ਦੁਨੀਆ ਭਰ ‘ਚ ਲਾਪਤਾ ਹੋਈਆਂ ਔਰਤਾਂ ਵਿਚੋਂ ਸਾਢੇ 4 ਕਰੋੜ ਭਾਰਤ ਤੋਂ : ਸੰਯੁਤਕ ਰਾਸ਼ਟਰ

New Delhi Punjabi

DMT : ਸੰਯੁਕਤ ਰਾਸ਼ਟਰ : (01 ਜੁਲਾਈ 2020) : – ਦੁਨੀਆ ਭਰ ਵਿਚ ਪਿਛਲੇ 50 ਸਾਲ ਵਿਚ ਲਾਪਤਾ ਹੋਈਆਂ 14 ਕਰੋੜ 26 ਲੱਖ ਔਰਤਾਂ ਵਿਚੋਂ 4 ਕਰੋੜ 58 ਲੱਖ ਔਰਤਾਂ ਭਾਰਤ ਦੀਆਂ ਹਨ। ਸੰਯੁਕਤ ਰਾਸ਼ਟਰ ਨੇ ਮੰਗਲਵਾਰ ਨੂੰ ਇਕ ਰੀਪੋਰਟ ਵਿਚ ਕਿਹਾ ਕਿ “ਲਾਪਤਾ ਔਰਤਾਂ ਤੇ ਬੱਚੀਆਂ” ਦੀ ਗਿਣਤੀ ਚੀਨ ਅਤੇ ਭਾਰਤ ਵਿਚ ਸਭ ਤੋਂ ਵੱਧ ਹੈ।

ਸੰਯੁਕਤ ਰਾਸ਼ਟਰ ਜਨਸੰਖਿਆ ਫੰਡ (ਯੂ.ਐੱਨ.ਐੱਫ.ਪੀ.ਏ) ਵਲੋਂ ਮੰਗਲਵਾਰ ਨੂੰ ਜਾਰੀ ਕੀਤੀ ਗਈ ‘ਗਲੋਬਲ ਅਬਾਦੀ ਸਥਿਤੀ 2020’ ਦੀ ਰੀਪੋਰਟ ਵਿਚ ਕਿਹਾ ਗਿਆ ਹੈ ਕਿ ਲਾਪਤਾ ਔਰਤਾਂ ਦੀ ਗਿਣਤੀ ਪਿਛਲੇ 50 ਸਾਲਾਂ ਵਿਚ ਦੁੱਗਣੀ ਹੋ ਗਈ ਹੈ। ਇਹ ਗਿਣਤੀ 1970 ਵਿਚ 6 ਕਰੋੜ 10 ਲੱਖ ਸੀ ਅਤੇ 2020 ਵਿਚ ਵੱਧ ਕੇ 14 ਕਰੋੜ 26 ਲੱਖ ਹੋ ਗਈ। ਰੀਪੋਰਟ ਮੁਤਾਬਕ 2020 ਤੱਕ ਭਾਰਤ ਵਿਚ 4 ਕਰੋੜ 58 ਲੱਖ ਔਰਤਾਂ ਤੇ ਬੱਚੀਆਂ ਅਤੇ ਚੀਨ ਵਿਚ 7 ਕਰੋੜ 23 ਲੱਖ ਔਰਤਾਂ ਲਾਪਤਾ ਹੋ ਗਈਆਂ ਹਨ।

ਰੀਪੋਰਟ ਵਿਚ ਕਿਹਾ ਗਿਆ ਹੈ ਕਿ ਸਾਲ 2013 ਤੋਂ 2017 ਵਿਚਕਾਰ ਭਾਰਤ ਵਿਚ ਹਰ ਸਾਲ ਲਗਭਗ 4 ਲੱਖ 60 ਹਜ਼ਾਰ ਕੁੜੀਆਂ ਜਨਮ ਦੇ ਸਮੇਂ ਹੀ ਲਾਪਤਾ ਹੋ ਜਾਂਦੀਆਂ ਸਨ। ਉਨ੍ਹਾਂ ਕਿਹਾ ਕਿ ਕਈ ਦੇਸ਼ਾਂ ਵਿਚ ਲਿੰਗ ਭੇਦਭਾਵ ਕਾਰਨ ਅਜਿਹਾ ਹੋ ਰਿਹਾ ਹੈ। ਭਾਰਤ ਵਿਚ 50 ਦੀ ਉਮਰ ਤਕ ਇਕੱਲੇ ਰਹਿਣ ਵਾਲੇ ਪੁਰਸ਼ਾਂ ਦੇ ਅਨੁਪਾਤ ਵਿਚ 2050 ਦੇ ਬਾਅਦ 10 ਫ਼ੀ ਸਦੀ ਤਕ ਦੇ ਵਾਧੇ ਦਾ ਅਨੁਮਾਨ ਜਤਾਇਆ ਗਿਆ ਹੈ।

SO:INT

Share:

Leave a Reply

Your email address will not be published. Required fields are marked *