ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ)ਵਲੋਂ 21 ਫਰਵਰੀ ਨੂੰ ਦੇਸ਼ ਭਰ ਵਿੱਚ “ਪੰਜਾਬੀ ਮਾਤ-ਭਾਸ਼ਾ ਬਚਾਓ”ਲੋਕ ਜਗਾਵੇ  ਕੀਤੇ ਜਾਣਗੇ – ਪਵਨ ਹਰਚੰਦਪੁਰੀ

Ludhiana Punjab

DMT : ਲੁਧਿਆਣਾ : (05 ਫਰਵਰੀ 2024) : – ਕੇਂਦਰੀ ਪੰਜਾਬੀ ਲੇਖਕ ਸਭਾ(ਸੇਖੋਂ) ਰਜਿ ਦੇ ਜਨਰਲ ਸਕੱਤਰ ਪ੍ਰੋ. ਸੰਧੂ ਵਰਿਆਣਵੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਕੇਂਦਰੀ ਸਭਾ ਦੀ ਭਰਵੀਂ ਮੀਟਿੰਗ ਪ੍ਰਧਾਨ ਪਵਨ ਹਰਚੰਦਪੁਰੀ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿੱਚ ਕੀਤੀ ਗਈ । ਪ੍ਰਧਾਨਗੀ ਮੰਡਲ ਵਿੱਚ ਓਨ੍ਹਾਂ ਨਾਲ ਪ੍ਰੋ. ਸੰਧੂ ਵਰਿਆਣਵੀ, ਡਾ. ਜੋਗਿੰਦਰ ਸਿੰਘ ਨਿਰਾਲਾ, ਡਾ. ਗੁਰਚਰਨ ਕੌਰ ਕੋਚਰ, ਡਾ. ਸ਼ਿੰਦਰਪਾਲ ਸਿੰਘ ਸ਼ਾਮਿਲ ਸਨ ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਸ੍ਰੀ ਪਵਨ ਪਵਨ ਹਰਚੰਦਪੁਰੀ ਨੇ ਦੱਸਿਆ ਕਿ ਕੌਮਾਂਤਰੀ ਪੱਧਰ ਉੱਪਰ ਪੰਜਾਬੀ ਭਾਸ਼ਾ ਦਾ ਪ੍ਰਚਲਣ ਘਟਦਾ ਜਾ ਰਿਹਾ ਹੈ । ਭਾਰਤ ਦੇ ਵੱਖ- ਵੱਖ ਸੂਬਿਆਂ ਅੰਦਰ ਪੰਜਾਬੀ ਨੂੰ ਬਣਦੀ ਥਾਂ ਨਾ ਮਿਲਣ ਕਾਰਣ, ਦੂਜੀ ਭਾਸ਼ਾ ਵਜੋਂ ਪੰਜਾਬੀ ਭਾਸ਼ਾ ਲਾਗੂ ਨਾ ਕਰਨ ਕਾਰਣ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ ਘਟ ਰਹੀ ਹੈ । ਪਹਿਲੀਆਂ ਸਰਕਾਰਾਂ ਵਾਂਗ ਮੌਜੂਦਾ ਪੰਜਾਬ ਸਰਕਾਰ ਵੀ ਬੜੇ ਸਾਰਥਿਕ ਯਤਨਾਂ ਤੋਂ ਬਾਅਦ ਵੀ ਕੇਂਦਰੀ ਸਭਾ ਨਾਲ ਹੇਠ ਲਿਖੇ ਮੁੱਦਿਆਂ ਉੱਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ ਜਿਨ੍ਹਾਂ ਵਿੱਚ, ਪੰਜਾਬ ਅੰਦਰ ਲਾਇਬਰੇਰੀ ਐਕਟ ਬਣਾਉਣਾ, ਨਰਸਰੀ ਤੋਂ ਪਹਿਲੀ ਜਮਾਤ ਤੱਕ ਭਾਸ਼ਾ ਕਾਨੂੰਨ – 2008 ਵਿੱਚ ਸੋਧ ਕਰਕੇ ਪੰਜਾਬੀ ਲਾਗੂ ਕਰਨੀ, ਉੱਚ ਸਰਕਾਰੀ ਅਦਾਰਿਆਂ ਅਤੇ ਦਫਤਰਾਂ ਅੰਦਰ ਪੰਜਾਬੀ ਲਾਗੂ ਕਰਨ ਲਈ ਪੰਜਾਬੀ ਭਾਸ਼ਾ ਟ੍ਰਿਬਿਉਨਲ ਬਣਾਉਣਾ, ਸਾਰੇ ਸਰ- ਕਾਰੀ ਅਤੇ ਨਿੱਜੀ ਅਦਾਰਿਆਂ ਅੱਗੇ ਪੰਜਾਬੀ ਵਿੱਚ ਬੋਰਡ ਲਗਾਉਣ ਲਈ ਕਾਨੂੰਨ ਬਣਾਉਣਾ, ਸਕੂਲਾਂ ਅੰਦਰ ਪੰਜਾਬੀ ਨਾ ਬੋਲਣ ਦੇਣ ‘ਤੇ ਸਕੂਲਾਂ ਦੀ ਮਾਨਤਾ ਰੱਦ ਕਰਨਾ ਜਾਂ ਕਾਨੂੰਨ ਮੁਤਾਬਿਕ ਮੁੱਕਦਮਾ ਚਲਾਉਣਾ , ਸੱਕਤਰੇਤ ਪੱਧਰ ਤੋਂ ਜਾਰੀ ਕੀਤੇ ਜਾਂਦੇ ਪੱਤਰ ਸਹੀ ਪੰਜਾਬੀ ਵਿੱਚ ਭੇਜਣਾ, ਪੰਜਾਬ ਅੰਦਰ ਸਾਰੇ ਅਮਲਾ ਭਰਤੀਕਰਨ ਪ੍ਰਕ੍ਰਿਆ ਪੰਜਾਬੀ ਵਿੱਚ ਕਰਨ ਆਦਿ ਅਨੇਕਾਂ ਮੰਗਾਂ ‘ਤੇ ਅਮਲ ਕਰਨ ਦੇ ਮੁੱਦੇ ਸ਼ਾਮਲ ਹਨ । ਮੁੱਖ ਮੰਤਰੀ ਨੂੰ ਭੇਜੇ ਗਏ ਮੰਗ ਪੱਤਰਾਂ ‘ਤੇ ਸਰਕਾਰ ਵਲੋਂ ਕੋਈ ਵੀ ਹੁੰਗਾਰਾ ਨਹੀਂ ਭਰਿਆ ਗਿਆ , ਇਸ ਕਰਕੇ ਇਹ ਉਪਰਾਲੇ ਕੀਤੇ ਜਾ ਰਹੇ ਹਨ । ਪੰਜਾਬ ਦੇ ਲੇਖਕਾਂ ਨੂੰ ਹਰਿਆਣਾ ਦੀ ਤਰ੍ਹਾਂ ਮੁਫ਼ਤ ਸਹੂਲਤ ਦੇਣਾ ਵੀ ਮੁੱਖ ਮੰਗ ਹੈ । ਪਵਨ ਹਰਚੰਦਪੁਰੀ ਨੇ ਕਿਹਾ ਪੰਜਾਬੀ ਮਾਂ- ਬੋਲੀ ਨੂੰ ਬਚਾਉਣ ਲਈ ਰਲ ਮਿਲ ਕੇ ਸਮੁੱਚੇ ਪੰਜਾਬੀਆਂ ਵਲੋਂ ਹੰਭਲਾ ਮਾਰਨਾ ਹੋਵੇਗਾ ।
 ਉਨ੍ਹਾਂ ਸਭਾ ਨਾਲ ਸੰਬੰਧਤ ਦੇਸ਼ ਭਰ (ਪੰਜਾਬ, ਹਰਿਆਣਾ, ਦਿੱਲੀ) ਦੀਆਂ ਇਕਾਈਆ ਅਤੇ ਬਾਕੀ ਰਾਜ ਪ੍ਰਮੁੱਖਾਂ ਨੂੰ ਬੇਨਤੀ ਪੂਰਨ ਆਦੇਸ਼ ਜਾਰੀ ਕਰਦਿਆ ਕਿਹਾ ਕਿ 21 ਫਰਵਰੀ ਕੌਮਾਂਤਰੀ ਮਾਂ- ਬੋਲੀ ਵਾਲੇ ਦਿਨ ਸ਼ਾਮ 3 ਵਜੇ ਤੋਂ 6 ਵਜੇ ਤੱਕ ਸ਼ਾਂਤਮਈ ਢੰਗ ਨਾਲ ਢੋਲ ਵਜਾਕੇ, ਹੱਥਾਂ ਵਿੱਚ ਬੈਨਰ ਤੇ ਤਖਤੀਆਂ ਲੈਕੇ, ਨਾਅਰੇ ਲਾਉਂਦਿਆ ਪੰਜਾਬ ਸਰਕਾਰ, ਕੇਂਦਰੀ ਸਰਕਾਰ ਅਤੈ ਪੰਜਾਬੀ ਭਾਸ਼ਾ ਪ੍ਰਤੀ ਅਵੇਸਲੇ ਪੰਜਾਬੀਆਂ ਨੂੰ ਪਿੰਡਾਂ ਅਤੈ ਸ਼ਹਿਰਾਂ ਅੰਦਰ ਮਾਰਚ ਰੂਪ ਵਿੱਚ ਜਗਾਵੇ ਕਰਵਾਏ ਜਾਣੇ ਜ਼ਰੂਰੀ ਬਣਾਏ ਜਾਣ । ਸਥਾਨਕ ਭਰਾਤਰੀ ਜਥੇਬੰਦੀਆਂ ਨੂੰ ਨਾਲ ਲੈਕੇ ਸਕੂਲਾਂ ਨਾਲ ਵੀ ਰਾਬਤਾ ਬਣਾਇਆ ਜਾਵੇ । ਲੋਕ ਜਗਾਵੇ ਅੰਦਰ ਨੁਕੜ ਨਾਟਕਾਂ, ਨਾਟਕਾਂ , ਕਵੀਸ਼ਰਾਂ , ਢਾਡੀਆਂ, ਭੰਡਾਂ ਦਾ ਅਤੇ ਗੀਤਕਾਰਾਂ ਨੂੰ ਸੁਵਿਧਾ ਮੁਤਾਬਿਕ ਸ਼ਾਮਿਲ ਕੀਤਾ ਜਾਵੇ ਤਾਂ ਕਿ ਪੰਜਬੀ ਮਾਂ- ਬੋਲੀ ਬਚਾਉਣ ਲਈ ਇਸ ਲਹਿਰ ਨੂੰ ਲੋਕ ਲਹਿਰ ਵਿੱਚ ਬਦਲਿਆ ਜਾ ਸਕੇ ।
ਚਾਰ ਘੰਟੇ ਚਲੀ ਇਸ ਮੀਟਿੰਗ ਵਿੱਚ ਸਰਵ ਸ੍ਰੀ ਡਾ. ਗੁਰਜੰਟ ਸਿੰਘ ( ਪ੍ਰਿੰਸੀਪਲ ), ਡਾ. ਭਗਵੰਤ ਸਿੰਘ, ਡਾ. ਹਰਜੀਤ ਸਿੰਘ ਸੱਧਰ, ਡਾ. ਕੰਵਰ ਜਸਵਿੰਦਰਪਾਲ ਸਿੰਘ, ਡਾ. ਬਲਦੇਵ ਸਿੰਘ, ਜਗਦੀਸ਼ ਰਾਏ ਕੁੱਲਰੀਆ, ਦਰਸ਼ਨ ਸਿੰਘ ਪ੍ਰੀਤੀਮਾਨ, ਗੁਰਚਰਨ ਸਿੰਘ ਢੁੱਡੀਕੇ , ਜੁਗਰਾਜ ਸਿੰਘ ਧੌਲਾ, ਹਰੀ ਸਿੰਘ ਢੁਡੀਕੇ, ਗੁਲਜ਼ਾਰ ਸਿੰਘ ਸ਼ੌਂਕੀ ,ਜਗਦੀਸ਼ ਰਾਣਾ ਆਦਿ ਵੀਹ ਲੇਖਕ- ਆਗੂਆਂ ਨੇ ਭਾਗ ਲਿਆ । ਪੰਜਾਬੀ ਸਾਹਿਤ ਅਕੈਡਮੀ ਦੀਆਂ ਤਿੰਨ ਮਾਰਚ ਨੂੰ ਹੋ ਰਹੀਆਂ ਚੋਣਾਂ ਵਿੱਚ ਸਭਾ ਵਲੋਂ ਪ੍ਰੋ. ਗੁਰਭਜਨ ਗਿੱਲ ਅਤੇ  ਸਾਥੀਆਂ ਨਾਲ ਰਲਕੇ ਲੜਨ  ਦਾ ਫੈਸਲਾ ਵੀ ਕੀਤਾ ।  
ਕੇਂਦਰੀ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸ਼੍ਰੀ ਜੋਗਿੰਦਰ ਸਿੰਘ ਨਿਰਾਲਾ ਨੇ ਸਾਰੇ ਆਇਆ ਦਾ ਧੰਨਵਾਦ ਕੀਤਾ l

Leave a Reply

Your email address will not be published. Required fields are marked *