ਦਰਸ਼ਨ ਲਾਲ ਬਵੇਜਾ ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਦੇ ਮੁੱਖ ਸਰਪ੍ਰਸਤ ਬਣੇ

Ludhiana Punjabi
  • ਪੰਡਿਤ ਜੀ ਦੇ ਜੀਵਨ ਦੇ ਪੱਖਾਂ ‘ਚੋਂ ਦੇਸ਼ ਭਗਤੀ ਅਤੇ ਪ੍ਰਭੂ ਭਗਤੀ ਦੀ ਤਸਵੀਰ ਨਜ਼ਰ ਆਉਂਦੀ ਹੈ
  • ਅੱਜ ਦੇ ਸਮਾਗਮ ਵਿਚ ਮੁੱਖ ਮਹਿਮਾਨ ਮਾਲ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਹੋਣਗੇ- ਬਾਵਾ

DMT : ਲੁਧਿਆਣਾ : (29 ਸਤੰਬਰ 2023) : –

ਅੱਜ ਉੱਘੇ ਸਮਾਜ ਸੇਵੀ ਦਰਸ਼ਨ ਲਾਲ ਬਵੇਜਾ ਸਾਬਕਾ ਚੇਅਰਮੈਨ ਨੂੰ ਪੰਡਿਤ ਸ਼ਰਧਾ ਰਾਮ ਫਿਲੌਰੀ ਮੈਮੋਰੀਅਲ ਵੈੱਲਫੇਅਰ ਸੁਸਾਇਟੀ ਪੰਜਾਬ ਦਾ ਮੁੱਖ ਸਰਪ੍ਰਸਤ ਬਣਾਇਆ ਗਿਆ। ਇਸ ਸਮੇਂ ਸੁਸਾਇਟੀ ਦੇ ਮੁੱਖ ਸਰਪ੍ਰਸਤ ਸਤੀਸ਼ ਮਲਹੋਤਰਾ, ਸੁਸਾਇਟੀ ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ, ਕਨਵੀਨਰ ਸੁਸਾਇਟੀ ਪੰਜਾਬ ਨਵਦੀਪ ਵਰਮਾ (ਨਵੀ) ਅਤੇ ਪੁਰੀਸ਼ ਸਿੰਗਲਾ ਪ੍ਰਧਾਨ ਸੁਸਾਇਟੀ ਪੰਜਾਬ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

            ਇਸ ਸਮੇਂ ਸ਼੍ਰੀ ਬਾਵਾ ਅਤੇ ਸਤੀਸ਼ ਮਲਹੋਤਰਾ ਨੇ ਕਿਹਾ ਕਿ ਪੰਡਿਤ ਸ਼ਰਧਾ ਰਾਮ ਫਿਲੌਰੀ ਦੇ ਜੀਵਨ ਦੇ ਹਰ ਪੱਖ ‘ਚ ਦੇਸ਼ ਭਗਤੀ ਅਤੇ ਪ੍ਰਭੂ ਭਗਤੀ ਦੀ ਤਸਵੀਰ ਨਜ਼ਰ ਆਉਂਦੀ ਹੈ। ਉਹਨਾਂ ਵੱਲੋਂ ਲਿਖੀ ਪੁਸਤਕ “ਬਾਤ-ਚੀਤ” ਪੰਜਾਬ, ਪੰਜਾਬੀ, ਪੰਜਾਬੀਆਂ ਦੀ ਵੱਖਰੀ ਪਹਿਚਾਣ ਕਰਵਾਉਂਦੀ ਹੈ।

            ਇਸ ਸਮੇਂ ਪ੍ਰਧਾਨ ਪੁਰੀਸ਼ ਅਤੇ ਕਨਵੀਨਰ ਨਵਦੀਪ ਵਰਮਾ ਨੇ ਦੱਸਿਆ ਕਿ 30 ਸਤੰਬਰ ਦੇ ਰਾਜ ਪੱਧਰੀ ਸਮਾਗਮ ਵਿਚ ਬ੍ਰਹਮ ਸ਼ੰਕਰ ਜਿੰਪਾ ਮਾਲ ਮੰਤਰੀ ਮੁੱਖ ਮਹਿਮਾਨ ਹੋਣਗੇ। ਉਹਨਾਂ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਹਨ ਅਤੇ ਸੰਗਤਾਂ ‘ਚ ਭਾਰੀ ਉਤਸ਼ਾਹ ਹੈ।

Leave a Reply

Your email address will not be published. Required fields are marked *