ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਖ਼ੁਸ਼ੀਆਂ ਰਕਬਾ ਭਵਨ ਵਿਖੇ ਅਮਰੀਕਾ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਤਲਵਿੰਦਰ ਸਿੰਘ ਘੁਮਾਣ ਦੀ ਅਗਵਾਈ ‘ਚ ਸਾਂਝੀਆਂ ਕੀਤੀਆਂ

Ludhiana Punjabi
  • ਜਗਮੋਹਨ ਸਿੰਘ ਥਿੰਦ ਨੂੰ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ
  • 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 353ਵੇਂ ਜਨਮ ਉਤਸਵ ‘ਤੇ 9 ਕਿਰਤੀ ਕਿਸਾਨਾਂ ਦਾ ਹੋਵੇਗਾ ਵਿਸ਼ੇਸ਼ ਸਨਮਾਨ

DMT : ਲੁਧਿਆਣਾ : (23 ਸਤੰਬਰ 2023) : – ਅੱਜ ਬਾਬਾ ਬੰਦਾ ਸਿੰਘ ਬਹਾਦਰ ਭਵਨ ਰਕਬਾ ਵਿਖੇ ਅਮਰੀਕਾ ਫਾਊਂਡੇਸ਼ਨ ਦੇ ਮੁੱਖ ਸਰਪ੍ਰਸਤ ਤਲਵਿੰਦਰ ਸਿੰਘ ਘੁਮਾਣ ਦੀ ਅਗਵਾਈ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਖ਼ੁਸ਼ੀਆਂ ਸਾਂਝੀਆਂ ਕੀਤੀਆਂ ਗਈਆਂ। ਇਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਾਵਾ, ਫਾਊਂਡੇਸ਼ਨ ਦੇ ਪੰਜਾਬ ਪ੍ਰਧਾਨ ਕਰਨੈਲ ਸਿੰਘ ਗਿੱਲ ਨੇ ਸਮਾਜ ਸੇਵੀ ਜਗਮੋਹਨ ਸਿੰਘ ਥਿੰਦ ਮੋਹੀ ਨੂੰ ਫਾਊਂਡੇਸ਼ਨ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ। ਇਸ ਸਮੇਂ ਤਲਵਿੰਦਰ ਸਿੰਘ ਘੁਮਾਣ ਅਤੇ ਜਗਮੋਹਨ ਸਿੰਘ ਥਿੰਦ ਦਾ ਫਾਊਂਡੇਸ਼ਨ ਵੱਲੋਂ ਬਾਬਾ ਜੀ ਦਾ ਚਿੱਤਰ ਅਤੇ ਸਿਰੋਪਾਉ ਭੇਂਟ ਕਰਕੇ ਸਨਮਾਨ ਕੀਤਾ ਗਿਆ। ਇਸ ਸਮੇਂ ਜਨਰਲ ਸਕੱਤਰ ਫਾਊਂਡੇਸ਼ਨ ਬਲਵੀਰ ਸਿੰਘ ਗਿੱਲ ਸਰਪੰਚ ਮੁੱਲਾਂਪੁਰ, ਗੁੱਜਰ ਸਮਾਜ ਪੰਜਾਬ ਦੇ ਪ੍ਰਧਾਨ ਚੌਧਰੀ ਦਸੌਂਧੀ ਰਾਮ, ਕਾਕੂ ਚੌਧਰੀ, ਅਰਜਨ ਬਾਵਾ ਆਦਿ ਹਾਜ਼ਰ ਸਨ।

    ਇਸ ਸਮੇਂ 16 ਅਕਤੂਬਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 353ਵੇਂ ਜਨਮ ਉਤਸਵ ‘ਤੇ ਸਮਾਗਮ ਦੀਆਂ ਤਿਆਰੀਆਂ ਸਬੰਧੀ ਵਿਚਾਰਾਂ ਹੋਈਆਂ ਅਤੇ ਫ਼ੈਸਲਾ ਕੀਤਾ ਕਿ 16 ਅਕਤੂਬਰ ਨੂੰ 9 ਕਿਰਤੀ ਕਿਸਾਨਾਂ ਨੂੰ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਯਾਦ ਵਿਚ ਬਾਬਾ ਬੰਦਾ ਸਿੰਘ ਬਹਾਦਰ ਯਾਦਗਾਰੀ ਪੁਰਸਕਾਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਲੋੜ ਹੈ ਕਿਸਾਨ ਬਾਬਾ ਬੰਦਾ ਬਹਾਦਰ ਜੀ ਦੀ ਕਿਸਾਨੀ ਨੂੰ ਜੋ ਦੇਣ ਹੈ, ਉਸ ਨੂੰ ਯਾਦ ਕਰਦੇ ਹੋਏ 16 ਅਕਤੂਬਰ ਦਾ ਦਿਹਾੜਾ ਮਨਾਉਣ।

Leave a Reply

Your email address will not be published. Required fields are marked *