- ਸੈਮ ਪਟਰੌਦਾ ਪ੍ਰਧਾਨ ਓਵਰਸੀਜ਼ ਕਾਂਗਰਸ ਨੇ ਦਿੱਤਾ ਨਿਯੁਕਤੀ ਪੱਤਰ
DMT : ਲੁਧਿਆਣਾ : (08 ਅਪ੍ਰੈਲ 2023) : – ਗੁਰਮੀਤ ਸਿੰਘ ਗਿੱਲ ਓਵਰਸੀਜ਼ ਕਾਂਗਰਸ ਅਮਰੀਕਾ ਦੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਬਣਨ ‘ਤੇ ਪਿੰਡ ਮੁੱਲਾਂਪੁਰ ਵਿਚ ਲੱਡੂ ਵੰਡ ਕੇ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਸਮੇਂ ਸੀਨੀਅਰ ਕਾਂਗਰਸੀ ਨੇਤਾ, ਸਾਬਕਾ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਡਾਇਰੈਕਟਰ ਮਾਰਕਫੈੱਡ ਕਰਨੈਲ ਸਿੰਘ ਗਿੱਲ, ਬਲਵੀਰ ਸਿੰਘ ਸਰਪੰਚ ਮੁੱਲਾਂਪੁਰ, ਜਸਪਾਲ ਸਿੰਘ ਗਿੱਲ ਮੈਂਬਰ ਬਲਾਕ ਸੰਮਤੀ, ਡਾ. ਸੁੱਖੀ ਗਿੱਲ, ਸਾਬਕਾ ਸਰਪੰਚ ਹਰਪ੍ਰੀਤ ਸਿੰਘ ਸਿੱਧਵਾਂ, ਬਲਦੇਵ ਬਾਵਾ, ਤੇਲੂ ਰਾਮ ਬਾਂਸਲ ਪ੍ਰਧਾਨ ਨਗਰ ਕੌਂਸਲ ਮੁੱਲਾਂਪੁਰ, ਸ਼ਾਮ ਲਾਲ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਮੰਡੀ ਮੁੱਲਾਂਪੁਰ, ਸੁੱਚਾ ਸਿੰਘ ਤੁਗਲ ਨੇ ਹਾਰਦਿਕ ਵਧਾਈ ਦਿੱਤੀ।
ਇਸ ਸਮੇਂ ਸ਼੍ਰੀ ਬਾਵਾ ਨੇ ਕਿਹਾ ਕਿ ਭਾਰਤ ਵਿਚ ਆਈ.ਟੀ. ਦੇ ਯੁੱਗ ਦੀ ਸ਼ੁਰੂਆਤ ਕਰਨ ਵਾਲੇ ਸੈਮ ਪਟਰੌਦਾ ਹਨ ਜਿੰਨਾ ਨੇ ਰਾਜੀਵ ਗਾਂਧੀ ਦੀ ਦੋਸਤੀ ਸਦਕਾ ਭਾਰਤ ਨੂੰ ਆਈ.ਟੀ ਦੇ ਖੇਤਰ ਵਿਚ ਦੁਨੀਆ ਦੇ ਮੋਹਰੀ ਦੇਸ਼ਾਂ ਦੀ ਕਤਾਰ ਵਿਚ ਖੜ੍ਹਾ ਕੀਤਾ। ਅੱਜ ਜੋ ਹੱਥਾਂ ਵਿਚ ਮੋਬਾਇਲ, ਕੰਪਿਊਟਰ ਹਨ ਸਭ ਉਸ ਦੀ ਦੇਣ ਹਨ।
ਉਹਨਾਂ ਕਿਹਾ ਕਿ ਸੈਮ ਪਟਰੌਦਾ ਵਿਦੇਸ਼ਾਂ ਵਿਚ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਤਾਲਮੇਲ ਬਣਾਉਂਦੇ ਹਨ ਅਤੇ ਉਹਨਾਂ ਨੇ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਹੁੰਦੇ ਹੋਏ ਰਾਹੁਲ ਗਾਂਧੀ ਦੀ ਸੋਚ ਨੂੰ ਵਿਦੇਸ਼ਾਂ ‘ਚ ਬੈਠੇ ਭਾਰਤੀਆਂ ਤੱਕ ਪਹੁੰਚਾਇਆ ਹੈ।