ਡਿਪਟੀ ਕਮਿਸ਼ਨਰ ਵੱਲੋਂ 24 ਤੋਂ 30 ਸਤੰਬਰ ਤੱਕ ਲੱਗਣ ਵਾਲੇ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦੀ ਤਿਆਰੀ ਲਈ ਮੀਟਿੰਗ

Patiala Punjabi
  • ਬੇਰੋਜ਼ਗਾਰ ਨੌਜਵਾਨ ਇਨ੍ਹਾਂ ਮੇਲਿਆਂ ‘ਚ ਹਿੱਸਾ ਲੈਕੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ-ਕੁਮਾਰ ਅਮਿਤ

DMT : ਪਟਿਆਲਾ : (01 ਅਗਸਤ 2020): – ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸ਼ੁਰੂ ਕੀਤੇ ਗਏ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਬੇਰੋਜ਼ਗਾਰਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ 24 ਤੋਂ 30 ਸਤੰਬਰ ਤੱਕ ਰਾਜ ਪੱਧਰੀ ਰੋਜ਼ਗਾਰ ਮੇਲੇ ਕਰਵਾਏ ਜਾ ਰਹੇ ਹਨ।
ਇਨ੍ਹਾਂ ਮੇਲਿਆਂ ਦੀ ਤਿਆਰੀ ਸਬੰਧੀਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਇੱਕ ਮੀਟਿੰਗ ਕਰਕੇ ਇਨ੍ਹਾਂ ਮੇਲਿਆਂ ਦੀ ਸਫ਼ਲਤਾ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਰੂਪ ਰੇਖਾ ਉਲੀਕੀ ਅਤੇ ਸਬੰਧਤ ਅਧਿਕਾਰੀਆਂ ਨੂੰ ਮੇਲਿਆਂ ਬਾਬਤ ਕੀਤੇ ਜਾਣ ਵਾਲੇ ਕਾਰਜਾਂ ਸਬੰਧੀਂ ਹਦਾਇਤਾਂ ਜਾਰੀ ਕੀਤੀਆਂ। ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨ ਇਨ੍ਹਾਂ ਮੇਲਿਆਂ ਵਿੱਚ ਹਿੱਸਾ ਲੈਕੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਕਰਨ।
ਇਸ ਮੀਟਿੰਗ ‘ਚ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਡਾ. ਪ੍ਰੀਤੀ ਯਾਦਵ, ਰੋਜ਼ਗਾਰ ਅਤੇ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਪਟਿਆਲਾ ਸ੍ਰੀਮਤੀ ਸਿੰਪੀ ਸਿੰਗਲਾ, ਲੀਡ ਜ਼ਿਲ੍ਹਾ ਮੈਨੇਜਰ ਸ. ਪੀ.ਐਸ. ਅਨੰਦ, ਕਾਮਨ ਸਰਵਿਸ ਸੈਂਟਰ ਵੱਲੋਂ ਗੁਰਪ੍ਰੀਤ ਸਿੰਘ ਵੀ ਮੌਜੂਦ ਸਨ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਇਨ੍ਹਾਂ ਮੇਲਿਆਂ ਦਾ ਲਾਭ ਬੇਰੁਜ਼ਗਾਰਾਂ ਤੱਕ ਪੁੱਜਦਾ ਕਰਨ ਸਬੰਧੀਂ ਜ਼ਿਲ੍ਹੇ ਦੇ ਡਾਕਘਰਾਂ, ਕਾਮਨ ਸੇਵਾ ਕੇਂਦਰਾਂ, ਸਾਂਝ ਕੇਂਦਰਾਂ, ਸਹਿਕਾਰੀ ਸੇਵਾ ਸੁਸਾਇਟੀਆਂ ਰਾਹੀਂ ਵੱਧ ਤੋਂ ਵੱਧ ਪ੍ਰਾਰਥੀਆਂ ਦੀ ਰਜਿਸਟ੍ਰੇਸ਼ਨ ਕਰਵਾਈ ਜਾਵੇ। ਇਸ ਤੋਂ ਬਿਨ੍ਹਾਂ ਇਨ੍ਹਾਂ ਰੋਜ਼ਗਾਰ ਮੇਲਿਆਂ ਦੇ ਪ੍ਰਚਾਰ ਲਈ ਪਿੰਡਾਂ-ਸ਼ਹਿਰਾਂ ‘ਚ ਬੈਨਰ ਲਗਵਾਏ ਜਾਣ ਅਤੇ ਮੀਡੀਆ ਦੇ ਵੱਖ-ਵੱਖ ਸਾਧਨ ਵਰਤਕੇ ਪ੍ਰਾਰਥੀਆਂ ਨੂੰ ਜਾਗਰੂਕ ਕੀਤਾ ਜਾਵੇ।
ਲੀਡ ਬੈਂਕ ਮੈਨੇਜਰ ਨੂੰ ਕਿਹਾ ਗਿਆ ਕਿ ਸਵੈ ਰੋਜ਼ਗਾਰ ਲਈ ਲੋਨ ਦਿਵਾਉਣ ਲਈ ਮੁਦਰਾ, ਸਟੈਂਡ ਅਪ ਇੰਡੀਆ, ਐਸ.ਐਮ.ਈ., ਡੀ.ਆਰ.ਆਈ. ਅਤੇ ਆਤਮ ਨਿਰਭਰ ਲੋਨ ਸਬੰਧੀਂ ਕਾਰਵਾਈ ਮੁਕੰਮਲ ਕਰਨ। ਇਸ ਤੋਂ ਬਿਨ੍ਹਾਂ ਹਰ ਸ਼ੁੱਕਰਵਾਰ ਨੂੰ ਇਨ੍ਹਾਂ ਮੇਲਿਆਂ ਦੀ ਤਿਆਰੀ ਸਬੰਧੀਂ ਜਾਇਜ਼ਾ ਮੀਟਿੰਗ ਕੀਤੀ ਜਾਵੇਗੀ।
ਏ.ਡੀ.ਸੀ. ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿਚਲੀਆਂ ਫ਼ੈਕਟਰੀਆਂ ਤੇ ਉਦਯੋਗਾਂ ਦੇ ਮਾਲਕ ਖ਼ਾਲੀ ਅਸਾਮੀਆਂ ਦੇ ਵੇਰਵੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਦਫ਼ਤਰ ਪਟਿਆਲਾ ਦੇ ਵੈਬ ਲਿੰਕhttps://forms.gle/AoHGtPy9z5w8uffa6 ‘ਤੇ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵੇਰਵੇ ਈ-ਮੇਲdbeepathelp@gmail.com ਜਾ ਮੋਬਾਇਲ ਹੈਲਪਲਾਈਨ ਨੰਬਰ 98776-10877 ‘ਤੇ ਵੀ ਭੇਜੇ ਜਾ ਸਕਦੇ ਹਨ।
ਇਕੱਤਰ ਜਾਣਕਾਰੀwww.pgrkam.com ‘ਤੇ ਵੀ ਦੇਖੀ ਜਾ ਸਕੇਗੀ, ਇਨ੍ਹਾਂ ਮੇਲਿਆਂ ‘ਚ ਭਾਗ ਲੈਣ ਵਾਲੇ ਉਮੀਦਵਾਰਾਂ ਨੂੰ ਲੈਪਟਾਪ/ ਕੰਪਿਊਟਰ, ਵਧੀਆਂ ਕੁਆਲਟੀ ਦੇ ਮੋਬਾਇਲ ਕੈਮਰੇ, ਇੰਟਰਨੈਟ ਅਤੇ ਜ਼ੂਮ ਐਪ, ਗੂਗਲ ਮੀਟ, ਸਕਾਈਪ, ਸਿਸਕੋ ਵੈਬ ਐਕਸ ਆਦਿ ਸਬੰਧੀਜਾਣਕਾਰੀ ਹੋਣੀ ਜ਼ਰੂਰੀ ਹੈ।

Share:

Leave a Reply

Your email address will not be published. Required fields are marked *