡਾ ਲਹਿਰਾਇਆ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ‘ਤੇ ਸਿੱਕਾ ਅਤੇ ਮੋਹਰ ਜਾਰੀ ਕੀਤੀ। ਮੁਖਲਸਗੜ (ਲੋਹਗੜ੍ਹ) ਹਰਿਆਣਾ ਨੂੰ ਸਿੱਖ ਰਾਜ ਦੀ ਪਹਿਲੀ ਰਾਜਧਾਨੀ ਬਣਾਇਆ। ਲੋੜ ਹੈ ਅੱਜ ਦੇ ਕਿਸਾਨ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਨਾਲ ਸਬੰਧਿਤ ਚਾਰ ਦਿਹਾੜੇ ਜਿਸ ਵਿਚ 16 ਅਕਤੂਬਰ ਜਨਮ ਉਤਸਵ, 3 ਸਤੰਬਰ ਮਿਲਾਪ ਦਿਵਸ, 12 ਮਈ ਸਰਹਿੰਦ ਫ਼ਤਿਹ ਦਿਵਸ ਅਤੇ 9 ਜੂਨ ਸ਼ਹੀਦੀ ਦਿਵਸ ਸ਼ਾਮਲ ਹਨ। ਇਸ ਸਮੇਂ ਪ੍ਰੀਤਮ ਸਿੰਘ ਯੂ.ਐੱਸ.ਏ. ਨੇ ਬਰਤਨਾਂ (ਬੇਲ) ਦੀ ਸੇਵਾ ਸੰਗਤਾਂ ਲਈ ਕੀਤੀ।
ਇਸ ਸਮੇਂ ਪ੍ਰਵਾਸੀ ਪੰਜਾਬੀ ਸਿੱਧੂ ਅਤੇ ਗਰੇਵਾਲ ਨੇ ਕਿਹਾ ਕਿ ਅਮਰੀਕਾ ਅਤੇ ਕੈਨੇਡਾ ਦੀ ਧਰਤੀ ‘ਤੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾ ਕੇ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਨੇ ਸ਼ਲਾਘਾਯੋਗ ਕੰਮ ਕੀਤਾ ਹੈ। ਉਨ੍ਹਾਂ ਇਸ ਸਮੇਂ ਕਿਹਾ ਕਿ ਫਾਊਂਡੇਸ਼ਨ ਵੱਲੋਂ “ਸ਼ਬਦ ਪ੍ਰਕਾਸ਼ ਅਜਾਇਬ ਘਰ” ਵਿਚ ਸੁਸ਼ੋਭਿਤ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀਕਾਰ ਹਨ ਉਨ੍ਹਾਂ ‘ਤੇ ਅਧਾਰਿਤ ਕਿਤਾਬ ਤਿਆਰ ਕਰਨਾ ਸ਼ਲਾਘਾਯੋਗ ਕਾਰਜ ਕੀਤਾ ਹੈ। ਇਸ ਸਮੇਂ ਮਾਸਟਰ ਨਿੰਜਨ ਸਿੰਘ ਗਰੇਵਾਲ ਟਰੱਸਟੀ ਬਾਬਾ ਬੰਦਾ ਸਿੰਘ ਬਹਾਦਰ ਚੈਰੀਟੇਬਲ ਟਰੱਸਟ ਦੇ ਜਲਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ।