ਚੌਥਾ ਦਰਜਾ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਖਜ਼ਾਨਾਂ ਮੰਤਰੀ ਦੀ ਅਰਥੀ ਫੂਕ ਕੇ ਕੀਤਾ ਰੋਸ ਮੁਜ਼ਾਹਰਾ 14-15 ਅਗਸਤ ਨੂੰ ਕਾਲੇ ਚੋਲੇ ਪਾਕੇ ਮੰਤਰੀਆਂ ਨੂੰ ਮੰਗ ਪੱਤਰ ਦੇਣ ਐਲਾਨ – ਮੁਲਾਜ਼ਮ ਆਗੂ

Ludhiana Punjabi

 DMT : ਲੁਧਿਆਣਾ : (01 ਅਗਸਤ 2020)(ਜਸਵੀਰ ਸਹਿਦੇਵ): – ਕੈਪਟਨ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਵਿਰੁੱਧ ਅੱਜ ਇਥੇ ਸੁਬਾਈ ਫੈਸਲੇ ਮੁਤਾਬਿਕ ਚੌਥਾ ਦਰਜ਼ਾ ਅਤੇ ਠੇਕਾ,ਆਊਟ ਸੋਰਸਿਜ਼ ਮੁਲਾਜ਼ਮਾਂ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਦੀ ਅਰਥੀ ਫੂਕ ਕੇ ਰੋਸ ਮੁਜ਼ਾਹਰਾ ਕੀਤਾ ਗਿਆ ਇਸ ਮੌਕੇ ਜ਼ਿਲਾ ਸੀਨੀਅਰ ਮੀਤਪ੍ਧਾਨ ਸਾਥੀ ਅਸ਼ੋਕ ਕੁਮਾਰ ਮੱਟੂ ,ਜਨਰਲ ਸਕੱਤਰ ਸੁਰਿੰਦਰ ਸਿੰਘ ਬੈਂਸ,ਵਿੱਤ ਸਕੱਤਰ ਪਿਆਰਾ ਸਿੰਘ ਸਿੰਘ ਵਿਨੋਦ ਕੁਮਾਰ ਜਸਪਾਲ ਸਿੰਘ ਪ੍ਰਧਾਨ ਨਗਰ ਸੁਧਾਰ ਟਰੱਸਟ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਚੋਣਾਂ ਮੌਕੇ ਮੁਲਾਜ਼ਮਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰ ਗਈ ਹੈ। ਪੰਜਾਬ ਦੇ ਵਿੱਤ ਮੰਤਰੀ ਸ੍ਰੀ ਮਨਪ੍ਰੀਤ ਸਿੰਘ ਬਾਦਲ ਕੋਰੋਨਾ ਵਾਇਰਸ ਮਹਾਂਮਾਰੀ ਦੀ ਆੜ ਵਿੱਚ ਆਰਥਿਕ ਸੰਕਟ ਦੀ ਭਰਪਾਈ ਲਈ ਪੰਜਾਬ ਦੇ ਮੁਲਾਜਮਾਂ ਨੂੰ ਮਾਨਯੋਗ ਸੇਵਾ ਮੱਕਤ ਜੱਜਾਂ ਦੀ ਅਗਵਾਈ ਚ 1968 ਤੋਂ ਬਣੇ ਪੰਜ ਤਨਖਾਹ ਕਮਿਸ਼ਨਾਂ ਵੱਲੋਂ ਸੁਝਾਏ ਤਨਖਾਹ ਸਕੇਲਾਂ ਅਤੇ ਭੱਤਿਆਂ ਵਿੱਚ ਵੱਡੀਆਂ ਕਟੌਤੀਆਂ ਕਰਕੇ ਸਾਰੇ ਰੂਲ-ਅਸੂਲ ਛਿੱਕੇ ਟੰਗ ਰਹੀ ਹੈ,ਦੂਜੇ ਪਾਸੇ ਅਪਣੀਆਂ ਅਤੇ ਅਪਣੀ ਸਰਕਾਰ ਦੇ ਮੰਤਰੀਆਂ,ਬੋਰਡਾਂ,ਕਾਰਪੋਰੇਸ਼ਨਾਂ ਦੇ ਚੇਅਰਮੈਨਾਂ ,ਸਪੈਸਲ ਡਿਓਟੀ ਅਫਸਰਾਂ ਅਤੇ ਵਿਧਾਇਕਾਂ ਨੂੰ ਵੱਡੀਆਂ ਤਨਖਾਹਾਂ ਅਤੇ ਅਨੇਕਾਂ ਕਿਸਮਾਂ ਦੇ ਭੱਤੇ,ਸੁੱਖ-ਸਹੂਲਤਾਂ ਜਾਰੀ ਹਨ,ਇੱਕ ਤੋਂ ਵੱਧ ਵਾਰ ਜਿੱਤੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਤਨਖਾਹਾਂ ਸਮੇਤ 7-7 ਪੈਨਸ਼ਨਾਂ ਦੇ ਕੇ ਖਜ਼ਾਨੇ ਨੂੰ ਚੂੰਨਾਂ ਲਾਇਆ ਜਾ ਰਿਹਾ ਹੈ। ਵੱਡੇ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਨੂੰ ਟੈਕਸ ਛੋਟਾਂ ਪਿਛਲੀ ਅਕਾਲੀ,ਬੀ.ਜੇ.ਪੀ.ਸਰਕਾਰ ਦੀ ਤਰਜ਼ ਤੇ ਜਾਰੀ ਹਨ।ਮੁਲਾਜ਼ਮਾਂ ਨੂੰ ਡੀ.ਏ.ਦੀਆਂ 4 ਕਿਸ਼ਤਾਂ ਅਤੇ 148 ਮਹੀਨਿਆਂ ਦਾ ਬਕਾਇਆਂ ਨਹੀਂ ਦਿੱਤਾ ਜਾ ਰਿਹਾ,ਮੁਲਾਜ਼ਮਾਂ ਲਈ ਬੈਠੇ 6 ਵੇਂ ਪੇਅ ਕਮਿਸ਼ਨ ਦੀ ਰਿਪੋਰਟ ਅਤੇ ਕੱਚੇ,ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਕਾਨੂੰਨ ਮੁਲਾਜ਼ਮ ਭਲਾਈ ਐਕਟ-2016 ਕੋਰੋਨਾਂ ਦੀ ਭੇਂਟ ਚਾੜ ਦਿੱਤੇ ਹਨ। ਨਵੀਂ ਭਰਤੀ ਤੇ ਜਬਰੀ ਕੇਂਦਰੀ ਤਨਖਾਹ ਸਕੇਲ ਲਾਗੂ ਕਰ ਦਿੱਤੇ ਹਨ,,ਪਰ ਕੇਂਦਰ ਦੀ ਤਰਜ਼ ਤੇ ਪਰਖ ਸਮੇਂ ਦੌਰਾਨ ਪੂਰੀ ਤਨਖਾਹ ਦੇਣੀ ਪ੍ਰਵਾਨ ਨਹੀਂ ਕੀਤੀ ਗਈ,ਲੰਮੇਂ ਅਰਸੇ ਤੋਂ ਦਿਹਾੜੀਦਾਰਾਂ ਅਤੇ ਠੇਕਾ ਮੁਲਾਜ਼ਮਾਂ ਨੂੰ ਮਿਲਦੀਆਂ ਉਜਰਤਾਂ ਵਿੱਚ ਵਢੌਤਰੀ ਨਹੀਂ ਕੀਤੀ ਗਈ।ਜੰਗਲਾਤ ਵਿਭਾਗ ਦੇ ਦਿਹਾੜੀਦਾਰ ਬੇਲਦਾਰਾਂ ਅਤੇ ਫੂਡ ਗ੍ਰੇਨ ਇਜੰਸੀਆਂ ਵਿੱਚ ਕੰਮ ਕਰਦੇ ਸਕਿਓਰਟੀ ਗਾਰਡਾਂ ਨੂੰ 4-5 ਮਹੀਨਿਆਂ ਤੋਂ ਤਨਖਾਹਾਂ ਦੀ ਅਦਾਇਗੀ ਨਹੀਂ ਕੀਤੀ ਗਈ।ਕੋਵਿਡ-19 ਮਹਾਂਮਾਰੀ ਦੌਰਾਨ ਕਿਰਤੀ ਪ੍ਰੀਵਾਰਾਂ ਨੂੰ ਭੁੱਖਮਰੀ ਦਾ ਸ਼ਿਕਾਰ ਹੋਣਾ ਪੈ ਰਿਹਾ ।ਮਾਨਯੋਗ ਉੱਚ ਅਦਾਲਤਾਂ ਵੱਲੋਂ ਕਰਮਚਾਰੀਆਂ ਦੇ ਹੱਕ ਵਿੱਚ ਕੀਤੇ ਫੈਸਲੇ ਵੀ ਵਿੱਤ ਵਿਭਾਗ ਦੀ ਅਫਸ਼ਰਸਾਹੀ ਵੱਲੋਂ ਲਾਗੂ ਨਹੀਂ ਕੀਤੇ ਜਾ ਰਹੇ,ਬਾਰ-ਬਾਰ ਅਦਾਲਤੀ ਪ੍ਰਕਿਰਿਆ ਵਿੱਚੋਂ ਗੁਜਰਨ ਲਈ ਮਜਬੂਰ ਕੀਤਾ ਜਾ ਰਿਹਾ।ਇਸ ਕਰਕੇ ਸਮੂਹ ਮੁਲਾਜ਼ਮਾਂ ਵਿੱਚ ਗੁੱਸੇ ਦੀ ਲਹਿਰ ਫੈਲ ਰਹੀ ਹੈ ਸਾਥੀ ਸੁਰਿੰਦਰ ਸਿੰਘ ਬੈਂਸ ਸੁਖਦੇਵ ਸਿੰਘ ਡਾਂਗੋਂ ਕਸ਼ਮੀਰ ਸਿੰਘ ਨੇ ਕਿਹਾ ਕਿ ਸਰਕਾਰ ਦੀਆਂ ਵਧੀਕੀਆਂ ਵਿਰੁੱਧ ਪੰਜਾਬ-ਯੂ.ਟੀ.ਮੁਲਾਜਮ ਅਤੇ ਪੈਨਸ਼ਨਰ ਸਾਂਝੇ ਫਰੰਟ ਵੱਲੋਂ ਤਿੱਖੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ, ਜਿਸ ਵਿੱਚ ਸਮੂਹ ਵਿਭਾਗਾਂ ਦੇ ਦਰਜ਼ਾਚਾਰ ,ਦਿਹਾੜੀਦਾਰ ਅਤੇ ਠੇਕਾ ਮੁਲਾਜ਼ਮਾਂ ਵੱਲੋਂ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਭਰਵੀਂ ਸਮੂਲੀਅਤ ਕਰਨ ਦਾ ਫੈਸਲਾ ਕਰ ਲਿਆ ਹੈ,ਉਹਨਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਦੌਰਾਨ ਕੈਪਟਨ ਸਰਕਾਰ ਨੂੰ ਹਰ ਮੋੜ ਤੇ ਘੇਰਿਆ ਜਾਵੇਗਾ।ਇਸ ਮੌਕੇ ਪੰਜਾਬ ਪੈਨਸ਼ਨਰਜ਼ ਯੂਨੀਅਨ ਦੇ ਪ੍ਰਧਾਨ ਗੁਰਮੇਲ ਸਿੰਘ ਮੈਲਡੇ ਮੰਗਤ ਰਾਮ ਰਾਮ ਕਰਨ ਦਵਿੰਦਰ ਸਿੰਘ ਮੋਹਨ ਸਿੰਘ ਆਦਿ ਹਾਜ਼ਰ ਸਨ।

Share:

Leave a Reply

Your email address will not be published. Required fields are marked *