ਚੇਅਰਮੈਨ ਤਰਸੇਮ ਸਿੰਘ ਭਿੰਡਰ ਦੀ ਅਗਵਾਈ ‘ਚ ਬੱਜਟ ਸਾਲ 2023-24 ਸਬੰਧੀ ਵਿਸ਼ੇਸ਼ ਮੀਟਿੰਗ

Ludhiana Punjabi

DMT : ਲੁਧਿਆਣਾ : (25 ਮਈ 2023) : – ਚੇਅਰਮੈਨ ਤਰਸੇਮ ਸਿੰਘ ਭਿੰਡਰ ਦੀ ਅਗਵਾਈ ਹੇਠ ਨਗਰ ਸੁਧਾਰ ਟਰੱਸਟ, ਲੁਧਿਆਣਾ ਦੀ ਵਿਸ਼ੇਸ਼ ਇਕੱਤਰਤਾ(ਬੱਜਟ ਸਾਲ 2023-24) ਅਤੇ ਸਾਧਾਰਨ ਟਰੱਸਟ ਇਕੱਤਰਤਾ ਦਫ਼ਤਰ ਨਗਰ ਸੁਧਾਰ ਟਰੱਸਟ, ਲੁਧਿਆਣਾ ਵਿਖੇ ਕੀਤੀ ਗਈ।

ਪਹਿਲਾਂ ਵਿਸ਼ੇਸ਼ ਇਕੱਤਰਤਾ (ਬਜੱਟ ਸਾਲ 2023-24) ਦਾ ਅਜੰਡਾ ਵਿਚਾਰਿਆ ਗਿਆ ਜਿਸ ਅਨੁਸਾਰ ਟਰੱਸਟ ਦੇ ਸਾਲ 2022-23 ਦੌਰਾਨ ਪ੍ਰਾਪਤ ਹੋਈ ਆਮਦਨ ਅਤੇ ਖ਼ਰਚਿਆਂ ਦਾ ਵਰਣਨ ਕੀਤਾ ਗਿਆ ਅਤੇ ਉਹਨ੍ਹਾਂ ਦੇ ਨਾਲ-ਨਾਲ ਵਿੱਤੀ ਸਾਲ 2023-24 ਲਈ ਵੱਖ-ਵੱਖ ਮੱਦਾਂ ਤੋਂ ਹੋਣ ਵਾਲੀ ਆਮਦਨ ਅਤੇ ਵੱਖ-ਵੱਖ ਮੱਦਾਂ ਅਧੀਨ ਕੀਤੇ ਜਾਣ ਵਾਲੇ ਖ਼ਰਚੇ (ਸਮੇਤ ਵਿਕਾਸ ਕਾਰਜ) ਨੂੰ ਵਿਚਾਰਿਆ ਗਿਆ ਅਤੇ ਪ੍ਰਵਾਨ ਕੀਤਾ ਗਿਆ।

ਵਿਸ਼ੇਸ਼ ਟਰੱਸਟ ਇਕੱਤਰਤਾ ਉਪਰੰਤ ਟਰੱਸਟ ਦੀ ਸਾਧਾਰਨ ਇਕੱਤਰਤਾ ਵਿੱਚ ਟਰੱਸਟ ਦੀਆਂ ਵੱਖ-ਵੱਖ ਸ਼ਾਖ਼ਾਵਾਂ ਦੇ ਅਜੰਡੇ ਵਿਚਾਰਕੇ ਪ੍ਰਵਾਨਗੀ ਦੇ ਨਾਲ-ਨਾਲ ਟਰੱਸਟ ਦੀਆਂ ਸਕੀਮਾਂ ਵਿੱਚ ਅਤੇ ਟਰੱਸਟ ਵੱਲੋਂ ਵੱਖ-ਵੱਖ ਵਿਧਾਇਕ ਸਾਹਿਬਾਨਾਂ ਵੱਲੋਂ ਦਿੱਤੇ ਗਏ ਡੀ.ੳ. ਅਨੁਸਾਰ ਪੀ.ਟੀ.ਆਈ. ਐਕਟ, 1922 ਦੀ ਧਾਰਾ 69-ਏ ਅਧੀਨ ਕਰੀਬ 890 ਲੱਖ ਰੁਪਏ ਦੇ ਕੰਮ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।

ਇਸ ਮੌਕੇ ਚੇਅਰਮੈਨ ਤਰਸੇਮ ਸਿੰਘ ਭਿੰਡਰ, ਕਾਰਜ ਸਾਧਕ ਅਫ਼ਸਰ ਜਤਿੰਦਰ ਸਿੰਘ, ਨੁਮਾਇੰਦਾ ਐਸ.ਡੀ.ਐਮ.(ਈਸਟ) ਲੁਧਿਆਣਾ, ਨੁਮਾਇੰਦਾ ਜਿ਼ਲ੍ਹਾ ਨਗਰ ਯੋਜਨਾਕਾਰ ਲੁਧਿਆਣਾ, ਨੁਮਾਇੰਦਾ ਕਾਰਜਕਾਰੀ ਇੰਜੀਨੀਅਰ, ਪੀ.ਡਬਲਯੂ.ਡੀ.(ਬੀ.ਐਂਡ.ਆਰ.), ਪ੍ਰਾਂਤਕ ਮੰਡਲ, ਲੁਧਿਆਣਾ, ਟਰੱਸਟ ਇੰਜੀਨੀਅਰ ਨਵੀਨ ਮਲਹੋਤਰਾ, ਟਰੱਸਟ ਇੰਜੀਨੀਅਰ ਵਿਕਰਮ ਕੁਮਾਰ, ਲੇਖ਼ਾਕਾਰ  ਹਰਸਿਮਰਨ ਸਿੰਘ ਹਾਜ਼ਰ ਰਹੇ ।

Leave a Reply

Your email address will not be published. Required fields are marked *