- ਕਿਹਾ, ਸੂਬੇ ‘ਚ ਮਾਫੀਏ ਸਰਗਰਮ ਕਰਨ ਪਿੱਛੇ ਅਕਾਲੀ ਦਲ ਦਾ ਹੱਥ
DMT : ਲੁਧਿਆਣਾ : (16 ਜਨਵਰੀ 2022): – ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਅਕਾਲੀ ਦਲ ਵਾਲੇ ਗ੍ਰੰਥ ਅਤੇ ਪੰਥ ਨਾਲ ਮੱਥਾ ਲਾ ਕੇ ਆਪਣੀ ਬੇੜੀ ਪਾਰ ਨਹੀ ਲੰਘਾ ਸਕਦੇ।ਉਹਨਾਂ ਕਿਹਾ ਕਿ ਭਾਵੇ ਅਕਾਲੀ ਦਲ ਵੱਲੋਂ ਵਿਧਾਨ ਸਭਾ ਚੋਣਾਂ ਨੂੰ ਦੇਖਦਿਆ ਦਲਿਤ ਪੱਤਾ ਖੇਡਦਿਆ ਬਸਪਾ ਨਾਲ ਗਠਜੋੜ ਕਰ ਲਿਆ ਹੈ ਪਰ ਬਸਪਾ ਦੀ ਬੇੜੀ ‘ਚ ਪੈਰ ਰੱਖ ਕੇ ਵੀ ਅਕਾਲੀ ਦਲ ਪਾਰ ਨਹੀ ਲੰਘ ਸਕਦਾ।ਵਿਧਾਇਕ ਬੈਂਸ ਨੇ ਕਿਹਾ ਕਿ ਆਪਣੇ ਆਪ ਨੂੰ ਪੰਥਕ ਪਾਰਟੀ ਕਹਾਉਣ ਵਾਲੇ ਅਕਾਲੀ ਦਲ ਦੇ ਰਾਜ ਦੌਰਾਨ ਸ਼੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਅਤੇ ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆ ਸੰਗਤ ਉਪਰ ਗੋਲੀਆ ਚਲਾਈਆ ਗਈਆ ਸੀ। ਜਿਸ ਦਾ ਅਕਾਲੀ ਦਲ ਦੇ ਰਾਜ ਦੌਰਾਨ ਇਨਸਾਫ ਨਹੀ ਮਿਿਲਆ ਅਤੇ ਹੁਣ ਕਾਂਗਰਸ ਵੀ ਹਜੇਂ ਤੱਕ ਇਨਸਾਫ ਨਹੀ ਦੇ ਸਕੀ। ਉਹਨਾਂ ਕਿਹਾ ਕਿ ਅਕਾਲੀ ਦਲ ਦੇ ਰਾਜ ਦੌਰਾਨ ਬੇਅਦਬੀ ਦਾ ਇਨਸਾਫ ਨਾ ਮਿਲਣ ਕਾਰਨ ਸਿੱਖ ਜਗਤ ਵੱਡੀ ਪੱਧਰ ਤੇ ਇਹਨਾ ਤੋਂ ਨਿਰਾਸ਼ ਹੈ। ਵਿਧਾਇਕ ਬੈਂਸ ਨੇ ਕਿਹਾ ਕਿ ਜਦੋਂ ਅਕਾਲੀ ਦਲ ਤੇ ਕੋਈ ਮੁਸੀਬਤ ਆਉਦੀ ਹੈ ਤਾਂ ਪੰਥ ਦਾ ਵਾਸਤਾ ਦੇ ਕੇ ਉਸ ਨੂੰ ਗਲੋਂ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਹੁਣ ਜਦੋਂ ਗ੍ਰੰਥ ਅਤੇ ਪੰਥ ਤੇ ਭੀੜ ਪਈ ਹੈ ਤਾਂ ਅਕਾਲੀ ਦਲ ਉਸ ਦੀ ਸਾਰ ਨਹੀ ਲੈ ਰਿਹਾ। ਉਹਨਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਗੰ੍ਰਥ ਅਤੇ ਪੰਥ ਨਾਲ ਮੱਥਾ ਲਾਉਣ ਦੇ ਨਤੀਜੇ ਭੁਗਤਣੇ ਪੈਣਗੇ।ਵਿਧਾਇਕ ਬੈਂਸ ਨੇ ਕਿਹਾ ਕਿ ਪੰਜਾਬ ਦਾ ਬੱਚਾ ਬੱਚਾ ਅਕਾਲੀ ਦਲ ਵੱਲੋਂ ਸੱਤਾ ਦੌਰਾਨ ਸਰਗਰਮ ਕੀਤੇ ਮਾਫੀਆਂ ਤੋਂ ਚੰਗੀ ਤਰਾਂ ਜਾਣੂ ਹੈ ਜਿਹਨਾਂ ਨੇ ਸੂਬੇ ਦਾ ਵਿਕਾਸ ਕਰਨ ਦੀ ਬਜਾਏ ਆਪਣੇ ਹੀ ਘਰ ਭਰੇ ਹਨ ਅਤੇ ਸੂਬੇ ਦੇ ਜੰਮਦੇ ਬੱਚੇ ਨੂੰ ਕਰਜਾਈ ਕਰਕੇ ਰੱਖ ਦਿੱਤਾ ਹੈ।