ਟੈਲੀ ਫਿਲਮ ਸਿਰੋਪਾ ਸੰਗਤਾਂ ਦੇ ਲਈ ਪ੍ਰੇਣਾ ਦਾ ਸਰੋਤ ਬਣੇਗੀ-ਭਾਈ ਦਵਿੰਦਰ ਸਿੰਘ ਸੁਹਾਣੇ ਵਾਲੇ

Ludhiana Punjabi
  • ਜੈਕਾਰਿਆਂ ਦੀ ਗੂੰਜ ‘ਚ ਸਿਰੋਪਾ ਫਿਲਮ ਦੇ ਡਾਇਰੈਕਟਰ ਸਤਦੀਪ ਸਿੰਘ ਕੀਤਾ ਗਿਆ ਸਨਮਾਨਿਤ

DMT : ਲੁਧਿਆਣਾ : (26 ਸਤੰਬਰ 2021): – ਪੰਥ ਦੇ ਪ੍ਰਸਿੱਧ ਪ੍ਰਚਾਰਕ ਤੇ ਕੀਰਤਨੀਏ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੁਹਾਣੇ ਵਾਲਿਆਂ ਨੇ ਕਿਹਾ ਕਿ ਮੌਜੂਦਾ ਸਮੇਂ ਦੀ  ਸਿੱਖ ਨੌਜਵਾਨ ਪੀੜ੍ਹੀ ,ਬੱਚਿਆਂ ਅਤੇ ਸੰਗਤਾਂ ਨੂੰ ਗੁਰੂ ਸਾਹਿਬਾਂ ਵੱਲੋਂ ਬਖਸ਼ੇ ਸਿਧਾਂਤਾਂ ਨਾਲ ਜੋੜਨ ਅਤੇ ਸਿਰਪਾਉ ਦੀ ਅਸਲ ਮਹੱਤਤਾ ਨੂੰ ਸਮਝਾਉਣ ਦੇ ਲਈ ਗੁਰਸਿੱਖ ਨੌਜਵਾਨ ਸਤਦੀਪ ਸਿੰਘ ਵੱਲੋਂ ਅਕਾਲ ਫੌਜ਼ ਦੇ ਬੈਨਰ ਹੇਠ ਬਣਾਈ ਗਈ ਸ਼ਰਾਟ ਟੈਲੀ ਫਿਲਮ ਸਿਰੋਪਾ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ।ਜੋ ਕਿ ਸਮੁੱਚੀ ਸਿੱਖ ਕੌਮ ਦੇ ਲਈ ਪ੍ਰੇਣਾ ਦਾ ਸਰੋਤ ਬਣੇਗਾ। ਬੀਤੀ ਸ਼ਾਮ ਮਾਡਲ ਟਾਊਨ ਐਕਸਟੈਨਸ਼ਨ ਲਧਿਆਣਾ ਵਿਖੇ ਸਥਿਤ ਸ.ਸੁਰਜੀਤ ਸਿੰਘ ਦੇ ਗ੍ਰਹਿ ਵਿਖੇ ਉਨ੍ਹਾਂ ਦੇ ਹੋਣਹਾਰ ਸਪੁੱਤਰ  ਸਤਦੀਪ ਸਿੰਘ ( ਉੱਘੇ ਫਿਲਮ ਡਾਇਰੈਕਟਰ) ਨੂੰ ਉਚੇਚੇ ਤੌਰ ਤੇ ਆਪਣੀ ਪਿਆਰ ਭਰੀ ਆਸੀਸ ਦੇਣ ਲਈ ਪੁੱਜੇ ਭਾਈ ਦਵਿੰਦਰ ਸਿੰਘ ਸੁਹਾਣੇ ਵਾਲਿਆਂ ਨੇ ਕਿਹਾ ਕਿ ਗੁਰਸਿੱਖ ਨੌਜਵਾਨ ਸਤਦੀਪ ਸਿੰਘ ਵੱਲੋਂ ਕੌਮ ਨੂੰ ਆਪਣੇ ਵਿਰਸੇ, ਸਿਧਾਂਤਾਂ ਦੇ ਪ੍ਰਤੀ ਜਾਗਰੂਕ ਕਰਨ ਦੇ ਲਈ ਬਣਾਈਆਂ ਜਾ ਰਹੀਆਂ ਸ਼ਾਰਟ ਟੈਲੀ ਫਿਲਮਾਂ ਇੱਕ ਸਾਰਥਕ ਉਪਰਾਲਾ ਹੈ। ਜਿਸ ਉਪਰ ਸਮੁੱਚੇ ਪੰਥ ਨੂੰ ਮਾਣ ਹੈ। ਇਸ ਦੌਰਾਨ ਉਨ੍ਹਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਸਤਦੀਪ ਸਿੰਘ ਨੂੰ ਫੁੱਲਾਂ ਦੀ ਮਾਲਾ ਪਹਿਨਾ ਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਸਮੇਂ ਉਨ੍ਹਾਂ ਦੇ ਨਾਲ ਸੀਨੀਅਰ ਅਕਾਲੀ ਆਗੂ ਸ.ਚਰਨਜੀਤ ਸਿੰਘ ਅਟਵਾਲ,ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸ਼ਨ ਦੇ ਪ੍ਰਧਾਨ ਸ.ਇੰਦਰਜੀਤ ਸਿੰਘ ਮੱਕੜ, ਸ.ਤਜਿੰਦਰ ਸਿੰਘ ਪਿੰਕੀ, ਸ.ਰਣਜੀਤ ਸਿੰਘ ਖਾਲਸਾ,ਜਗਤਾਰ ਸਿੰਘ, ਕਵੰਲਜੀਤ ਸਿੰਘ, ਰਾਜਵੰਤ ਸਿੰਘ ਸ.ਸੁਰਜੀਤ ਸਿੰਘ, ਜਤਿੰਦਰ ਕੌਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

Leave a Reply

Your email address will not be published. Required fields are marked *