ਡੇਅਰੀਆਂ ਨੂੰ ਨਗਰ ਨਿਗਮ ਦੀ ਹਦੂਦ ਤੋਂ ਬਾਹਰ ਸਥਾਪਿਤ ਕਰਨ ਲਈ ਕਮੇਟੀ ਦਾ ਗਠਨ

Ludhiana Punjabi
  • 3 ਮਹੀਨਿਆਂ ਦੇ ਅੰਦਰ ਇਸ ਮਾਮਲੇ ਨੂੰ ਦਿੱਤਾ ਜਾਵੇਗਾ ਅੰਤਿਮ ਰੂਪ – ਮੇਅਰ ਬਲਕਾਰ ਸਿੰਘ ਸੰਧੂ

DMT : ਲੁਧਿਆਣਾ : (01 ਅਗਸਤ 2020): – ਨਗਰ ਨਿਗਮ ਮੇਅਰ ਸ੍ਰ.ਬਲਕਾਰ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਨਯੋਗ ਸਥਾਨਕ ਸਰਕਾਰਾਂ ਬਾਰੇ ਮੰਤਰੀ ਵੱਲੋਂ ਚੇਂਜ ਆਫ ਲੈਂਡ (ਸੀ.ਐਲ.ਯੂ.) ਸਕੀਮ ਲਾਗੂ ਕਰਵਾਉਣ ਅਤੇ ਲੁਧਿਆਣਾ ਸ਼ਹਿਰ ਦੀਆਂ ਡੇਅਰੀਆਂ ਨੂੰ ਨਗਰ ਨਿਗਮ ਲੁਧਿਆਣਾ ਦੀ ਹਦੂਦ ਤੋਂ ਬਾਹਰ ਸਥਾਪਤ ਕਰਨ ਲਈ ਇੱਕ ਕਮੇਠੀ ਦਾ ਗਠਨ ਕੀਤਾ ਗਿਆ ਜੋ ਨਗਰ ਨਿਗਮ ਮੇਅਰ ਦੀ ਪ੍ਰਧਾਨਗੀ ਹੇਠ ਕੰਮ ਕਰੇਗੀ।
ਮੇਅਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਸ੍ਰੀ ਵਰਿੰਦਰ ਸ਼ਰਮਾ, ਮੁੱਖ ਪ੍ਰਬੰਧਕ ਗਲਾਡਾ,  ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਇਸ ਕਮੇਟੀ ਦੇ ਮੈਂਬਰ ਹੋਣਗੇ ਅਤੇ ਕਮਿਸ਼ਨਰ ਨਗਰ ਨਿਗਮ ਲੁਧਿਆਣਾ ਸ੍ਰੀ ਪ੍ਰਦੀਪ ਸੱਭਰਵਾਲ ਇਸ ਕਮੇਟੀ ਦੇ ਮੈਬਰ/ਕੰਨਵੀਨਰ ਹੋਣਗੇ।
ਸ੍ਰ. ਸੰਧੂ ਨੇ ਕਿਹਾ ਕਮੇਟੀ ਲੋੜ ਪੈਣ ‘ਤੇ ਹੋਰ ਵਿਅਕਤੀਆਂ ਦਾ ਵੀ ਮੈਂਬਰਾਂ ਵਜੋਂ ਸਹਿਯੋਗ ਲੈ ਸਕਦੀ ਹੈ। ਇਹ ਕਮੇਟੀ ਇਸ ਮਾਮਲੇ ਨੂੰ ਤਿੰਨ ਮਹੀਨਿਆਂ ਦੇ ਸਮੇਂ ਵਿੱਚ ਅੰਤਿਮ ਰੂਪ ਦੇਵੇਗੀ।

Share:

Leave a Reply

Your email address will not be published. Required fields are marked *