ਗਰੀਬਾਂ ਦਾ ਰਾਸ਼ਨ ਖਾਣ ਵਾਲੇ ਕਿਸੇ ਕੀਮਤ ਨਾ ਬਖਸ਼ੇ ਜਾਣ- ਲਿਪ ਆਗੂ

Ludhiana Punjabi
  • ਲਿਪ ਆਗੂਆਂ ਵੱਲੋਂ ਫੂਡ ਸਪਲਾਈ ਅਫ਼ਸਰ ਅਤੇ ਡਿੱਪੂ ਹੋਲਡਰਾਂ ਦੇ ਖਿਲਾਫ਼ ਡੀ ਸੀ ਨੂੰ ਦਿੱਤਾ ਮੰਗ ਪੱਤਰ

DMT : ਲੁਧਿਆਣਾ : (16 ਮਾਰਚ 2023) : – ਅੱਜ ਲੋਕ ਇਨਸਾਫ ਪਾਰਟੀ ਹਲਕਾ ਗਿੱਲ ਦੇ ਐਸ ਸੀ ਵਿੰਗ ਦੇ ਪ੍ਰਧਾਨ ਜੂਝਾਰ ਸਿੰਘ ਅਤੇ ਰਿਸ਼ੀ ਕੁਮਾਰ ਵੱਲੋਂ ਡੀ ਸੀ ਸੁਰਭੀ ਮਲਿਕ  ਨੂੰ  ਫੂਡ ਸਪਲਾਈ ਅਫ਼ਸਰ ਅਤੇ ਡਿੱਪੂ ਹੋਲਡਰਾਂ ਦੇ ਖਿਲਾਫ਼ ਇਕ ਮੰਗ ਪੱਤਰ ਸੌਂਪਿਆ ਗਿਆ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਿਸ਼ੀ ਕੁਮਾਰ ਨੇ ਦੱਸਿਆ ਕਿ ਫੂਡ ਸਪਲਾਈ ਅਫ਼ਸਰ ਅਤੇ ਡਿੱਪੁ ਹੋਲਡਰ ਰਲ  ਕੇ ਗਰੀਬ ਦਾ ਹੱਕ ਖਾ ਰਹੇ ਹਨ।ਉਹਨਾਂ ਦੱਸਿਆ ਕਿ ਜਿਹੜੀ ਕਣਕ ਲੋਕਾਂ ਨੂੰ ਦਿੱਤੀ ਜਾਂਦੀ ਹੈ ਉਹ ਵੀ ਘਟ ਨਿਕਲਦੀ ਹੈ। ਜਦੋਂ ਇਸ ਬਾਰੇ ਡਿਪੂ ਹੋਲਡਰਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਆਪਣਾ ਪੱਲਾ ਝਾੜਦੇ ਕਿਹਾ ਕਿ ਬੰਦ ਬੋਰੀਆ  ਪਿੱਛੋਂ ਆਉਂਦੀਆਂ ਹਨ।ਜਦ ਕਿ ਹਕੀਕਤ ਇਸ ਤੋਂ ਉਲਟ ਹੈ।ਜੇ ਕੋਈ ਕਣਕ ਘਟ ਦੇਣ ਬਾਰੇ ਰੌਲਾ ਪਾਉਂਦਾ ਹੈ ਤਾਂ ਡਿਪੂ ਹੋਲਡਰਾਂ ਵਲੋ  ਉਨ੍ਹਾਂ ਦੇ ਕਾਰਡ ਕੈਂਸਲ  ਕਰਨ ਦੀ ਧਮਕੀ ਦਿੱਤੀ ਜਾਂਦੀ ਹੈ। ਅੱਜ ਗਰੀਬ ਲੋਕਾਂ ਦੇ ਕਾਰਡ ਤਾਂ ਕੈਂਸਲ  ਕੀਤਾ ਜਾ ਰਹੇ ਹਨ ਅਤੇ ਰਸੁਕਥਾਰਾਂ ਨੂੰ ਕਣਕ ਦਿਤੀ ਜਾ ਰਹੀ ਹੈ।ਜੋਂ ਕਿ ਗਰੀਬ ਜਨਤਾ ਨਾਲ ਸਰਾਸਰ ਧੱਕਾ ਹੈ। ਉਹਨਾਂ ਅੱਗੇ  ਡਿਪੂ ਹੋਲਡਰਾ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਉਹਨਾਂ ਗਰੀਬਾ ਨਾਲ ਧੱਕਾ ਕੀਤਾ ਤਾਂ ਉਹਨਾਂ ਵਲੋ ਇੱਕਠੇ ਕੀਤੇ  ਸਾਰੇ ਸਬੂਤ ਪਾਰਟੀ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਬੈਂਸ ਨੂੰ ਦੇ ਕੇ ਸਖ਼ਤ ਕਾਰਵਾਈ ਕਰਨ ਲਈ ਕਿਹਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ ਡੀ ਸੀ ਸਾਹਿਬ ਨੇ ਜਲਦੀ ਇਹਨਾਂ ਉੱਤੇ ਕਾਰਵਾਈ ਕਰਨ ਦਾ ਵਿਸ਼ਵਾਸ ਉਹਨਾਂ ਨੂੰ ਦਿੱਤਾ ਹੈ ਇਸ ਮੌਕੇ ਜਸਪਾਲ ਸਿੰਘ ਰਿਐਤ,ਰਾਮ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *