ਜਰਖੜ ਹਾਕੀ ਅਕੈਡਮੀ ਦੇ ਖੇਡ ਵਿੰਗ ਅੰਡਰ 14 ਅਤੇ ਅੰਡਰ 19 ਸਾਲ ਦੇ ਚੋਣ ਟਰਾਇਲ 23 ਅਕਤੂਬਰ ਨੂੰ ਜਰਖੜ ਸਟੇਡੀਅਮ ਵਿਖੇ

Ludhiana Punjabi

DMT : ਲੁਧਿਆਣਾ : (18 ਅਕਤੂਬਰ 2023) : – ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਲ 2023-24 ਦੇ ਸੈਸ਼ਨ ਲਈ ਅਲਾਟ ਕੀਤੇ ਖੇਡ ਵਿੰਗਾਂ ਦੇ ਚੋਣ ਟਰਾਇਲ 23 ਅਕਤੂਬਰ ਨੂੰ ਜਰਖੜ ਖੇਡ ਸਟੇਡੀਅਮ ਵਿਖੇ ਹੋਣਗੇ।
ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿ ਸਿੱਖਿਆ ਵਿਭਾਗ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਜਰਖੜ ਨੂੰ ਅੰਡਰ 14 ਸਾਲ ਅਤੇ ਅੰਡਰ 19 ਸਾਲ ਮੁੰਡਿਆਂ ਦੇ ਹਾਕੀ ਦੇ ਖੇਡ ਵਿੰਗ ਅਲਾਟ ਕੀਤੇ ਹਨ ਜੋ ਜਰਖੜ ਹਾਕੀ ਅਕੈਡਮੀ ਦੀ ਸਰਪਰਸਤੀ ਹੇਠ ਚਲਾਏ ਜਾਣਗੇ। ਇਹਨਾਂ ਖੇਡ ਵਿੰਗਾ ਵਿਚ ਅੰਡਰ 14 ਸਾਲ ਵਰਗ ਵਿੱਚ 1 ਜਨਵਰੀ 2010 ਤੋਂ ਬਾਅਦ ਦੇ ਜਨਮੇ ਖਿਡਾਰੀ ਹਿੱਸਾ ਲੈ ਸਕਦੇ ਹਨ ਜਦਕਿ ਅੰਡਰ 19 ਸਾਲ ਵਰਗ ਵਿੱਚ 1 ਜਨਵਰੀ 2005 ਤੋਂ ਬਾਅਦ ਦੇ ਜਨਮੇ ਖਿਡਾਰੀ ਹਿੱਸਾ ਲੈਣ ਦੇ ਯੋਗ ਹੋਣਗੇ । ਚੁਣੇ ਗਏ ਖਿਡਾਰੀਆਂ ਨੂੰ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਤੇ ਨਿਯਮਾਂ ਮੁਤਾਬਿਕ ਸਹੂਲਤਾਂ ਮੁਹਈਆ ਕੀਤੀਆਂ ਜਾਣਗੀਆਂ। ਖਿਡਾਰੀਆਂ ਨੂੰ ਮੁਫਤ ਹੋਸਟਲ , ਖੇਡ ਕਿੱਟਾਂ ਅਤੇ ਹੋਰ ਖਾਣ ਪੀਣ ਦੀਆਂ ਸਹੂਲਤਾਂ ਮਿਲਣਗੀਆਂ । ਚੋਣ ਟਰਾਇਲਾਂ ਵਿੱਚ ਹਿੱਸਾ ਲੈਣ ਦੇ ਚਾਹਬਾਣ ਖਿਡਾਰੀ 23 ਅਕਤੂਬਰ ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਜਰਖੜ ਖੇਡ ਸਟੇਡੀਅਮ ਵਿਖੇ ਆਪਣੇ ਖੇਡ ਦਸਤਾਵੇਜ ਅਤੇ ਉਮਰ ਦੇ ਸਬੂਤ ਸਮੇਤ ਰਿਪੋਰਟ ਕਰਨ । ਚੁਣੇ ਗਏ ਖਿਡਾਰੀਆਂ ਨੂੰ ਰਾਜ ਪੱਧਰੀ ਟੂਰਨਾਮੈਂਟ ਅਤੇ ਹਾਕੀ ਇੰਡੀਆ ਵੱਲੋਂ ਕਰਵਾਈ ਜਾਂਦੀ ਅਕੈਡਮੀਜ਼ ਮੈਂਬਰ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਵਿੱਚ ਖੇਡਣ ਦਾ ਸਿੱਧਾ ਮੌਕਾ ਮਿਲੇਗਾ।

Leave a Reply

Your email address will not be published. Required fields are marked *