- ਦੁਪਹਿਰ ਬਾਅਦ ਕਰੀਬ 2 ਵਜੇ ਡਾ ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋਵੇਗੀ ਸ਼ੋਭਾ ਯਾਤਰਾ
DMT : ਲੁਧਿਆਣਾ : (13 ਅਪ੍ਰੈਲ 2023) : – ਸੰਵਿਧਾਨ ਦੇ ਨਿਰਮਾਤਾ ਡਾ. ਬੀ.ਆਰ ਅੰਬੇਡਕਰ ਦੇ ਜਨਮ ਦਿਨ ਮੌਕੇ ਅੰਬੇਡਕਰ ਨਵਯੁਵਕ ਦਲ ਵੱਲੋਂ ਡਾ. ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਵੇਗੀ।
ਦਲ ਦੇ ਸਰਪ੍ਰਸਤ ਰਾਜੀਵ ਕੁਮਾਰ ਲਵਲੀ ਅਤੇ ਪ੍ਰਧਾਨ ਬੰਸੀ ਲਾਲ ਪ੍ਰੇਮੀ ਨੇ ਦੱਸਿਆ ਕਿ ਯਾਤਰਾ ਬਾਅਦ ਦੁਪਹਿਰ 2 ਵਜੇ ਦੇ ਕਰੀਬ ਡਾ: ਏ.ਵੀ.ਐਮ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤੋਂ ਸ਼ੁਰੂ ਹੋ ਕੇ ਚਰਚ ਚੌਂਕ, ਸੀ.ਐਮ.ਸੀ ਚੌਂਕ, ਗੁਰਦੁਆਰਾ ਛੇਵੀਂ ਪਾਤਸ਼ਾਹੀ, ਅੰਬੇਡਕਰ ਨਗਰ, ਬਾਬਾ ਥਾਨ ਸਿੰਘ ਚੌਂਕ ਤੋਂ ਹੁੰਦੀ ਹੋਈ ਡਵੀਜ਼ਨ ਨੰਬਰ 3, ਅਹਾਤਾ ਸ਼ੇਰਜੰਗ, ਰੜੀ ਮੁਹੱਲਾ, ਸੁਭਾਨੀ ਬਿਲਡਿੰਗ ਚੌਂਕ, ਸ਼ਾਹਪੁਰ ਰੋਡ, ਪੁਰਾਣੀ ਜੀ.ਟੀ. ਰੋਡ ਵਾਇਆ ਫੀਲਡ ਗੰਜ, ਘੰਟਾ ਘਰ ਚੌਂਕ, ਮਾਤਾ ਰਾਣੀ ਚੌਂਕ, ਛਾਉਣੀ ਮੁਹੱਲਾ, ਸਲੇਮ ਟਾਬਰੀ, ਜਲੰਧਰ ਬਾਈਪਾਸ ਤੋਂ ਹੁੰਦੇ ਹੋਏ ਸੰਵਿਧਾਨ ਨਿਰਮਾਤਾ ਡਾ ਬੀ.ਆਰ ਅੰਬੇਡਕਰ ਦੇ ਬੁੱਤ ਕੋਲ ਜਾ ਕੇ ਸੰਪੂਰਨ ਹੋਵੇਗੀ।
ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਲਈ ਵੱਖ-ਵੱਖ ਸਹਿਯੋਗੀ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਨੁਮਾਇੰਦਿਆਂ ਸਮੇਤ ਦਲ ਵੱਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਯਾਤਰਾ ਦੇ ਰੂਟ ‘ਤੇ ਕਈ ਥਾਵਾਂ ‘ਤੇ ਸਵਾਗਤੀ ਗੇਟ ਤਿਆਰ ਕੀਤੇ ਗਏ ਹਨ ਅਤੇ ਲੰਗਰ ਪ੍ਰਸ਼ਾਦ ਦੇ ਪ੍ਰਬੰਧ ਵੀ ਕੀਤੇ ਗਏ ਹਨ।