ਦਲਜੀਤ ਸਿੰਘ ਭੋਲਾ ਗਰੇਵਾਲ ਜਨਰਲ ਸਕੱਤਰ ਪੰਜਾਬ ਕਾਂਗਰਸ ਨੇ ਕਿਹਾ ਕਿ ਮੈ ਅਕਾਲੀ ਦਲ ਵਿਚ ਬਿਲਕੁਲ ਨਹੀ ਜਾ ਰਿਹਾ

Ludhiana Punjabi

DMT : ਲੁਧਿਆਣਾ : (10 ਜੂਨ 2021): – ਦਲਜੀਤ ਸਿੰਘ ਭੋਲਾ ਗਰੇਵਾਲ ਜਨਰਲ ਸਕੱਤਰ ਪੰਜਾਬ ਕਾਂਗਰਸ ਬਿਆਨ ਜਾਰੀ ਕੀਤਾ। ਜੋ ਪਿੱਛਲੇ ਦਿਨੀ ਅਲੱਗ ਅਲੱਗ ਅਖਬਾਰਾ ਦੇ ਵਿਚ ਮੇਰੇ ਬਾਰੇ ਅਕਾਲੀ ਦਲ ਦੇ ਵਿਚ ਜਾਣ ਦੀਆ ਖ਼ਬਰਾ ਲੱਗ ਰਹੀਆ ਨੇ ਉਹ ਬਿਲਕੁਲ ਗਲਤ ਹਨ। ਮੈ ਅਕਾਲੀ ਦਲ ਵਿਚ ਬਿਲਕੁਲ ਨਹੀ ਜਾ ਰਿਹਾ ਨਾ ਹੀ ਮੇਰੀ ਕਿਸੇ ਨਾਲ ਕੋਈ ਮੀਟਿੰਗ ਹੋਈ ਹੈ।ਮੈਨੂੰ ਬਹੁਤ ਜਿਆਦਾ ਮੇਰੇ ਸਾਥੀਆ ਦੇ ਫੋਨ ਆ ਰਹੇ ਹਨ ਅਤੇ ਮੈ ਅੱਜ ਤੱਕ ਕੋਈ ਵੀ ਫੈਸਲਾ ਲਿਆ ਹੈ ਆਪਣੇ ਸਾਥੀਆ ਨਾਲ ਸਲਾਹ ਮਸ਼ਵਰਾ ਕਰਕੇ ਸੰਗਤਾ ਦੇ ਹੁਕਮ ਮੁਤਾਬਿਕ ਲਿਆ ਹੈ। ਇਹ ਸਭ ਗਲਤ ਪ੍ਰਚਾਰ ਮੇਰੇ ਵਿਰੋਧੀਆ ਦੀਆ ਚਾਲਾ ਨੇ ਮੇਰੇ ਵਿਰੋਧੀ ਮੇਰੇ ਸਾਥੀਆ,ਵੋਟਰਾ,ਸਪੋਟਰਾ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।ਮੈ ਆਪਣੇ ਸਾਰੇ ਹੀ ਸਤਿਕਾਰਯੋਗ ਸਾਥੀਆ,ਵੋਟਰਾ,ਸਪੋਟਰਾ ਨੂੰ ਬੈਨਤੀ ਕਰਦਾ ਹਾਂ ਵਿਰੋਧੀਆ ਦੀਆ ਚਾਲਾ ਤੋਂ ਸੁਚੇਤ ਰਹੋ।

Leave a Reply

Your email address will not be published. Required fields are marked *