- ਕੌਂਸਲਰ ਸਵਰਨਦੀਪ ਸਿੰਘ ਚਾਹਲ ਦੇ ਘਰ ਨਗਰ ਨਿਗਮ ਚੋਣਾਂ ਸਬੰਦੀ ਕੀਤੀ ਹੰਗਾਮੀ ਬੈਠਕ
DMT : ਲੁਧਿਆਣਾ : (18 ਮਾਰਚ 2023) : – ਨਗਰ ਨਿਗਮ ਚੋਣਾਂ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਦੇ ਤਿੰਨ ਵਾਰ ਕੌਂਸਲਰ ਬਣ ਚੁੱਕੇ ਸਵਰਨਦੀਪ ਸਿੰਘ ਚਾਹਲ ਦੇ ਘਰ ਇੱਕ ਹੰਗਾਮੀ ਮੀਟਿੰਗ ਹੋਈ।ਜਿਸ ਵਿੱਚ ਲੋਕ ਇਨਸਾਫ ਪਾਰਟੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਵਿਸ਼ੇਸ਼ ਤੌਰ ਤੇ ਹਾਜਰ ਹੋਏ।ਇਸ ਮੌਕੇ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਆਪ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਭ੍ਰਿਸ਼ਟਾਚਾਰ ਰੋਕਣ ਦਾ ਦਾਅਵਾ ਕਰਦੀ ਸੀ। ਆਪ ਸਰਕਾਰ ਦੇ ਆਉਣ ਦੇ ਭ੍ਰਿਸ਼ਟਾਚਾਰ ਹੋਰ ਵੱਧ ਗਿਆ ਹੈ। ਨਗਰ ਨਿਗਮ ਦੇ ਸਾਰੇ ਜੋਨਾ ਵਿੱਚ ਵੀ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ।ਕੋਈ ਵੀ ਕੰਮ ਬਗੈਰ ਪੈਸੇ ਦਿੱਤੇ ਨਹੀਂ ਹੋ ਰਿਹਾ ਸ਼ਹਿਰ ਦੇ 95 ਵਾਰਡਾਂ ਵਿੱਚ ਬੁਰਾ ਹਾਲ ਹੈ।ਉਹਨਾਂ ਅੱਗੇ ਕਿਹਾ ਕਿ ਆਪ ਦੇ ਵਿਧਾਇਕਾਂ ਵੱਲੋਂ ਵੀ ਪੁਰਾਣੇ ਕੌਂਸਲਰਾਂ ਅਤੇ ਵਿਧਾਇਕਾ ਵੱਲੋਂ ਪਾਸ ਕੀਤੇ ਕੰਮਾ ਦਾ ਨੀਂਹ ਪੱਥਰ ਰੱਖ ਕੇ ਵਾਹ ਵਾਹੀ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਦ ਕਿ ਉਹਨਾਂ ਵਲੋ ਕੋਈ ਵੀ ਨਵਾਂ ਕੰਮ ਸ਼ੁਰੂ ਨਹੀਂ ਕੀਤੀ ਜਾ ਰਿਹਾ। ਉਹਨਾਂ ਦੱਸਿਆ ਕਿ ਨਗਰ ਨਿਗਮ ਚੋਣਾਂ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਵੱਲੋਂ ਇਕ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ।ਜਿਸ ਵਿੱਚ 95ਵਾਰਡਾਂ ਵਿਚ ਲੋਕ ਇਨਸਾਫ਼ ਪਾਰਟੀ ਆਪਣੇ ਨੁਮਾਇੰਦੇ ਖੜਾ ਕਰੇਗੀ।ਅਤੇ ਨਗਰ ਨਿਗਮ ਵਿੱਚ ਆਪਣਾ ਮੇਅਰ ਬਣਾਉਣ ਵਿੱਚ ਅਹਿਮ ਰੋਲ ਅਦਾ ਕਰੇਗੀ।
ਸਵਰਨਦੀਪ ਸਿੰਘ ਚਾਹਲ ਨੇ ਕਿਹਾ ਕਿ ਅਕਾਲੀਆਂ, ਕਾਂਗਰਸੀ ਅਤੇ ਹੁਣ ਆਮ ਆਦਮੀ ਪਾਰਟੀ ਦੇ ਆਗੂਆਂ ਵਲੋ ਕੀਤੀ ਜਾ ਰਹੀ ਲੁੱਟ ਖਸੁੱਟ ਤੋਂ ਲੋਕ ਦੁੱਖੀ ਹਨ।ਅਤੇ ਉਹਨਾਂ ਨੂੰ ਲੋਕ ਇਨਸਾਫ਼ ਪਾਰਟੀ ਤੋਂ ਕਾਫੀ ਉਮੀਦਾਂ ਹਨ। ਕਿਉ ਕਿ ਲੋਕ ਇਨਸਾਫ਼ ਪਾਰਟੀ ਦੇ ਆਗੂਆਂ ਨੇ ਬਿਨਾ ਸਵਾਰਥ ਲੋਕਾਂ ਦੇ ਕੰਮ ਕੀਤੇ ਹਨ।ਜਿਸ ਕਰਕੇ ਅੱਜ ਵੀ ਲੋਕਾਂ ਦੀ ਪਹਿਲੀ ਪਸੰਦ ਲੋਕ ਇਨਸਾਫ਼ ਪਾਰਟੀ ਹੈ।ਇਸ ਮੌਕੇ ਪਵਨਦੀਪ ਮਦਾਨ, ਗੁਰਮੀਤ ਖੁਰਾਣਾ, ਰਣਧੀਰ ਸਿੰਘ ਸੀਬੀਆ, ਪ੍ਰਦੀਪ ਮੈਨਰੋ, ਦੀਪਾਂ ਮੈਨਰੋ, ਸਿਮਰਨਦੀਪ ਸਿੰਘ, ਹਰਦੀਪ ਸਿੰਘ, ਹੀਰਾਂ ਪ੍ਰਧਾਨ, ਸੁੱਖਾ ਹਾਜ਼ਰ ਸਨ