ਘਰੈਲੂ ਸਲੰਡਰ ਅਤੇ ਕਮਰਸ਼ੀਅਲ ਗੈਸਾਂ ਵਿੱਚ ਅਨਲੀਗਲ ਤਰੀਕੇ ਨਾਲ ਗੈਸ ਭਰਨ ਦੇ ਦੋਸ਼ ਵਿੱਚ ਇਕ ਦੋਸ਼ੀ ਨੂੰ ਕੀਤਾ ਕਾਬੂ ਅਤੇ ਇਕ ਫਰਾਰ

Crime Ludhiana Punjabi

DMT : ਲੁਧਿਆਣਾ : (06 ਦਿਸੰਬਰ 2021): – ਥਾਣਾ ਫੋਕਲ ਪੁਆਇੰਟ ਲੁਧਿਆਣਾ ਦੇ ਵਿੱਚ ਪੈਂਦੀ ਚੌਂਕੀ ਜੀਵਨ ਨਗਰ ਲੁਧਿਆਣਾ ਦੀ ਗਸ਼ਤ ਅਤੇ ਸ਼ੱਕੀ ਚੈਕਿੰਗ ਦੇ ਸਬੰਧ ਵਿੱਚ ਮੁਖ਼ਬਰ ਤੋਂ ਮਿਲੀ ਇਤਲਾਹ ਦੇ ਮੁਤਾਬਿਕ ਜੀਵਨ ਨਗਰ ਲੁਧਿਆਣਾ ਵਿਖੇ ਦੋਸ਼ੀ ਸੰਤੋਸ਼ ਗੁਪਤਾ ਪੁੱਤਰ ਨਰੇਸ਼ ਗੁਪਤਾ ਵਾਸੀ ਜੀਵਨ ਨਗਰ ਲੁਦਿਹਾਣਾ ਨੇ ਆਪਣਾ ਵੇਹੜਾ ਬਣਾਇਆ ਹੋਇਸ ਸੀ ਅਤੇ ਵਿਹੜੇ ਵਿੱਚ ਇਕ ਦੁਕਾਨ ਖੋਲੀ ਹੋਈ ਸੀ ਜਿਸ ਵਿੱਚ ਸੰਤੋਸ਼ ਗੁਪਤਾ ਅਤੇ ਉਸਦਾ ਕਰਿੰਦਾ ਰਾਗਵਿੰਨ ਪੁੱਤਰ ਹਰਦੁ ਵਾਸੀ ਸੰਤੋਸ਼ ਦਾ ਵੇਹੜਾ ਜੋ ਜੀਵਨ ਨਗਰ ਲੁਧਿਆਣਾ ਨੇ ਘਰੈਲੂ ਸਿਲੰਡਰ ਲਿਆਕੇ ਅਸਲ ਕੀਮਤ ਤੋਂ ਵੱਧ ਕੀਮਤ ਤੇ ਵੇਚਦੇ ਸਨ ਅਤੇ ਘਰਲੂ ਸਿਲੰਡਰਾਂ ਵਿਚਲੀ ਗੈਸ ਕਢਕੇ ਖਾਲੀ ਛੋਟੇ ਸਿਲੰਡਰਾਂ ਅਤੇ ਥ੍ਰੀਵੀਲਾਰ ਵਿੱਚ ਭਰ ਕੇ ਹੇਰਾ ਫੇਰੀ ਕਰਕੇ ਲੋਕਾਂ ਨਾਲ ਠੱਗੀ ਮਾਰਦੇ ਸਨ. ਜਿਸ ਤੇ ਮੁਕਦਮਾ ਥਾਣਾ ਫੋਕਲ ਪੁਆਇੰਟ ਲੁਧਿਆਣਾ ਦੇ ਖਿਲਾਫ ਦਰਜ ਕੀਤਾ ਗਿਆ ਹੈ. ਪੁੱਛਗਿੱਛ ਗੋਰਾਂ ਪਤਾ ਲਗਾ ਕਿ ਦੋਸ਼ੀ ਸੰਤੋਸ਼ ਗੁਤਾਪ ਦੇ ਖਿਲਾਫ ਥਾਣਾ ਫੋਕਲ ਪੁਆਇੰਟ ਅਤੇ ਥਾਣਾ ਮੋਤੀ ਨਗਰ ਵਿੱਚ ਮੁਕਦਮਾ ਪਹਿਲਾ ਹੀ ਦਰਜ ਹੈ. ਗਿਰਫ਼ਤਾਰ ਕੀਤਾ ਗਏ ਦੋਸ਼ੀ ਰਾਗਵਿੰਨ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੀ ਗਈ ਅਤੇ ਦੂਜਾ ਦੋਸ਼ੀ ਜੋ ਕਿ ਮੌਕੇ ਤੋਂ ਫਰਾਰ ਹੋ ਗਿਆ ਸੀ ਜਿਸ ਦੇ ਸੰਬੰਧ ਵਿੱਚ ਛਾਪੇਮਾਰੀ ਚਾਲ ਰਹੀ ਹੈ. ਤਫਤੀਸ਼ ਜਾਰੀ ਹੈ.

Leave a Reply

Your email address will not be published. Required fields are marked *