ਜ਼ਿਲ੍ਹਾ ਪੱਧਰੀ ਖੇਡਾਂ ਦੇ ਅਖੀਰਲੇ ਦਿਨ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ – ਜ਼ਿਲ੍ਹਾ ਖੇਡ ਅਫ਼ਸਰ

Ludhiana Punjabi

DMT : ਲੁਧਿਆਣਾ : (05 ਅਕਤੂਬਰ 2023) : –

ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਖੇਡਾਂ ਵਤਨ ਪੰਜਾਬ ਦੀਆਂ-2023 ਸੀਜਨ-02 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦੇ ਅਖੀਰਲੇ ਦਿਨ ਰੋਮਾਂਚਕ ਮੁਕਾਬਲੇ ਦੇਖਣ ਨੂੰ ਮਿਲੇ।

ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਵੱਖ-ਵੱਖ ਉਮਰ ਵਰਗਾਂ ਵਿੱਚ 25 ਖੇਡਾਂ ਦੇ ਮੁਕਾਬਲੇ ਕਰਵਾਏ ਗਏ ਜਿਨ੍ਹਾਂ ਵਿੱਚ ਐਥਲੈਟਿਕਸ, ਬਾਸਕਟਬਾਲ, ਬੈਡਮਿੰਟਨ, ਬਾਕਸਿੰਗ, ਚੈੱਸ, ਫੁੱਟਬਾਲ, ਗੱਤਕਾ, ਹਾਕੀ, ਹੈਂਡਬਾਲ, ਜੂਡੋ, ਕਿੱਕ ਬਾਕਸਿੰਗ, ਕਬੱਡੀ ਨੈਸਨਲ, ਕਬੱਡੀ ਸਰਕਲ, ਖੋਹ-ਖੋਹ, ਲਾਅਨ ਟੈਨਿਸ, ਨੈੱਟਬਾਲ, ਪਾਵਰ ਲਿਫਟਿੰਗ, ਸੂਟਿੰਗ, ਸਾਫਟਬਾਲ, ਤੈਰਾਕੀ ,ਟੇਬਲ ਟੈਨਿਸ, ਵਾਲੀਬਾਲ ਸੂਟਿੰਗ, ਵਾਲੀਬਾਲ ਸਮੈਸਿੰਗ, ਵੇਟਲਿਫਟਿੰਗ ਅਤੇ ਕੁਸਤੀ ਸ਼ਾਮਲ ਹਨ। ਇਹ ਜ਼ਿਲ੍ਹਾ ਪੱਧਰੀ ਮੁਕਾਬਲੇ 30 ਸਤੰਬਰ ਤੋਂ ਸ਼ੁਰੂ ਕਰਵਾਏ ਗਏ ਜਿਸਦਾ ਅੱਜ ਅਖੀਰਲਾ ਦਿਨ ਸੀ।

ਅੱਜ ਦੇ ਨਤੀਜੇ ਸਾਂਝੇ ਕਰਦਿਆਂ ਦੱਸਿਆ ਕਿ ਮਲਟੀਪਰਪਰਜ ਹਾਲ ਵਿੱਚ ਹੋਏ ਵਾਲੀਬਾਲ ਸ਼ੂਟਿੰਗ ਮੈਚਾਂ ਵਿੱਚ ਉਮਰ ਵਰਗ 31-40 ਸਾਲ ਦੇ ਵਿੱਚ ਸਿੱਧਵਾਂ ਕਲਾਂ ਪਹਿਲਾਂ ਸਥਾਨ, ਪਿੰਡ ਕਨੇਚ ਦੂਜਾ ਸਥਾਨ ਅਤੇ ਸਾਹਨੇਵਾਲ ਤੀਜਾ ਸਥਾਨ ਪ੍ਰਾਪਤ ਕੀਤਾ, ਉਮਰ ਵਰਗ 41-55 ਸਾਲ ਦੇ ਵਿੱਚ ਲੁਧਿਆਣਾ ਪਹਿਲਾਂ ਸਥਾਨ ਅਤੇ ਡੇਹਲੋ ਦੂਜਾ ਸਥਾਨ ਪ੍ਰਾਪਤ ਕੀਤਾ। ਉਮਰ ਵਰਗ 56-65 ਸਾਲ ਵਿੱਚ ਕੋਠੇ ਹਾਂਸ ਨੇ ਪਹਿਲਾਂ ਸਥਾਨ ਪ੍ਰਾਪਤ ਕੀਤਾ।
ਪੰਜਾਬ ਖੇਤੀਬਾਡੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਗਏ ਹਾਕੀ ਦੇ ਮੁਕਾਬਲਿਆਂ ਵਿੱਚ ਉਮਰ ਵਰਗ 21-30 ਲੜਕਿਆਂ ਦੇ ਵਿੱਚ ਜਰਖੜ ਨੇ ਕਿਲਾ ਰਾਏਪੁਰ ਦੀ ਟੀਮ ਨੂੰ 3-2 ਫਰਕ ਨਾਲ ਹਰਾਇਆ।
ਸਾਫਟਬਾਲ – ਉਮਰ ਵਰਗ 21 ਸਾਲ ਦੇ ਵਿੱਚ ਐਸ.ਸੀ.ਡੀ. ਸਰਕਾਰੀ ਕਾਲਜ ਨੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਨੂੰ 8-7 ਦੇ ਫਰਕ ਨਾਲ ਹਰਾਇਆ ਜਦਕਿ ਗੁਰੂ ਨਾਨਕ ਮਾਡਲ ਸਕੂਲ ਢੋਲੇਵਾਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਾਸਾਬਾਦ ਨੂੰ 3-2 ਦੇ ਫਰਕ ਨਾਲ ਮਾਤ ਪਾਈ।
ਪੰਜਾਬ ਖੇਤੀਬਾਡੀ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਗਏ ਬੈਡਮਿੰਟਨ ਦੇ ਮੁਕਾਬਲਿਆਂ ਵਿੱਚ ਅੰਡਰ-21 ਸਾਲ ਲੜਕਿਆਂ ਵਿੱਚ ਮਿਲਨ ਮਲਹੋਤਰਾ ਪਹਿਲਾਂ ਸਥਾਨ, ਵਰਿੰਦਰਜੀਤ ਸਿੰਘ ਦੂਜਾ ਸਥਾਨ, ਰਾਜਵੀਰ ਤੀਜਾ ਸਥਾਨ ਅਤੇ ਤਨਮਯ ਨੇ ਚੌਥਾ ਸਥਾਨ ਪ੍ਰਾਪਤ ਕੀਤਾ।  ਉਮਰ ਵਰਗ ਅੰਡਰ-17 ਸਾਲ ਵਿੱਚ ਕ੍ਰਿਸ਼ਵ ਕਪਲਿਸ ਪਹਿਲਾਂ ਸਥਾਨ ਜਸਰਾਜ ਸਿੰਘ ਨੇ ਦੂਜਾ ਸਥਾਨ ਇਸ਼ਾਨ ਨੇ ਤੀਜਾ ਸਥਾਨ ਅਤੇ ਰਾਘਵ ਭਾਟੀਆ ਨੇ ਚੌਥਾ ਸਥਾਨ ਪ੍ਰਾਪਤ ਕੀਤਾ।  ਉਮਰ ਵਰਗ 14 ਸਾਲ ਵਿੱਚ ਸਹਿਜਪ੍ਰੀਤ ਸਿੰਘ ਪਹਿਲਾਂ ਸਥਾਨ, ਸਾਤਵਿਕ ਭਾਟੀਆ ਦੂਜਾ ਸਥਾਨ, ਹਰਸ਼ਵੀਰ ਸਿੰਘ ਢਿੱਲੋ ਨੇ ਤੀਜਾ ਸਥਾਨ ਅਤੇ ਰਾਘਵ ਬਾਂਸਲ ਨੇ ਚੋਥਾ ਸਥਾਨ ਪ੍ਰਾਪਤ ਕੀਤਾ।

Leave a Reply

Your email address will not be published. Required fields are marked *