ਜਨਰਲ ਪੰਨੇ ਵਾਸਤੇ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਇਜਲਾਸ ਵਿਚ ਅਕਾਡਮੀ ਦਾ ਸਰਵੋਤਮ ਸਨਮਾਨ ਫ਼ੈਲੋਸ਼ਿਪ ਪ੍ਰੋ. ਰਵਿੰਦਰ ਸਿੰਘ ਭੱਠਲ, ਪ੍ਰੇਮ ਪ੍ਰਕਾਸ਼ , ਰਵਿੰਦਰ ਰਵੀ, ਗੁਲਜ਼ਾਰ ਸਿੰਘ ਸੰਧੂ, ਡਾ. ਸ. ਪ. ਸਿੰਘ ਨੂੰ ਦੇਣ ਦਾ ਫ਼ੈਸਲਾ

Ludhiana Punjabi

DMT : ਲੁਧਿਆਣਾ : (23 ਜਨਵਰੀ 2023) : – ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦਾ ਜਨਰਲ ਇਜਲਾਸ ਅਕਾਡਮੀ ਦੇ ਪ੍ਰਧਾਨ ਡਾ.
ਲਖਵਿੰਦਰ ਸਿੰਘ ਜੌਹਲ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ, ਲੁਧਿਆਣਾ ਵਿਖੇ ਹੋਇਆ।
ਅਕਾਡਮੀ ਪਰਿਵਾਰ ਦੇੇ ਸਦੀਵੀ ਵਿਛੋੜਾ ਦੇ ਗਏ ਮੈਂਬਰਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ
ਸ਼ਰਧਾਂਜਲੀ ਭੇਟ ਕੀਤੀ ਗਈ। ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਵਲੋਂ ਜਨਰਲ
ਇਜਲਾਸ ਮੌਕੇ ਪੇਸ਼ ਸਾਲ 2022 ਦੀਆਂ ਸਾਹਿਤਕ ਸਰਗਰਮੀਆਂ ਅਤੇ ਕੰਮਕਾਜ ਦੀ ਰਿਪੋਰਟ ਅਤੇ
ਸਾਲ 2023-2024 ਦੇ ਬਜਟ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ। ਜਨਰਲ ਇਜਲਾਸ
ਵਲੋਂ ਸਰਬਸੰਮਤੀ ਨਾਲ ਪੰਜਾਬੀ ਸਾਹਿਤ ਅਕਾਡਮੀ ਦੇ ਸਰਵੋਤਮ ਸਨਮਾਨ ਫ਼ੈਲੋਸ਼ਿਪ ਲਈ
ਅਕਾਡਮੀ ਦੇ ਸਾਬਕਾ ਪ੍ਰਧਾਨ ਵਜੋਂ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਸ੍ਰੀ ਪ੍ਰੇਮ
ਪ੍ਰਕਾਸ਼ (ਜਲੰਧਰ), ਸ੍ਰੀ ਰਵਿੰਦਰ ਰਵੀ (ਕੈਨੇਡਾ), ਸ੍ਰੀ ਗੁਲਜ਼ਾਰ ਸਿੰਘ ਸੰਧੂ
(ਚੰਡੀਗੜ੍ਹ), ਡਾ. ਸ. ਪ. ਸਿੰਘ (ਲੁਧਿਆਣਾ) ਦੇ ਦੇਣ ਦਾ ਐਲਾਨ ਕੀਤਾ ਗਿਆ। ਜਨਰਲ
ਕਾਉਸਲ ਵਲੋਂ 49 ਨਵੇਂ ਜੀਵਨ ਮੈਂਬਰ ਅਕਾਡਮੀ ਪਰਿਵਾਰ ਵਿਚ ਸ਼ਾਮਲ ਕੀਤੇ ਗਏ। ਪ੍ਰਬੰਧਕੀ
ਬੋਰਡ ਵਲੋਂ ਲਏ ਗਏ ਫ਼ੈਸਲਿਆਂ ’ਤੇ ਹੋਈ ਕਾਰਵਾਈ ਨੂੰ ਮੈਂਬਰਾਂ ਵਲੋਂ ਸਰਬਸੰਮਤੀ ਨਾਲ
ਪਾਸ ਕੀਤਾ ਗਿਆ।
ਅੱਜ ਦੇ ਇਜਲਾਸ ਵਿਚ ਸ. ਸਵਰਨ ਸਿੰਘ ਸਨੇਹੀ, ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ
ਸਿੰਘ ਪੰਧੇਰ, ਕਰਨਲ ਦੇਵਿੰਦਰ ਸਿੰਘ ਗਰੇਵਾਲ, ਸ. ਮਲਕੀਅਤ ਸਿੰਘ ਔਲਖ, ਸ. ਮਨਜਿੰਦਰ
ਸਿੰਘ ਧਨੋਆ, ਸ੍ਰੀ ਜਸਵੀਰ ਝੱਜ, ਡਾ. ਹਰਵਿੰਦਰ ਸਿੰਘ ਸਿਰਸਾ, ਸ੍ਰੀ ਹਰਬੰਸ ਮਾਲਵਾ,
ਸ੍ਰੀ ਦੀਪ ਜਗਦੀਪ, ਸ. ਜਨਮੇਜਾ ਸਿੰਘ ਜੌਹਲ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਅਕਾਡਮੀ ਦੀ
ਬੇਹਤਰੀ ਲਈ ਮੁੱਲਵਾਨ ਸੁਝਾਅ ਦਿੱਤੇ। ਮੈਂਬਰਾਂ ਵਲੋਂ ਸੰਵਿਧਾਨਕ ਨੁਕਤਿਆਂ ਤੇ ਵਿਚਾਰ
ਵਟਾਂਦਰਾ ਕਰਨ ਲਈ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਗਿਆ। ਇਸੇ ਤਰ੍ਹਾਂ ਵਿਦੇਸ਼ ਵਿਚ
ਰਹਿੰਦੇ ਅਕਾਡਮੀ ਦੇ ਮੈਂਬਰਾਂ ਨੂੰ ਵੋਟ ਦੇ ਅਧਿਕਾਰੀ ਲਈ ਤਕਨੀਕੀ ਕਮੇਟੀ ਬਣਾਉਣ ਦੀ
ਤਜਵੀਜ਼ ਪੇਸ਼ ਹੋਈ ਜਿਸ ਨੂੰ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ ਸਿੰਘ ਜੌਹਲ ਨੇ
ਪ੍ਰਧਾਨਗੀ ਭਾਸ਼ਨ ਵਿਚ ਹਾਜ਼ਰ ਮੈਂਬਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ  ਨਿਰਾਸ਼ਾ ਨੂੰ
ਆਸ਼ਾ ਵਿਚ ਬਦਲਣ ਦੀ ਭਾਵਨਾ ਹਰ  ਮੈਂਬਰ ਵਿਚ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਅੱਗੇ ਤੋਂ
ਅਕਾਡਮੀ ਦੇ ਹਰ  ਕੰਮਕਾਰ ਨੂੰ ਪਾਰਦਰਸ਼ਿਕ ਢੰਗ ਨਾਲ ਕਰਨ ਦਾ ਵਿਸ਼ਵਾਸ ਦਿਵਾਇਆ। ਉਨ੍ਹਾਂ
ਕਿਹਾ ਕਿ ਸਾਡਾ ਮਕਸਦ ਅਗਿਆਨਤਾ ਨੂੰ ਗਿਆਨ ਵਿਚ ਬਦਲਣਾ ਹੋਣਾ ਚਾਹੀਦਾ ਹੈ ਅਤੇ ਗ਼ਲਤੀਆਂ
ਨੂੰ ਤਾਕਤ ਵਿਚ। ਉਨ੍ਹਾਂ ਨੇ ਸਰਬਸੰਮਤੀ ਨਾਲ ਅਕਾਡਮੀ ਦੇ ਕੰਮਕਾਰ ਦੀ ਰਿਪੋਰਟ, ਬਜਟ,
ਫ਼ੈਲੋਸ਼ਿਪ, ਨਵੀਂ ਮੈਂਬਰਸ਼ਿਪ ਨੂੰ ਪਾਸ ਕਰਨ ਲਈ ਜਨਰਲ ਇਜਲਾਸ ਵਿਚ ਸ਼ਾਮਲ ਮੈਂਬਰਾਂ ਨੂੰ
ਵਧਾਈ ਦਿੱਤੀ।
ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੰਦਰ ਦੀਪਤੀ ਹੋਰਾਂ ਸਾਰੇ ਮੈਂਬਰਾਂ ਦਾ
ਧੰਨਵਾਦ ਕਰਦਿਆਂ ਆਖਿਆ ਕਿ ਅਕਾਡਮੀ ਦੀ ਪ੍ਰਫੁੱਲਤਾ ਲਈ ਸਾਨੂੰ ਰਲ ਮਿਲ ਕੇ ਕੰਮ ਕਰਨਾ
ਚਾਹੀਦਾ ਹੈ। ਅਕਾਡਮੀ ਦੇ ਸਾਬਕਾ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਹੋਰਾਂ ਜਨਰਲ
ਇਜਲਾਸ ਵਿਚ ਸੁਯੋਗ ਭਾਵਨਾ ਨਾਲ ਹੋਈ ਕਾਰਵਾਈ ਤੇ ਤਸੱਲੀ ਪ੍ਰਗਟ ਕਰਦਿਆਂ ਆਖਿਆ ਕਿ
ਅਕਾਡਮੀ ਦੇ ਬਿਹਤਰੀ ਲਈ ਇਹ ਇਕ ਵਧੀਆ ਮਿਸਾਲ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਇਜਲਾਸ ਵਲੋਂ ਅਕਾਡਮੀ ਦੇ ਮੈਂਬਰਾਂ ਸ੍ਰੀ
ਬਲਵਿੰਦਰ ਗਰੇਵਾਲ, ਸ੍ਰੀ ਜਾਵੇਦ ਬੂਟਾ ਅਤੇ ਅਰਵਿੰਦਰ ਕੌਰ ਧਾਲੀਵਾਲ ਨੂੰ ਢਾਹਾਂ
ਪੁਰਸਕਾਰ, ਸਿੱਖ ਐਜੂਕੇਸ਼ਨ ਸੁਸਾਇਟੀ ਚੰਡੀਗੜ੍ਹ ਵਲੋਂ ਪ੍ਰੋ. ਗੁਰਭਜਨ ਸਿੰਘ ਗਿੱਲ
ਹੋਰਾਂ ਨੂੰ ਜਥੇਦਾਰ ਗੁਰਚਰਨ ਸਿੰਘ ਟੌਹੜਾ ਯਾਦਗਾਰੀ ਪੁਰਸਕਾਰ ਅਤੇ ਲੋਕ ਮੰਚ ਪੰਜਾਬ
ਵਲੋਂ ਨੰਦ ਲਾਲ ਨੂਰਪੁਰੀ ਪੁਰਸਕਾਰ
ਸ੍ਰੀ ਜਸਵੀਰ ਰਾਣਾ ਨੂੰ ਸ. ਜਸਵੰਤ ਸਿੰਘ ਪੁਰੇਵਾਲ ਪੁਰਸਕਾਰ, ਸ੍ਰੀ ਬੀਬਾ ਬਲਵੰਤ ਨੂੰ
ਲਿਖਾਰੀ ਸਭਾ ਰਾਮਪੁਰ, ਵਲੋਂ ਸ੍ਰੀ ਗੁਰਚਰਨ ਰਾਮਪੁਰੀ ਪੁਰਸਕਾਰ, ਸ. ਹਰਪਾਲ ਸਿੰਘ
ਪੰਨੂੰ ਨੂੰ ਰਾਗ ਵਾਰਤਕ ਪੁਰਸਕਾਰ, ਡਾ. ਬਲਦੇਵ ਸਿੰਘ ਧਾਲੀਵਾਲ ਨੂੰ ਰਾਗ ਕਥਾ
ਪੁਰਸਕਾਰ
ਸ੍ਰੀ ਸੁਖਜੀਤ ਨੂੰ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ, ਸ੍ਰੀਮਤੀ ਭੁਪਿੰਦਰ ਕੌਰ ਪ੍ਰੀਤ
ਨੂੰ ਭਾਰਤੀ ਸਾਹਿਤ ਅਕਾਦਮੀ ਅਨੁਵਾਦ ਪੁਰਸਕਾਰ, ਸ੍ਰੀ ਵਰਿਆਮ ਸੰਧੂ ਨੂੰ ਆਪਣੀ ਆਵਾਜ਼
ਪੁਰਸਕਾਰ, ਸ੍ਰੀ ਮਦਨਵੀਰਾ ਨੂੰ ਕਾਵਿ ਲੋਕ ਪੁਰਸਕਾਰ ਪੁਰਸਕਾਰ ਮਿਲਣ ’ਤੇ ਵਧਾਈ ਦਿੱਤੀ
ਗਈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਜਨਰਲ
ਇਜਲਾਸ ਵਿਚ ਪਹੁੰਚੇ ਪ੍ਰਬੰਧਕੀ ਬੋਰਡ ਦੇ ਮੈਂਬੁਰਾਂ, ਸਮੂਹ ਮੈਂਬਰਾਂ, ਦਾਨੀ ਸੱਜਣਾਂ,
ਸਟਾਫ਼ ਅਤੇ ਮੀਡੀਆ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਸੁਖਜੀਤ, ਸ੍ਰੀ ਦਰਸ਼ਨ ਬੁੱਟਰ, ਤ੍ਰੈਲੋਚਨ ਲੋਚੀ,
ਜਸਵੀਰ ਝੱਜ, ਕੇ. ਸਾਧੂ ਸਿੰਘ, ਡਾ. ਗੁਰਮੇਲ ਸਿੰਘ, ਡਾ. ਬਲਵਿੰਦਰ ਸਿੰਘ ਚਹਿਲ,
ਸੁਰਿੰਦਰ ਸਿੰਘ ਸੁੱਨੜ, ਡਾ. ਹਰਵਿੰਦਰ ਸਿਰਸਾ, ਹਰਦੀਪ ਢਿੱਲੋਂ, ਕਰਮ ਸਿੰਘ ਜ਼ਖ਼ਮੀ,
ਪਰਮਜੀਤ ਸਿੰਘ ਮਾਨ, ਅਮਰਜੀਤ ਸ਼ੇਰਪੁਰੀ, ਕੇਵਲ ਧੀਰ, ਗੁਲਜ਼ਾਰ ਸਿੰਘ ਸ਼ੌਂਕੀ, ਇੰਜ. ਡੀ.
ਐਮ. ਸਿੰਘ, ਜਸਵੰਤ ਜ਼ਫ਼ਰ, ਮਨਜਿੰਦਰ ਧਨੋਆ, ਪਰਮਜੀਤ ਕੌਰ ਮਹਿਕ, ਇੰਦਰਜੀਤਪਾਲ ਕੌਰ,
ਸੁਿਰੰਦਰ ਦੀਪ, ਪਰਮਜੀਤ ਕੌਰ, , ਖੁਸ਼ਵੰਤ ਬਰਗਾੜੀ, ਡਾ. ਕੁਲਵਿੰਦਰ ਮਿਨਹਾਸ, ਡਾ.
ਚਰਨਜੀਤ ਕੌਰ, ਭੁਪਿੰਦਰ ਸਿੰਘ ਚੌਕੀਮਾਨ, ਰਜਿੰਦਰ ਵਰਮਾ, ਡਾ. ਹਰੀ ਸਿੰਘ ਜਾਚਕ,
ਰਵਿੰਦਰ ਰਵੀ, ਦਰਸ਼ਣ ਸਿੰਘ ਢੋਲਣ, ਨੀਲੂ ਬੱਗਾ, ਸਰਦਾਰਾ ਸਿੰਘ ਚੀਮਾ ਸਮੇਤ ਕਾਫ਼ੀ
ਗਿਣਤੀ ਵਿਚ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *