- ਪ੍ਰਸ਼ਾਸ਼ਕੀ ਕਾਰਨਾਂ ਕਰਕੇ 13 ਮਾਰਚ ਨੂੰ ਹੋਣ ਵਾਲੀ ਬੋਲੀ ਮੁਲਤਵੀ ਕਰ ਦਿੱਤੀ ਗਈ ਸੀ
DMT : ਲੁਧਿਆਣਾ : (03 ਅਪ੍ਰੈਲ 2023) : – ਤਹਿਸੀਲ ਕੰਪਲੈਕਸ ਜਗਰਾਓਂ ਵਿਖੇ ਵਾਹਨਾਂ ਲਈ ਪਾਰਕਿੰਗ ਅਤੇ ਕੰਟੀਨ ਦੀ ਬੋਲੀ ਹੁਣ 05 ਅਪ੍ਰੈਲ, 2023 ਨੂੰ ਕਰਵਾਈ ਜਾਵੇਗੀ।
ਇਸ ਸਬੰਧੀ ਦਫ਼ਤਰ ਉਪ-ਮੰਡਲ ਮੈਜਿਸਟ੍ਰੇਟ ਜਗਰਾਓ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਪਹਿਲਾਂ ਇਹ ਬੋਲੀ 13 ਮਾਰਚ ਦੀ ਰੱਖੀ ਗਈ ਸੀ ਜੋਕਿ ਪ੍ਰਸ਼ਾਸ਼ਕੀ ਕਾਰਨਾਂ ਕਰਕੇ ਮੁਲਤਵੀ ਕਰ ਦਿੱਤੀ ਗਈ ਸੀ। ਹੁਣ ਇਹ ਬੋਲੀ ਮਿਤੀ 05 ਅਪ੍ਰੈਲ, 2023 ਨੂੰ ਦੁਪਹਿਰ 12 ਵਜੇ ਦਫਤਰ ਉਪ-ਮੰਡਲ ਮੈਜਿਸਟ੍ਰੇਟ ਜਗਰਾਓ ਵਿਖੇ ਕਰਵਾਈ ਜਾਵੇਗੀ।
ਉਨ੍ਹਾਂ ਅੱਗੇ ਦੱਸਿਆ ਕਿ ਬੋਲੀ ਵਿੱਚ ਸਾਰਿਆਂ ਨੂੰ ਸਮੇਂ ਸਿਰ ਹਾਜ਼ਰ ਹੋਣਾ ਲਾਜ਼ਮੀ ਹੈ। ਬੋਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ 05 ਹਜ਼ਾਰ ਰੁਪਏ ਬਤੌਰ ਸਕਿਉਰਟੀ ਜਮਾਂ ਕਰਵਾਉਣੇ ਹੋਣਗੇ। ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ ਚੌਥਾ ਹਿੱਸਾ ਮੌਕੇ ‘ਤੇ ਜਮ੍ਹਾਂ ਕਰਵਾਉਣਾ ਹੋਵੇਗਾ ਅਤੇ ਬਾਕੀ ਦੀ ਰਕਮ ਲਗਾਤਾਰ ਮਹੀਨਾਵਾਰੀ ਕਿਸ਼ਤਾਂ ਵਿੱਚ ਵਸੂਲ ਕੀਤੀ ਜਾਵੇਗੀ। ਚੌਥਾ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਟੀ ਰਕਮ ਜ਼ਬਤ ਕਰ ਲਈ ਜਾਵੇਗੀ।
ਕੰਟੀਨ ਦੀ ਬੋਲੀ ਸਬੰਧੀ ਹੋਰ ਸ਼ਰਤਾਂ ਦਾ ਵੇਰਵਾ ਸਾਂਝਾ ਕਰਦਿਆਂ ਦੱਸਿਆ ਕਿ ਬੋਲੀ ਦੇਣ ਵਾਲੇ ਪਾਸ ਚੱਲ/ਅਚੱਲ ਜਾਇਦਾਦ ਹੋਣੀ ਜ਼ਰੂਰੀ ਹੈ, ਸਬੂਤ ਵਜੋਂ ਮੌਕੇ ‘ਤੇ ਉਹ ਅਸਲ ਰਸਿਟਰੀ ਜਾਂ ਨਕਲ ਜਮ੍ਹਾਂਬੰਦੀ ਪੇਸ਼ ਕਰਨੀ ਲਾਜ਼ਮੀ ਹੋਵੇਗੀ। ਬੋਲੀਕਾਰ ਸਰਕਾਰ ਜਾਂ ਇਸ ਦਫ਼ਤਰ ਦਾ ਬਾਕੀਦਾਰ ਨਹੀਂ ਹੋਣਾ ਚਾਹੀਦਾ, ਗ੍ਰਾਹਕਾਂ ਦੇ ਬੈਠਣ ਲਈ ਯੋਗ ਪ੍ਰਬੰਧ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੰਟੀਨ ਵਿਖੇ ਖਾਣ ਪੀਣ ਦੀ ਸਮੱਗਰੀ ਸੁੱਧ ਹੋਣੀ ਚਾਹੀਦੀ ਹੈ ਅਤੇ ਹਰ ਸ਼ਨੀਵਾਰ ਨੂੰ ਕੰਟੀਨ ਖੁੱਲੀ ਹੋਣੀ ਚਾਹੀਦੀ ਹੈ।
ਇਸ ਤੋਂ ਇਲਾਵਾ ਤਹਿਸੀਲ ਕੰਪਲੈਕਸ ਜਗਰਾਓ ਵਿੱਚ ਸਾਲ 2023-24 ਲਈ ਵਹੀਕਲ ਪਾਰਕਿੰਗ ਦੇ ਠੇਕੇ ਲਈ ਖੁੱਲੀ ਬੋਲੀ ਵੀ 05 ਅਪ੍ਰੈਲ, 2023 ਨੂੰ ਦੁਪਹਿਰ 12 ਵਜੇ ਵਜੇ ਦਫਤਰ ਉੱਪ ਮੰਡਲ ਮੈਜਿਸਟਰੇਟ, ਜਗਰਾਓ ਵਿਖੇ ਰੱਖੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸ ਬੋਲੀ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀ ਨੂੰ 20 ਹਜ਼ਾਰ ਰੁਪਏ ਦਾ ਡ੍ਰਾਫਟ ਬਤੌਰ ਸਕਿਊਰਿਟੀ ਜਮ੍ਹਾਂ ਕਰਵਾਉਣਾ ਹੋਵੇਗਾ। ਸਭ ਤੋਂ ਵੱਧ ਬੋਲੀ ਦੇਣ ਵਾਲੇ ਦੀ ਕੁੱਲ ਰਕਮ ਦਾ ਚੌਥਾ ਹਿੱਸਾ ਮੌਕੇੋ ‘ਤੇ ਜਮ੍ਹਾਂ ਕਰਾਉਣਾ ਹੋਵੇਗਾ। ਬਾਕੀ ਦੀ ਰਕਮ ਮਹੀਨਾਵਾਰ ਕਿਸ਼ਤਾਂ ਵਿੱਚ ਲਈ ਜਾਵੇਗੀ। ਮੌਕੇ ‘ਤੇ ਚੌਥਾ ਹਿੱਸਾ ਨਾ ਦੇਣ ਦੀ ਸੂਰਤ ਵਿੱਚ ਸਕਿਉਰਿਟੀ ਰਕਮ ਜ਼ਬਤ ਕਰ ਲਈ ਜਾਵੇਗੀ। ਠੇਕੇ ਦੀਆਂ ਸ਼ਰਤਾਂ ਅਤੇ ਹੋਰ ਜਾਣਕਾਰੀ ਲਈ ਦਫਤਰ ਉਪ ਮੰਡਲ ਮੈਜਿਸਟਰੇਟ, ਜਗਰਾਓ ਵਿਖੇ ਸੰਪਰਕ ਕੀਤਾ ਜਾ ਸਕਦਾ ਹੈ।