DMT : ਲੁਧਿਆਣਾ : (11 ਸਤੰਬਰ 2023) : – ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਵੱਲੋਂ, ਗੁਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੀ ਰਹਿਨੁਮਾਈ ਅਧੀਨ ਸੁਖਮਨੀ ਬਰਾੜ ਦੀ ਪੁਸਤਕ Façade ‘ਤੇ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਡਾ. ਸੁਸ਼ਮਿੰਦਰਜੀਤ ਕੌਰ, ਮੁੱਖੀ ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ ਨੇ ਪ੍ਰੋਗਰਾਮ ਦੇ ਆਰੰਭ ਵਿਚ ਇਸ ਪੁਸਤਕ ਦੇ ਵਿਸ਼ੇ ਬਾਰੇ ਆਪਣੇ ਵਿਚਾਰ ਸਪੱਸ਼ਟ ਕੀਤੇ। ਉਨ੍ਹਾਂ ਕਿਹਾ ਕਿ ਅੱਜ ਦੀ ਯੁਵਾ ਪੀੜ੍ਹੀ ਅਨੇਕਾਂ ਹੀ ਸੂਚਨਾ, ਸੰਚਾਰ, ਟੈਕਨਾਲੋਜੀ ਤੇ ਵਿਸ਼ੇਸ਼ ਕਰਕੇ ਸੋਸ਼ਲ ਮੀਡੀਆ ਨਾਲ ਜੁੜੀ ਹੋਈ ਹੈ। ਪ੍ਰੰਤੂ ਇਸ ਦੇ ਅੰਨੇਵਾਹ ਰੁਝਾਨ ਤੇ ਲਗਾਉ ਨੇ ਸਾਨੂੰ ਭਾਵਨਾਤਮਕ ਤੇ ਸੰਵੇਦਨਸ਼ੀਲਤਾ ਪੱਖੋ ਖਾਲੀ ਕਰ ਦਿੱਤਾ ਹੈ। ਸੁਖਮਨੀ ਦੀ ਇਹ ਪੁਸਤਕ ਯੁਵਾ ਪੀੜੀ ਲਈ ਪ੍ਰੇਰਣਾਸਰੋਤ ਹੈ। ਡਾ. ਸ. ਪ. ਸਿੰਘ ਨੇ ਸੁਖਮਨੀ ਬਰਾੜ ਵਿਦਿਆਰਥਣ, ਐਮ.ਸੀ.ਐਮ. ਡੀ.ਏ.ਵੀ. ਕਾਲਜ, ਚੰਡੀਗੜ੍ਹ ਦੀ ਇਸ ਲਿਖਤ ਦੀ ਸਰਾਹਣਾ ਕੀਤੀ ਤੇ ਉਸਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਪੁਸਤਕ ਸੱਭਿਆਚਾਰ ਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਣ ਲਈ ਇਹ ਪੁਸਤਕ ਪ੍ਰੇਰਿਤ ਕਰੇਗੀ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਸ੍ਰੋਤਿਆ ਨੂੰ ਦੱਸਿਆ ਕਿ ਸੁਖਮਨੀ ਬਰਾੜ ਦੀ ਇਹ ਦੂਸਰੀ ਪੁਸਤਕ ਹੈ ਜਿਹੜੀ ਮਨੁੱਖ ਦੀ ਅੰਤਰ ਦੀ ਯਾਤਰਾ ਬਾਰੇ ਹੈ। ਮਨੁੱਖ ਦੀਆਂ ਆਸਾਂ, ਚਾਵਾਂ, ਵਿਰੋਧਾਂ, ਉਮੰਗਾਂ, ਤਰੰਗਾਂ ਤੇ ਦੁਖਾਂ ਨੂੰ ਇਹ ਪੁਸਤਕ ਰੂਪਮਾਨ ਕਰਦੀ ਹੈ। ਉਨ੍ਹਾਂ ਨੇ ਲੇਖਿਕਾ ਦੇ ਮਾਤਾ ਪਿਤਾ ਨੂੰ ਵੀ ਉਸਦੇ ਇਸ ਸ਼ਲਾਘੇ ਲਈ ਵਧਾਈ ਦਿੱਤੀ। ਪ੍ਰੋ. ਨਿਸ਼ੀ ਅਰੋੜਾ, ਅਸਿਸਟੈਂਟ ਪ੍ਰੋਫੈਸਰ, ਪੋਸਟ ਗ੍ਰੈਜੂਏਟ ਅੰਗਰੇਜ਼ੀ ਵਿਭਾਗ, ਐਸ.ਸੀ.ਡੀ.ਕਾਲਜ, ਲੁਧਿਆਣਾ ਅਤੇ ਮਿਸ ਗੁਰਲੀਨ ਕੌਰ ਵਿਦਿਆਰਥਣ ਜੀ. ਜੀ.ਐਨ. ਖਾਲਸਾ ਕਾਲਜ ਨੇ ਇਸ ਪੁਸਤਕ ਤੇ ਆਪਣੇ ਖੋਜ ਪੱਤਰ ਪ੍ਰਸਤੁਤ ਕੀਤੇ।ਪ੍ਰੋ. ਮਨਜੀਤ ਸਿੰਘ ਛਾਬੜਾ, ਡਾਇਰੈਕਟਰ ਜੀ.ਜੀ.ਐਨ.ਐਨ.ਆਈ.ਵੀ.ਐਸ/ਜੀ.ਜੀ.ਐਨ.
