ਖੇਡਾਂ ਵਤਨ ਪੰਜਾਬ ਦੀਆਂ-2023 ਦੇ ਬਲਾਕ ਪੱਧਰੀ ਮੁਕਾਬਿਲਆਂ ਦਾ ਸ਼ਾਨਦਾਰ ਆਗਾਜ਼

Ludhiana Punjabi
  • ਵਿਧਾਇਕਾਂ ਹਰਦੀਪ ਸਿੰਘ ਮੁੰਡੀਆਂ, ਹਾਕਮ ਸਿੰਘ ਠੇਕੇਦਾਰ ਅਤੇ ਤਰੁਨਪ੍ਰੀਤ ਸਿੰਘ ਸੌਂਦ ਵਲੋਂ ਵੱਖ-ਵੱਖ ਖੇਡ ਮੁਕਾਬਲਿਆਂ ਦੀ ਕਰਵਾਈ ਰਸਮੀ ਸ਼ੁਰੂਆਤ
  • ਖੇਡਾਂ ਨੌਜਵਾਨਾਂ ਦੇ ਉੱਜਵਲ ਭਵਿੱਖ, ਨਸ਼ਾ ਰਹਿਤ ਜੀਵਨ ਲਈ ਸਹਾਈ ਸਿੱਧ ਹੋਣਗੀਆਂ – ਜ਼ਿਲ੍ਹਾ ਖੇਡ ਅਫ਼ਸਰ

DMT : ਲੁਧਿਆਣਾ : (02 ਸਤੰਬਰ 2023) : – ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਬਲਾਕ ਪੱਧਰੀ ਖੇਡਾਂ ਅੱਜ 2 ਸਤੰਬਰ ਤੋਂ 10 ਸਤੰਬਰ ਤੱਕ ਜਿਲ੍ਹਾ ਲੁਧਿਆਣਾ ਦੇ ਵੱਖ-ਵੱਖ 14 ਬਲਾਕਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਇਸ ਟੂਰਨਾਂਮੈਂਟ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਅੱਠ ਖੇਡਾਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਨ੍ਹਾਂ ਵਿੱਚ ਐਥਲੈਟਿਕਸ, ਫੁੱਟਬਾਲ, ਖੋਹ-ਖੋਹ, ਕਬੱਡੀ ਨੈਸਨਲ, ਕਬੱਡੀ ਸਰਕਲ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ ਅਤੇ ਟੱਗ ਆਫ ਵਾਰ ਸ਼ਾਮਲ ਹਨ।

ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਟੂਰਨਾਂਮੈਂਟ ਦੇ ਪਹਿਲੇ ਦਿਨ ਵਿੱਚ ਬਲਾਕ ਡੇਹਲੋ, ਖੰਨਾ, ਲੁਧਿਆਣਾ-2, ਸਿੱਧਵਾਂ ਬੇਟ, ਅਤੇ ਸੁਧਾਰ ਵਿੱਚ ਨਿਰਧਾਰਿਤ ਕੀਤੇ ਸਡਿਊਲ ਅੰਡਰ-14 ਲੜਕੇ ਲੜਕੀਆਂ, 56-65 ਅਤੇ 65 ਤੋਂ ਉਪਰ ਮੈਨ ਵੂਮੈਨ ਅਨੁਸਾਰ ਕਰਵਾਏ ਜਾ ਰਹੇ ਹਨ। ਇਹਨਾਂ ਪੰਜਾਂ ਬਲਾਕਾਂ ਵਿੱਚ ਟੂਰਨਾਂਮੈਂਟ 2 ਸਤੰਬਰ 2023 ਤੋਂ 4 ਸਤੰਬਰ 2023 ਤੱਕ ਜਾਰੀ ਰਹਿਣਗੇ।

ਉਨ੍ਹਾਂ ਬਲਾਕ ਪੱਧਰੀ ਖੇਡਾਂ ਦੇ ਪਹਿਲੇ ਦਿਨ ਵਿੱਚ ਇਹਨਾਂ ਬਲਾਕਾਂ ਵਿੱਚ ਹੋਏ ਉਦਘਾਟਨੀ ਸਮਾਰੋਹ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਬਲਾਕ ਲੁਧਿਆਣਾ-2 ਅਧੀਨ ਸ.ਸ.ਸ. ਸਮਾਰਟ ਸਕੂਲ, ਸਾਹਨੇਵਾਲ ਵਿਖੇ ਹਲਕਾ ਵਿਧਾਇਕ ਸ਼ ਹਰਦੀਪ ਸਿੰਘ ਮੁੰਡੀਆਂ ਨੇ ਮੁੱਖ ਮਹਿਮਾਨ ਵਜੋ ਸਿਰਕਤ ਕੀਤੀ। ਵਧੀਕ ਡਿਪਟੀ ਕਮਿਸਨਰ, ਜਗਰਾਉਂ ਮੇਜਰ ਅਮਿਤ ਸਰੀਨ, ਚੇਅਰਮੈਨ ਖੇਡਾਂ ਵਤਨ ਪੰਜਾਬ ਦੀਆਂ-2023 ਲੁਧਿਆਣਾ ਨੇ ਵੀ ਉਦਘਾਟਨੀ ਸਮਾਰੋਹ ਵਿੱਚ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਮੌਕੇ ਬਲਾਕ ਇੰਚਾਰਜ ਸ਼ ਗੁਰਪ੍ਰੀਤ ਸਿੰਘ, ਹੈਂਡਬਾਲ ਕੋਚ ਵੀ ਸਾਮਲ ਸਨ।

ਇਸ ਬਲਾਕ ਦੇ ਪਹਿਲੇ ਦਿਨ ਦੇ ਨਤੀਜਿਆਂ ਵਿੱਚ ਫੁੱਟਬਾਲ ਅੰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਰਾਮਗੜ੍ਹ ਨੇ ਪਹਿਲਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਾਹਿਬਾਣਾ ਨੇ ਦੂਜਾ ਅਤੇ ਪਿੰਡ ਬੁੱਢੇਵਾਲ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋਹ-ਖੋਹ ਅੰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸੈਫਾਲੀ ਇੰਟਰਨੈਸਨਲ ਸਕੂਲ ਰਾਹੋ ਰੋਡ ਨੇ ਪਹਿਲਾ, ਸਰਕਾਰੀ ਪ੍ਰਾਇਮਰੀ ਸਕੂਲ ਸੁਨੇਤ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕੀਆਂ ਦੇ ਮੁਕਾਬਲਿਆਂ ਵਿੱਚ ਡੀਸੈਂਟ ਗਰੁੱਪ ਆਫ ਸਕੂਲ ਭਾਮੀਆਂ ਕਲਾਂ ਨੇ ਪਹਿਲਾ, ਸੈਫਾਲੀ ਇੰਟਰਨੈਸਨਲ ਸਕੂਲ ਰਾਹੋ ਰੋਡ ਨੇ ਦੂਜਾ ਅਤੇ ਸਤਲੁਜ ਪਬਲਿਕ ਸਕੂਲ ਰਾਹੋ ਰੋਡ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਬਲਾਕ ਸੁਧਾਰ ਅਧੀਨ ਜੀ.ਐਚ.ਜੀ. ਖਾਲਸਾ ਕਾਲਜ, ਗੁਰੂਸਰ ਸੁਧਾਰ ਵਿਖੇ   ਹਲਕਾ ਵਿਧਾਇਕ ਰਾਏਕੋਟ ਸ਼ ਹਾਕਮ ਸਿੰਘ ਠੇਕੇਦਾਰ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਉਨ੍ਹਾਂ ਦੇ ਨਾਲ ਐਸ.ਡੀ.ਐਮ. ਸ. ਗੁਰਵੀਰ ਸਿੰਘ ਕੋਹਲੀ, ਬੀ.ਡੀ.ਪੀ. ਓ ਸੁਧਾਰ ਸ. ਮਲਕੀਤ ਸਿੰਘ ਭੱਟੀ, ਕਾਲਜ ਪ੍ਰਿੰਸੀਪਲ ਸ. ਹਰਪ੍ਰੀਤ ਸਿੰਘ, ਐਚ.ਓ.ਡੀ. ਫਿਜੀਕਲ ਵਿਭਾਗ ਡਾ.ਬਲਜਿੰਦਰ ਸਿੰਘ, ਬਲਾਕ ਇੰਚਾਰਜ ਸ. ਗੁਰਪ੍ਰੀਤ ਸਿੰਘ ਐਥਲੈਟਿਕ ਕੋਚ ਅਤੇ ਸ੍ਰੀਮਤੀ ਬਲਜੀਤ ਕੌਰ ਹਾਕੀ ਕੋਚ ਖੇਡ ਵਿਭਾਗ ਵੀ ਸ਼ਾਮਲ ਸਨ।

ਇਸ ਬਲਾਕ ਦੇ ਪਹਿਲੇ ਦਿਨ ਦੇ ਨਤੀਜੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਉਮਰ ਵਰਗ ਅੰ-14 ਐਥਲੈਟਿਕ ਵਿੱਚ 600 ਮੀਟਰ ਲੜਕੀਆਂ ਦੇ ਮੁਕਾਬਲਿਆਂ ਵਿੱਚ ਅਵੀਨੀਰ ਕੌਰ ਗਿੱਲ ਸੁਧਾਰ ਨੇ ਪਹਿਲਾ, ਸੋਨਾਲੀ ਸਰਕਾਰੀ ਹਾਈ ਸਕੂਲ ਬੜੈਚ ਨੇ ਦੂਜਾ ਅਤੇ ਮਨਪ੍ਰੀਤ ਕੌਰ ਸਰਕਾਰੀ ਹਾਈ ਸਕੂਲ ਬੜੈਚ ਨੇ ਤੀਜਾ ਸਥਾਨ ਹਾਸਲ ਕੀਤਾ। ਕਬੱਡੀ ਨੈਸਨਲ ਸਟਾਇਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਖੰਡੂਰ ਦੀ ਟੀਮ ਨੇ ਪਹਿਲਾ, ਸਰਕਾਰੀ ਹਾਈ ਸਕੂਲ ਪੱਬੀਆਂ ਨੇ ਦੂਜਾ ਸਥਾਨ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਲਵਾਰਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਉਮਰ ਵਰਗ 56-65  ਵੂਮੈਨ ਦੇ 3000 ਮੀਟਰ ਵਾਕ ਰੇਸ ਅਤੇ 800 ਮੀਟਰ ਵਿੱਚ ਸਰਬਜੀਤ ਕੌਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਮੈਨ 400 ਮੀਟਰ ਅਤੇ 800 ਮੀਟਰ ਮੁਕਾਬਲਿਆਂ ਵਿੱਚ ਰਣਜੀਤ ਸਿੰਘ ਨੇ ਪਹਿਲਾ ਸਥਾਨ ਹਾਸਿਲ ਕੀਤਾ।

ਬਲਾਕ ਡੇਹਲੋ ਅਧੀਨ ਕਿਲ੍ਹਾ ਰਾਏਪੁਰ ਸਟੇਡੀਅਮ ਵਿਖੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ੍ਹ ਵਲੋਂ ਖੇਡਾਂ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਨਾਇਬ ਤਹਿਸੀਲਦਾਰ ਡੇਹਲੋਂ ਸ੍ਰੀ ਸੁਰਿੰਦਰ ਕੁਮਾਰ ਪੱਬੀ ਨੇ ਪਹੁੰਚ ਕੇ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ। ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਹਲਕਾ ਗਿੱਲ ਦੀਆਂ ਕਈ ਉੱਘੀਆਂ ਸਖਸੀਅਤਾਂ ਨੇ ਵੀ ਸਿਰਕਤ ਕੀਤੀ।

ਇਸ ਬਲਾਕ ਦੇ ਪਹਿਲੇ ਦਿਨ ਦੇ ਨਤੀਜਿਆਂ ਵਿੱਚ ਕਬੱਡੀ ਨੈਸ਼ਨਲ ਸਟਾਇਲ ਅੰ-14 ਲੜਕੀਆਂ ਦੇ ਮੁਕਾਬਲਿਆਂ ਵਿੱਚ ਕਿਲ੍ਹਾ ਰਾਏਪੁਰ ਦੀ ਟੀਮ ਨੇ ਪਹਿਲਾ ਸਥਾਨ, ਪਿੰਡ ਮੁਕੰਦਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਬੱਡੀ ਸਰਕਲ ਸਟਾਇਲ ਅੰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਜੜਤੌਲੀ ਦੀ ਟੀਮ ਨੇ ਪਹਿਲਾ ਸਥਾਨ, ਮੁਕੰਦਪੁਰ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਫੁੱਟਬਾਲ ਅੰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਪਿੰਡ ਭੁੱਟਾ ਦੀ ਟੀਮ ਨੇ ਪਹਿਲਾ, ਬੁਟਾਹਰੀ ਦੀ ਟੀਮ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕੀਆਂ ਦੀ ਟੀਮ ਵਿੱਚ ਨਨਕਾਣਾ ਪਬਲਿਕ ਸਕੂਲ ਕਿਲ੍ਹਾ ਰਾਏਪੁਰ ਦੀ ਟੀਮ ਅਤੇ ਘਵੱਦੀ ਦੀ ਟੀਮ ਨੇ ਫਾਈਨਲ ਮੁਕਾਬਲਿਆਂ ਵਿੱਚ ਪ੍ਰਵੇਸ ਕੀਤਾ।

ਬਲਾਕ ਖੰਨਾ ਅਧੀਨ ਨਰੇਸ ਚੰਦਰ ਸਟੇਡੀਅਮ, ਖੰਨਾ ਵਿਖੇ ਹਲਕਾ ਵਿਧਾਇਕ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਤਹਿਸੀਲਦਾਰ ਖੰਨਾ ਸ਼ ਹਰਮਿੰਦਰ ਸਿੰਘ ਹੁੰਦਲ, ਨਾਇਬ ਤਹਿਸੀਲਦਾਰ ਸ੍ਰੀਮਤੀ ਹਰਪ੍ਰੀਤ ਕੌਰ, ਪ੍ਰਿੰਸੀਪਲ ਏ.ਐਸ. ਸੀਨੀਅਰ ਸੈਕੰਡਰੀ ਸਕੂਲ ਖੰਨਾ ਸ. ਇੰਦਰਜੀਤ ਸਿੰਘ ਅਤੇ ਬਲਾਕ ਇੰਚਾਰਜ ਸ੍ਰੀਮਤੀ ਸੇਲਜਾ, ਜਿਮਨਾਸਟਿਕ ਕੋਚ ਵੀ ਸ਼ਾਮਲ ਸਨ।

ਇਸ ਬਲਾਕ ਦੇ ਪਹਿਲੇ ਦੇ ਦਿਨ ਦੇ ਨਤੀਜਿਆਂ ਵਿੱਚ ਕਬੱਡੀ ਅੰ-14 ਨੈਸ਼ਨਲ ਸਟਾਇਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਮਿਡਲ ਸਕੂਲ ਅਲੌੜ ਨੇ ਪਹਿਲਾ ਸਥਾਨ, ਭਗਤ ਪੂਰਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਰਾਜੇਵਾਲ ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਜਰਗ ਲੜਕੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸਾ ਕੱਸੀ ਅੰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਗੋਪਾਲ ਪਬਲਿਕ ਸਕੂਲ ਈਸੜੂ ਨੇ ਪਹਿਲਾ ਸਥਾਨ, ਖੰਨਾ ਪਬਲਿਕ ਸਕੂਲ ਲਲਹੇੜੀ ਨੇ ਦੂਜਾ ਸਥਾਨ ਅਤੇ ਪਿੰਡ ਰਹੌਣ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਜਦਕਿ ਲੜਕੀਆਂ ਦੇ ਮੁਕਾਬਲਿਆਂ ਵਿੱਚ ਖੰਨਾ ਪਬਲਿਕ ਸਕੂਲ ਲਲਹੇੜੀ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰੰਡਰੀ ਸਕੂਲ ਮਾਣਕ ਮਾਜਰਾ ਨੇ ਦੂਜਾ ਸਥਾਨ ਅਤੇ ਖੰਨਾ ਫਿਟਨੈਸ ਅਕੈਡਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋਹ-ਖੋਹ ਅੰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸ.ਸ.ਸ. ਸਕੂਲ ਬੀਜਾ ਨੇ ਪਹਿਲਾ ਸਥਾਨ, ਨਨਕਾਣਾ ਸਾਹਿਬ ਪਬਲਿਕ ਸਕੂਲ ਈਸੜੂ ਨੇ ਦੂਜਾ ਸਥਾਨ ਅਤੇ ਵੇਦ ਮੰਦਰ ਮਾਡਲ ਸਕੂਲ ਖੰਨਾ ਨੇ ਤੀਜਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਦਹੇੜੂ ਨੇ ਪਹਿਲਾ, ਸਰਕਾਰੀ ਹਾਈ ਸਕੂਲ ਚੀਮਾ ਨੇ ਦੂਜਾ ਸਥਾਨ ਅਤੇ ਸਤਿਆ ਭਾਰਤੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਰੌਣੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਬਲਾਕ ਸਿੱਧਵਾਂ ਬੇਟ ਅਧੀਨ ਖੇਡ ਮੈਦਾਨ ਪਿੰਡ ਸਿੱਧਵਾਂ ਬੇਟ ਵਿਖੇ ਹਲਕਾ ਦਾਖਾ ਇੰਚਾਰਜ ਡਾ. ਕੇ.ਐਨ.ਐਸ. ਕੰਗ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਤੋਂ ਇਲਾਵਾ ਤਹਿਸੀਲਦਾਰ ਸ੍ਰੀ ਭੀਸ਼ਮ ਪਾਂਡੇ, ਐਸ.ਐਚ.ਓ. ਸ. ਕੁਲਵੰਤ ਸਿੰਘ ਧਾਰੀਵਾਲ, ਚੇਅਰਮੈਨ ਮਾਰਕੀਟ ਕਮੇਟੀ ਸਿੱਧਵਾਂ ਬੇਟ ਸ. ਬਲੌਰ ਸਿੰਘ ਅਤੇ ਬਲਾਕ ਇੰਚਾਰਜ ਪ੍ਰੇਮ ਸਿੰਘ, ਜਿਮਨਾਸਟਿਕ ਕੋਚ ਵੀ ਸਾਮਲ ਸਨ।

ਇਸ ਬਲਾਕ ਦੇ ਪਹਿਲੇ ਦੇ ਦਿਨ ਦੇ ਨਤੀਜੇ ਸਾਂਝੇ ਕਰਦਿਆਂ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਵਾਲੀਬਾਲ ਅੰ-14 ਲੜਕਿਆਂ ਦੇ ਮੁਕਾਬਲਿਆਂ ਵਿੱਚ ਸਰਕਾਰੀ ਹਾਈ ਸਕੂਲ ਬਾਸੀਆਂ ਬੇਟ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਨੇ ਦੂਜਾ ਲੜਕੀਆਂ ਦੇ ਮੁਕਾਬਲਿਆਂ ਵਿੰਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗਿੱਦੜਵਿੰਡੀ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਐਥਲੈਟਿਕ ਦੇ ਅੰ-14 ਮੁਕਾਬਲਿਆਂ ਵਿੱਚ 60 ਮੀਟਰ ਦੌੜ ਵਿੱਚ ਗੁਰਵੀਰ ਸਿੰਘ ਨੇ ਪਹਿਲਾ, ਨਿਸ਼ਾਨ ਸਿੰਘ ਨੇ ਦੂਜਾ ਅਤੇ ਅਰਸ਼ਦੀਪ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਮੁਕਾਬਲਿਆਂ ਵਿੱਚ ਨਿਸ਼ਾ ਨੇ ਪਹਿਲਾ, ਸਮਰਲੀਨ ਨੇ ਦੂਜਾ ਅਤੇ ਪ੍ਰਭਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 600 ਮੀਟਰ ਵਿੱਚ ਲੜਕਿਆਂ ਦੇ ਮੁਕਾਬਲਿਆਂ ਵਿੱਚ ਸਮਰਪ੍ਰਤਾਪ ਨੇ ਪਹਿਲਾ, ਅਰਸ਼ਦੀਪ ਨੇ ਦੂਜਾ ਅਤੇ ਪ੍ਰਭਪ੍ਰਤਾਪ ਨੇ ਤੀਜਾ ਸਥਾਨ ਜਦਕਿ ਲੜਕੀਆਂ ਦੇ ਮੁਕਾਬਲਿਆਂ ਵਿੱਚ ਨਿਸ਼ਾ ਨੇ ਪਹਿਲਾ, ਸਮਰਲੀਨ ਨੇ ਦੂਜਾ ਅਤੇ ਪ੍ਰਭਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 56-65 ਉਮਰ ਵਰਗ ਵਿੱਚ ਸ਼ਾਟਪੁੱਟ ਮੈਨ ਦੇ ਮੁਕਾਬਲਿਆਂ ਵਿੱਚ ਰਜਿੰਦਰ ਸਿੰਘ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *