ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਭਿੰਡਰ ਵਲੋਂ ਸੜਕ ਦੇ ਨਿਰਮਾਣ ਕਾਰਜ਼ਾਂ ਦਾ ਨੀਰੀਖਣ

Ludhiana Punjabi
  •  69-ਏ ਅਧੀਨ ਗੋਲ ਮਾਰਕੀਟ ‘ਚ ਕਰੀਬ 1.5 ਕਿਲੋਮੀਟਰ ਲੰਬੀ ਬਣਾਈ ਜਾ ਰਹੀ ਸੜਕ

DMT : ਲੁਧਿਆਣਾ : (19 ਸਤੰਬਰ 2023) : – ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਸ. ਤਰਸੇਮ ਸਿੰਘ ਭਿੰਡਰ ਵਲੋਂ ਹਲਕਾ ਆਤਮ ਨਗਰ ਵਿਖੇ 69-ਏ ਅਧੀਨ ਗੋਲ ਮਾਰਕੀਟ ਵਿਖੇ ਕਰੀਬ 1.5 ਕਿਲੋਮੀਟਰ ਲੰਬੀ ਬਣਾਈ ਜਾ ਰਹੀ ਸੜਕ ਦਾ ਨੀਰੀਖਣ ਕੀਤਾ।
ਚੇਅਰਮੈਨ ਭਿੰਡਰ ਦੇ ਨਾਲ ਮਾਰਕੀਟ ਦੇ ਪ੍ਰਧਾਨ ਐਡਵੋਕੇਟ ਅਮਰਜੀਤ ਸਿੰਘ ਵਲੋਂ ਨਿਰਮਾਣ ਕਾਰਜ਼ਾਂ ‘ਤੇ ਸੰਤੁਸ਼ਟੀ ਪ੍ਰਗਟਾਈ ਅਤੇ ਕਿਹਾ ਕਿ ਸੂਬੇ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਆਮ ਜਨਤਾ ਨੂੰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ।
ਜ਼ਿਕਰਯੋਗ ਹੈ ਕਿ ਨਗਰ ਸੁਧਾਰ ਟਰੱਸਟ ਲੁਧਿਆਣਾ ਵਲੋਂ ਪਹਿਲਾਂ 69-ਏ ਅਧੀਨ ਇੰਟਲਾਕਿੰਗ ਟਾਈਲਾਂ ਵੀ ਲਗਾਈਆਂ ਜਾ ਚੁੱਕੀਆਂ ਹਨ।
ਨਿਰਮਾਣ ਕਾਰਜ਼ ਮੌਕੇ ਨਗਰ ਸੁਧਾਰ ਟਰੱਸਟ ਦੇ ਇੰਜੀ: ਸ੍ਰੀ ਵਿਕਰਮ ਕੁਮਾਰ, ਏ.ਟੀ.ਈ. ਸ੍ਰੀ ਜਸਵਿੰਦਰ ਸਿੰਘ ਅਤੇ ਸ੍ਰੀ ਬਲਬੀਰ ਸਿੰਘ ਵੀ ਮੌਜੂਦ ਸਨ।

Leave a Reply

Your email address will not be published. Required fields are marked *