ਖੇਤੀਬਾੜੀ ਵਿਭਾਗ ਵਲੋਂ ਪਾਬੰਦੀਸ਼ੁਦਾ ਕੀਟਨਾਸ਼ਕ ਦਵਾਈਆਂ ਤੇ ਖਾਦ ਦੇ ਗੁਦਾਮ ‘ਤੇ ਰੇਡ

Ludhiana Punjabi

DMT : ਲੁਧਿਆਣਾ : (24 ਜੁਲਾਈ 2023) : – ਖੇਤੀਬਾੜੀ ਮੰਤਰੀ ਪੰਜਾਬ ਸ. ਗੁਰਮੀਤ ਸਿੰਘ ਖੁੱਡੀਆਂ ਵਲੋਂ ਜਾਰੀ ਦਿਸ਼ਾ ਨਿਰਦੇਸ਼ ਅਤੇ ਡਾ. ਗੁਰਵਿੰਦਰ ਸਿੰਘ ਖਾਲਸਾ, ਡਾਇਰੈਕਟਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਦੀ ਯੋਗ ਅਗਵਾਈ ਹੇਠ ਪੰਜਾਬ ਸੂਬੇ ਅੰਦਰ ਕੀਟਨਾਸ਼ਕ/ਖਾਦਾਂ ਦੀ ਸੈਪਲਿੰਗ ਕਰਨ ਸਬੰਧੀ ਕੰਪੇਨ ਚਲਾਈ ਜਾ ਰਹੀ ਹੈ।
ਇਸ ਸਬੰਧੀ ਸੰਯੁਕਤ ਡਾਇਰੈਕਟਰ ਖੇਤੀਬਾੜੀ ਸ੍ਰੀ ਰਾਜ਼ੇਸ ਕੁਮਾਰ ਰਹੇਜਾ ਅਤੇ ਅੰਮ੍ਰਿ਼ਤਸਰ ਦੇ ਮੁੱਖ ਖੇਤੀਬਾੜੀ ਅਫਸਰ ਵਲੋਂ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਅੰਦਰ ਸਥਿਤ ਡੀਲਰ ਫਰਮ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪਾਇਆ ਗਿਆ ਕਿ ਡੀਲਰ ਫਰਮ ਪਾਸ ਕੰਪਨੀ ਮੈਸ: ਬਾਇਓਸਟੈਡ ਇੰਡੀਆਂ ਲਿਮਟਿਡ ਅਤੇ ਮੈਸ: ਇੰਨਜੀਨ ਆਰਗੈਨਿਕਸ ਪ੍ਰਾਈਵੇਟ ਲਿਮਟਿਡ ਦੀ ਗੈਰ-ਮੰਨਜ਼ੂਰਸ਼ੁਦਾ ਖਾਦਾਂ ਅਤੇ ਦਵਾਈਆਂ ਮੌਜੂਦ ਪਾਈਆਂ ਗਈਆਂ ਸਨ। ਜੋ ਕਿ ਟਰਾਂਸਪੋਰਟ ਨਗਰ, ਲੁਧਿਆਣਾ ਸਥਿਤ ਗੁਦਾਮ ਵਿੱਚੋਂ ਸਪਲਾਈ ਹੋ ਰਹੀਆ ਹੋਣ ਬਾਰੇ ਜਾਣਕਾਰੀ ਦਿੱਤੀ।
ਜਿਸ ਸਬੰਧੀ ਕਾਰਵਾਈ ਕਰਦੇ ਹੋਏ ਮੁੱਖ ਖੇਤੀਬਾੜੀ ਅਫਸਰ ਲੁਧਿਆਣਾ ਸ. ਨਰਿੰਦਰ ਸਿੰਘ ਬੈਨੀਪਾਲ ਦੀ ਨਿਗਰਾਨੀ ਹੇਠ ਸ਼ਹਿਰ ਲੁਧਿਆਣਾ ‘ਚ ਕੰਪਨੀ ਮੈਸ: ਬਾਇਓਸਟੈਡ ਇੰਡੀਆਂ ਲਿਮਟਿਡ ਅਤੇ ਮੈਸ: ਇੰਨਜੀਨ ਆਰਗੈਨਿਕਸ ਪ੍ਰਾਈਵੇਟ ਲਿਮਟਿਡ ਕੰਪਨੀਆਂ ਦੇ ਗੁਦਾਮ 2820/III-A ਟਰਾਸਪੋਰਟ ਨਗਰ, ਨੇੜੇ ਜੀ.ਐਸ.ਕੂਨਰ ਪੈਟਰੋਲ ਪੰਪ, ਜੀ.ਟੀ.ਰੋਡ, ਲੁਧਿਆਣਾ ਸਥਿਤ ਗੁਦਾਮ ਤੇ ਮੁੱਖ ਖੇਤੀਬਾੜੀ ਅਫਸਰ ਅਤੇ ਗਠਿਤ ਕੀਤੀ ਟੀਮ ਜਿਸ ਵਿੱਚ ਸ੍ਰੀ ਪ੍ਰਦੀਪ ਸਿੰਘ ਟਿਵਾਣਾ, ਖੇਤੀਬਾੜੀ ਵਿਕਾਸ ਅਫਸਰ (ਪੀ.ਪੀ), ਸ੍ਰੀ ਗੌਰਵ ਧੀਰ, ਖੇਤੀਬਾੜੀ ਵਿਕਾਸ ਅਫਸਰ (ਇੰਨਫੋਰਸਮੈਂਟ), ਸ੍ਰੀ ਸੁਖਵੀਰ ਸਿੰਘ, ਖੇਤੀਬਾੜੀ ਵਿਕਾਸ ਅਫਸਰ, ਬਲਾਕ ਲੁਧਿਆਣਾ, ਸ੍ਰੀ ਜਤਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸਾਹਨੇਵਾਲ ਅਤੇ ਹੋਰ ਮੁਲਾਜ਼ਮ ਸ਼ਾਮਲ ਸਨ, ਵਲੋਂ ਮੌਕੇ ‘ਤੇ ਚੈਕਿੰਗ  ਕੀਤੀ ਗਈ।
ਚੈਕਿੰਗ ਦੌਰਾਨ ਪਾਇਆ ਗਿਆ ਕਿ ਵੱਡੀ ਮਾਤਾਰਾ ਵਿੱਚ ਅਣਅਧਿਕਾਰਤ ਕੀਟਨਾਸ਼ਕ ਅਤੇ ਗੈਰ ਮੰਨਜ਼ੂਰਸ਼ੁਦਾ ਖਾਦ ਗੁਦਾਮ ਵਿੱਚ ਰੱਖ ਕੇ, ਸਟੋਰ ਕਰਕੇ, ਨੁਮਾਇਸ਼ ਕਰਕੇ ਪੰਜਾਬ ਰਾਜ ਅਤੇ ਰਾਜ ਤੋਂ ਬਾਹਰ ਭੋਲੇ-ਭਾਲੇ ਕਿਸਾਨਾਂ ਨੂੰ ਮਹਿੰਗੇ ਭਾਅ ‘ਤੇ ਵੇਚਕੇ ਅਤੇ ਵੰਡ ਕਰਕੇ ਰਾਜ ਅਤੇ ਰਾਜ ਤੋਂ ਬਾਹਰ ਦੇ ਕਿਸਾਨਾਂ ਨਾਲ ਕਰੋੜਾਂ ਰੁਪਏ ਦੀ ਠੱਗੀ ਅਤੇ ਧੋਖਾਧੜ੍ਹੀ ਕੀਤੀ ਜਾ ਰਹੀ ਸੀ।
ਡਾ. ਬੈਨੀਪਾਲ ਵਲੋਂ ਦੱਸਿਆ ਗਿਆ ਕਿ ਚੈਕਿੰਗ ਦੌਰਾਨ ਜਦੋਂ ਮੌਕੇ ਤੇ ਸਟੋਰ ਕੀਤੀਆਂ ਖਾਦਾਂ ਅਤੇ ਦਵਾਈਆਂ ਦੀ ਜਾਂਚ ਕੀਤੀ ਤਾਂ ਕੰਪਨੀ ਦੇ ਮੁਲਾਜ਼ਮ ਮੌਕੇ ਤੋਂ ਖਿਸਕ ਗਏ। ਜਾਂਚ ਦੌਰਾਨ ਕੰਪਨੀ ਮੈਸ: ਬਾਇਓਸਟੈਡ ਇੰਡੀਆਂ ਲਿਮਟਿਡ ਅਤੇ ਮੈਸ: ਇੰਨਜੀਨ ਆਰਗੈਨਿਕਸ ਪ੍ਰਾਈਵੇਟ ਲਿਮਟਿਡ ਗੁਦਾਮ ਵਿਚੋਂ ਪਾਬੰਦੀਸ਼ੁਦਾ ਖਾਦਾਂ ਅਤੇ ਦਵਾਈਆਂ ਬਰਾਮਦ ਹੋਈਆਂ। ਇਸ ਸਬੰਧੀ ਉਕਤ ਦੋਵੇਂ ਕਪੰਨੀਆਂ ਦੇ ਜਿੰਮੇਵਾਰ ਵਿਅਕਤੀਆਂ ਬਰਖਿਲਾਫ ਇੰਨਸੈਕਟੀਸਾਈਡਜ਼ ਐਕਟ 1968 ਦੀ ਧਾਰਾ 1323,29,33, ਇੰਨਸੈਕਟੀਸਾਈਡਜ਼ ਰੂਲਜ਼ 1971 ਦੀ ਧਾਰਾ 10,15, ਖਾਦ (ਕੰਟਰੋਲ) 1985 ਦੀ ਧਾਰਾ, 7,8,19,20,21, ਜ਼ਰੂਰੀ ਵਸਤਾਂ ਐਕਟ 1955 ਦੀ ਧਾਰਾ 3,7,10 ਅਤੇ ਕਾਨੂੰਨ ਧਾਰਾਵਾਂ 420 ਅਤੇ 120-ਬੀ ਅਧੀਨ ਸਖਤ ਕਾਰਵਾਈ ਕਰਨ ਲਈ ਮੁੱਖ ਅਫ਼ਸਰ, ਥਾਣਾ ਮੋਤੀ ਨਗਰ, ਲੁਧਿਆਣਾ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *