ਦਿੱਲੀ ਦੀ ਕੁੜੀ ਨੇ ਪੰਜਾਬ ‘ਚ ਪਾਈ ਧੱਕ,ਅੰਨੇ ਕੁੱਤੇ ਲਈ ਜੋ ਕੀਤਾ ਸੁਣ ਕੇ ਕਹੋਂਗੇ ਵਾਹ-ਜੀ-ਵਾਹ

Jalandhar

DMT : ਜਲੰਧਰ : (29 ਜੂਨ 2020) : – ਇੱਕ ਪਾਸੇ ਜਿੱਥੇ ਸਾਡੇ ਸਮਾਜ ਵਿਚ ਇਨਸਾਨੀਅਤ ਦੇ ਖਤਮ ਹੋਣ ਦੇ ਦਾਅਵੇ ਕੀਤੇ ਜਾਂਦੇ ਹਨ ਓਥੇ ਹੀ ਦੂਜੇ ਪਾਸੇ ਕੁਝ ਅਜਿਹੇ ਲੋਕ ਵੀ ਨੇ ਜੋ ਨਾ ਸਿਰਫ ਇਨਸਾਨੀਅਤ ਦੀ ਹੀ ਰਖਵਾਲੇ ਨੇ ਬਲਕਿ ਜਾਨਵਰਾਂ ਲਈ ਵੀ ਮਸੀਹਾ ਹਨ। ਅਜਿਹੀ ਮਸੀਹਾ ਬਣੀ ਦਿੱਲੀ ਦੀ ਅਸ਼ਿੰਕਾ ਜਿਸ ਨੇ ਕਿ ਸੜਕ ‘ਤੇ ਠੇਡੇ ਖਾਂਦੇ ਇੱਕ ਅੰਨੇ ਕੁੱਤੇ ਨੂੰ ਗੋਦ ਲੈ ਨਾ ਸਿਰਫ ਇਨਸਾਨੀਅਤ ਦੀ ਮਿਸਾਲ ਪੈਦਾ ਕੀਤੀ ਬਲਕਿ ਜਾਨਵਰਾਂ ਪ੍ਰਤੀ ਵਫਾਦਾਰੀ ਨੂੰ ਜੱਗ ਜ਼ਾਹਿਰ ਕਰ ਦਿੱਤਾ।

ਅਸਲ ਵਿਚ ਅਸ਼ਿੰਕਾ ਨੂੰ ਕੁਤੇ ਬਾਰੇ ਸੋਸ਼ਲ ਮੀਡੀਆ ਤੇ ਜਲੰਧਰ ਦੇ ਇੱਕ ਸਾਬਕਾ ਹਾਕੀ ਖਿਡਾਰੀ ਵੱਲੋਂ ਪਾਈ ਵੀਡੀਓ ਵਿਚ ਰਾਹੀਂ ਪਤਾ ਲੱਗਿਆ ਸੀ ਜਿਸ ਤੋਂ ਬਾਅਦ ਅੰਸ਼ਿਕਾਂ ਨਾ ਸਿਰਫ ਕੁੱਤਾ ਲੈਣ ਲਈ ਦਿੱਲੀ ਤੋਂ ਜਲੰਧਰ ਆਈ ਸਗੋਂ ਕੁੱਤੇ ਨੂੰ ਪਾਉਣ ਲਈ 11 ਹਜ਼ਾਰ ਰੁਪਏ ਤੱਕ ਖਰਚ ਦਿੱਤੇ।

ਅੰਸ਼ਿਕਾ ਦਾ ਕਹਿਣਾ ਹੈ ਕਿ ਉਸ ਨੂੰ ਅਪਲੋਡ ਕੀਤੀ ਗਈ ਇਕ ਵੀਡੀਓ ਤੋਂ ਇਸ ਕੁੱਤੇ ਬਾਰੇ ਪਤਾ ਚੱਲਿਆ ਸੀ। ਫਿਰ ਉਸ ਨੇ ਸੋਚ ਲਿਆ ਕਿ ਉਹ ਇਸ ਨੂੰ ਖਰੀਦ ਕੇ ਇਸ ਕੁੱਤੇ ਦੀ ਦੇਖਭਾਲ ਕਰੇਗੀ। ਉਸ ਨੂੰ ਦਿੱਲੀ ਤੋਂ ਜਲੰਧਰ ਪਹੁੰਚਣ ਵਿਚ ਬਹੁਤ ਸਾਰੀਆਂ ਮੁਸ਼ਕਿਲਾਂ ਆਈਆਂ ਕਿਉਂ ਕਿ ਕੈਬ ਵਾਲਿਆਂ ਦਾ ਕਹਿਣਾ ਸੀ ਕਿ ਉਹ ਗੱਡੀ ਵਿਚ ਕੁੱਤੇ ਨੂੰ ਨਹੀਂ ਬਿਠਾ ਸਕਦੇ।

ਫਿਰ ਉਸ ਨੂੰ ਸ਼ਾਮ ਨੂੰ ਇਕ ਕੈਬ ਵਾਲੇ ਦੀ ਕਾਲ ਆਈ ਤੇ ਉਸ ਨੇ ਇਸ ਕੰਮ ਲਈ ਹਾਮੀ ਭਰੀ। ਪਰ ਉਸ ਦੇ ਕਰਾਇਆ ਜ਼ਿਆਦਾ ਲਿਆ। ਹੁਣ ਉਹ ਜਲੰਧਰ ਪਹੁੰਚ ਚੁੱਕੇ ਹਨ ਤੇ ਕੁੱਤੇ ਦੀ ਜਾਂਚ ਤੋਂ ਬਾਅਦ ਉਹ ਅਪਣੇ ਨਾਲ ਲੈ ਜਾਣਗੇ। ਉੱਥੇ ਹੀ ਇੰਟਰਨੈਸ਼ਨਲ ਹਾਕੀ ਖਿਡਾਰੀ ਨੇ ਦਸਿਆ ਕਿ ਉਹ ਅਪਣੇ ਘਰ ਜਾ ਰਿਹਾ ਸੀ ਤੇ ਉਸ ਨੇ ਰੋਡ ਤੇ ਇਸ ਕੁੱਤੇ ਨੂੰ ਦੇਖਿਆ ਸੀ ਉਸ ਤੋਂ ਬਾਅਦ ਉਸ ਨੇ ਉਸ ਨੂੰ ਪਿਆਰ ਕੀਤਾ ਤੇ ਘਰ ਲੈ ਆਇਆ।

ਉਹ ਲਗਭਗ 13 ਸਾਲ ਦਾ ਹੈ ਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਨਹੀਂ ਹੈ। ਉੱਥੇ ਹੀ ਉਸ ਨੇ ਕਿਹਾ ਕਿ ਜੇ ਦੁਨੀਆ ਤੇ ਮਾੜੇ ਲੋਕ ਹਨ ਤਾਂ ਚੰਗੇ ਲੋਕ ਵੀ ਬਹੁਤ ਹਨ। ਉਹਨਾਂ ਨੂੰ ਕੁੱਤੇ ਨੂੰ ਅਪਣਾਉਣ ਵਾਲੀ ਅੰਸ਼ਿਕਾ ਤੇ ਮਾਣ ਹੈ ਕਿ ਉਸ ਨੇ ਕੁੱਤੇ ਦਾ ਦਰਦ ਮਹਿਸੂਸ ਕਰ ਕੇ ਉਸ ਨੂੰ ਗੋਦ ਲਿਆ ਹੈ।

ਉਹ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਨ। ਸੋ ਇਸ ਘਟਨਾ ਨੇ ਇਹ ਜ਼ਰੂਰ ਸਾਬਤ ਕਰ ਦਿੱਤਾ ਕਿ ਸਮਾਜ ਵਿਚ ਅਜਿਹੇ ਇਨਸਾਨ ਵੀ ਨੇ ਜੋ ਆਪਣਾ ਵੇਸ ਕੀਮਤੀ ਸਮਾਂ ਤੇ ਪੈਸਾ ਇਨਾਂ ਬੇਜ਼ੁਬਾਨਾਂ ਤੋਂ ਵਾਰ ਸਕਦੇ ਹਨ।  

SO:INT

Share:

Leave a Reply

Your email address will not be published. Required fields are marked *