ਟਿਕਟੌਕ ਦਾ ਬਦਲ ਇਹ 4 ਐਪਸ ਹੋ ਸਕਦੀਆਂ ਹਨ

New Delhi

DMT : New Delhi : (01 ਜੁਲਾਈ 2020) : – ਭਾਰਤ ਵਿੱਚ ਟਿਕਟੌਕ ਸਣੇ 59 ਚੀਨੀ ਐਪਸ ‘ਤੇ ਪਾਬੰਦੀ ਲਾ ਦਿੱਤੀ ਗਈ ਹੈ

ਟਿਕਟੌਕ ਸਣੇ 59 ਚੀਨੀ ਐਪਸ ’ਤੇ ਪਾਬੰਦੀ ਤੋਂ ਬਾਅਦ ਹੁਣ ਟਿਕਟੌਕ ਯੂਜ਼ਰਜ਼ ਲਈ ਮਸਲਾ ਇਹ ਖੜ੍ਹਾ ਹੋ ਗਿਆ ਹੈ ਕਿ ਉਨ੍ਹਾਂ ਕੋਲ ਬਦਲ ਕੀ ਹੈ।

ਇਹ ਐਪ ਗੂਗਲ ਪਲੇਅ ਸਟੋਰ ’ਤੇ ਮੌਜੂਦ ਹੈ ਅਤੇ ਹੁਣ ਤੱਕ 50 ਲੱਖ ਤੋਂ ਵੀ ਵੱਧ ਲੋਕ ਇਸ ਨੂੰ ਡਾਊਨਲੋਡ ਕਰ ਚੁੱਕੇ ਹਨ।

ਇਹ ਐਪ ਵੀਡੀਓ ਡਾਊਨਲੋਡ ਅਤੇ ਅਪਲੋਡ ਕਰਨ ਲਈ ਵਰਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ ’ਤੇ ਦੋਸਤਾਂ ਨਾਲ ਚੈਟ ਕਰ ਸਕਦੇ ਹੋ, ਨਵੇਂ ਲੋਕਾਂ ਨਾਲ ਵੀ ਐਪ ਰਾਹੀਂ ਗੱਲਬਾਤ ਹੋ ਸਕਦੀ ਹੈ। ਤੁਸੀਂ ਕੋਈ ਕਨਟੈਂਟ ਸ਼ੇਅਰ ਕਰ ਸਕਦੇ ਹੋ ਅਤੇ ਇਸ ਦੀ ਫੀਡ ਵੀ ਦੇਖ ਸਕਦੇ ਹੋ।

ਇਸ ਐਪ ਰਾਹੀਂ ਵਟਸਐਪ ਸਟੇਟਸ ਪਾਇਆ ਜਾ ਸਕਦਾ ਹੈ, ਵੀਡੀਓਜ਼, ਆਡੀਓ ਕਲਿੱਪ ਤੇ ਤਸਵੀਰਾਂ ਰਾਹੀਂ ਕਈ ਕੁਝ ਕੀਤਾ ਜਾ ਸਕਦਾ ਹੈ।

ਇਹ ਐਪ 10 ਭਾਸ਼ਾਵਾਂ ਵਿੱਚ ਮੌਜੂਦ ਹੈ। ਇਨ੍ਹਾਂ ਵਿੱਚ ਪੰਜਾਬੀ, ਗੁਜਰਾਤੀ, ਮਰਾਠੀ, ਹਿੰਦੀ, ਬੰਗਾਲੀ, ਕੰਨੜ, ਮਲਇਆਲਮ, ਤਮਿਲ, ਤੇਲੁਗੂ ਅਤੇ ਅੰਗਰੇਜੀ ਸ਼ਾਮਲ ਹਨ।

ਛੋਟੇ ਵੀਡੀਓ ਬਣਾਉਣ ਵਾਲੀ ਚਿੰਗਾਰੀ ਐਪ ਬੰਗਲੁਰੂ ਦੇ ਦੋ ਪ੍ਰੋਗਰਾਮਰਜ਼ ਬਿਸ਼ਵਾਤਮਾ ਨਾਇਕ ਅਤੇ ਸਿਧਾਰਥ ਗੌਤਮ ਨੇ ਲੌਂਚ ਕੀਤੀ ਸੀ। ਇਹ ਐਪ ਗੂਗਲ ਪਲੇਅ ਸਟੋਰ ’ਤੇ ਨਵੰਬਰ, 2018 ਵਿੱਚ ਲਾਂਚ ਕੀਤੀ ਗਈ ਸੀ ਜਦੋਂਕਿ ਐੱਪਲ ਸਟੋਰ ’ਤੇ ਜਨਵਰੀ, 2019 ਵਿੱਚ।

ਮੀਡੀਆ ਰਿਪੋਰਟਾਂ ਮੁਤਾਬਕ ਯੂਜ਼ਰਜ਼ ਨੂੰ ਚਿੰਗਾਰੀ ਐਪ ’ਤੇ ਵੀਡੀਓ ਦੇ ਜਿੰਨੇ ਵਿਊਜ਼ ਹੁੰਦੇ ਹਨ, ਉਸ ਮੁਤਾਬਕ ਪੁਆਇੰਟਜ਼ ਦਿੱਤੇ ਜਾਂਦੇ ਹਨ ਜੋ ਕਿ ਬਾਅਦ ਵਿੱਚ ਲਏ ਵੀ ਜਾ ਸਕਦੇ ਹਨ ਅਤੇ ਉਸ ਤੋਂ ਪੈਸਾ ਕਮਾਇਆ ਜਾ ਸਕਦਾ ਹੈ।

ਚਿੰਗਾਰੀ ਐਪ ਗੂਗਲ ਪਲੇਅ ਸਟੋਰ ਤੇ ਐੱਪਲ ਐਪ ਸਟੋਰ ’ਤੇ ਮੌਜੂਦ ਹੈ।

ਐਪ ’ਤੇ ਸਿਰਫ਼ ਵੀਡੀਓਜ਼ ਹੀ ਨਹੀਂ ਟਰੈਂਡਿੰਗ ਨਿਊਜ਼, ਮਨੋਰੰਜਨ ਜਗਤ ਨਾਲ ਜੁੜੀਆਂ ਖ਼ਬਰਾਂ ਅਤੇ ਮੀਮਜ਼ ਵੀ ਮਿਲਦੇ ਹਨ।

ਇਸ ਐਪ ਨੂੰ ਟਿਕਟੌਕ ਵਾਂਗ ਹੀ ਮੁਫ਼ਤ ਡਾਊਨਲੋਡ ਕੀਤਾ ਜਾ ਸਕਦਾ ਹੈ।ਰੋਪਸੋ

ਭਾਰਤੀ ਐਪ ਰੋਪਸੋ ਐਂਡਰਾਇਡ ਅਤੇ ਐਪਲ ਸਟੋਰ ’ਤੇ ਉਪਲਬਧ ਹੈ। ਗੂਗਲ ਪਲੇਅ ਸਟੋਰ ’ਤੇ 5 ਕਰੋੜ ਤੋਂ ਵੀ ਵੱਧ ਲੋਕ ਇਸ ਨੂੰ ਡਾਊਨਲੋਡ ਕਰ ਚੁੱਕੇ ਹਨ।

ਇਸ ਐਪ ’ਤੇ ਵੀਡੀਓ ਸ਼ੂਟ, ਐਡਿਟ ਤੇ ਸ਼ੇਅਰ ਕੀਤੀ ਜਾ ਸਕਦੀ ਹੈ। ਸਲੋਅ ਮੋਸ਼ਨ ਵੀਡੀਓਜ਼ ਇਸ ਐਪ ਦੀ ਖਾਸੀਅਤ ਹੈ।

ਇਸ ਐਪ ’ਤੇ ਫਿਲਟਰ, ਸਟਿਕਰ ਤੇ ਇਫੈਕਟ ਵੀ ਲਾਏ ਜਾ ਸਕਦੇ ਹਨ। ਇਸ ਵਿਚ ਲਾਈਟਿੰਗ ਦੇ ਵੀ ਕਈ ਬਦਲ ਮੌਜੂਦ ਹਨ।

ਇਹ ਐਪ ਵੀ ਕਈ ਭਾਸ਼ਾਵਾਂ ਵਿੱਚ ਮੌਜੂਦ ਹੈ ਜਿਵੇਂ ਕਿ ਪੰਜਾਬੀ, ਅੰਗਰੇਜੀ, ਹਿੰਦੀ, ਤਮਿਲ, ਤੇਲੁਗੂ, ਕੰਨੜ, ਮਰਾਠੀ ਤੇ ਬੰਗਾਲੀ।

ਰੋਪਸੋ ਨੇ ਟਵੀਟ ਕਰਕੇ ਦਾਅਵਾ ਵੀ ਕੀਤਾ ਹੈ ਕਿ ਇਹ ਟਿਕਟੌਕ ਦਾ ਬਦਲ ਹੈ ਅਤੇ ਇਸ ਨੂੰ ਸ਼ੁਰੂ ਤੋਂ ਹੀ ਟਿਕਟੌਕ ਦੇ ਮੁਕਾਬਲੇ ਵਾਲੀ ਐਪ ਕਿਹਾ ਜਾਂਦਾ ਸੀ।ਮਿਤਰੋਂ

ਮਿਤਰੋਂ ਵੀ ਵੀਡੀਓ-ਸ਼ੇਅਰਿੰਗ ਐਪ ਹੈ ਜਿਸ ਦੀ ਗੂਗਲ ਪਲੇਅ ਸਟੋਰ ’ਤੇ ਰੇਟਿੰਗ 4.5 ਹੈ। ਮਿਤਰੋਂ ਐਪ ਗੂਗਲ ਪਲੇਅ ਸਟੋਰ ’ਤੇ 10 ਲੱਖ ਤੋਂ ਵੱਧ ਲੋਕ ਡਾਊਨਲੋਡ ਕਰ ਚੁੱਕੇ ਹਨ।

ਇਸ ਐਪ ’ਤੇ ਵੀਡੀਓ ਬਣਾਈ, ਐਡਿਟ ਅਤੇ ਸ਼ੇਅਰ ਕੀਤੀ ਜਾ ਸਕਦੀ ਹੈ। ਇਹ ਬੈਂਗਲੁਰੂ ਆਧਾਰਿਤ ਐਪ ਹੈ।

ਗੂਗਲ ਪਲੇਅ ਸਟੋਰ ’ਤੇ ਦਿੱਤੀ ਜਾਣਕਾਰੀ ਮੁਤਾਬਕ ਇਹ ਐਪ ਟੈਲੰਟ ਸ਼ੋਅ ਕਰਨ ਵਾਲੇ ਵੀਡੀਓਜ਼ ਲਈ ਹੈ। ਇੱਥੇ ਲੋਕਾਂ ਵੱਲੋਂ ਸਾਂਝੀ ਕੀਤੀਆਂ ਵੀਡੀਓਜ਼ ਰਾਹੀਂ ਮਨੋਰੰਜਨ ਹੋ ਸਕਦਾ ਹੈ ਤੇ ਖੁਦ ਵੀ ਵੀਡੀਓਜ਼ ਬਣਾ ਕੇ ਸਾਂਝੇ ਕਰ ਸਕਦੇ ਹੋ।ਬੋਲੋ ਇੰਡੀਆ

ਬੋਲੋ ਇੰਡੀਆ ਵੀ ਟਿਕਟੌਕ ਵਾਂਗ ਵੀਡੀਓ ਬਣਾਉਣ ਅਤੇ ਸ਼ੇਅਰ ਕਰਨ ਵਾਲੀ ਐਪ ਹੈ। ਸਿਨਰਜੀ ਬਾਈਟ ਮੀਡੀਆ ਕੰਪਨੀ ਦੁਆਰਾ ਬਣਾਈ ਗਈ ਇਹ ਐਪ ਅੱਠ ਖੇਤਰੀ ਭਾਸ਼ਾਵਾਂ ਵਿੱਚ ਮੌਜੂਦ ਹੈ। ਇਹ ਹਿੰਦੀ, ਤਮਿਲ, ਤੇਲੁਗੂ, ਕੰਨੜ, ਬੰਗਾਲੀ, ਮਰਾਠੀ, ਮਲਿਆਲਮ ਤੇ ਗੁਜਰਾਤੀ ਵਿੱਚ ਮੌਜੂਦ ਹੈ।

Share:

Leave a Reply

Your email address will not be published. Required fields are marked *