- ਪੰਜਾਬ ਨੂੰ ਬਰਬਾਦ ਕਰਨ ਵਿੱਚ ਵੱਡੇ ਲੋਕਾਂ ਦਾ ਹੱਥ – ਗੋਸ਼ਾ
- ਸਿਰਫ ਨੇਤਾਵਾਂ ਦੇ ਖੋਖਲੇ ਦਾਅਵਿਆਂ ਨਾਲ ਪੰਜਾਬ ਸਿਰਫ ਬਰਬਾਦੀ ਵੱਲ ਜਾ ਰਿਹਾ ਗੋਸ਼ਾ
- 175 ਕ੍ਰੋੜ ਦੀ ਹੀਰੋਇਨ ਦਾ ਲੁਧਿਆਣਾ ਵਿੱਚ ਜਬਤ ਹੋਣਾ ਕਿ ਸਾਬਿਤ ਕਰਦਾ – ਗੋਸ਼ਾ
DMT : ਲੁਧਿਆਣਾ : (15 ਮਾਰਚ 2023) : – ਪੰਜਾਬ ਦੇ ਬੁਲਾਰੇ ਗੁਰਦੀਪ ਸਿੰਘ ਗੋਸ਼ਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਰਾਜ ਵਿੱਚ ਲੱਗੀ ਗੈਰ ਕਾਨੂੰਨੀ ਨਸ਼ੇ ਦੀ ਫੈਕਟਰੀ ਲੁਧਿਆਣਾ ਦੇ ਡੁੱਗਰੀ ਇਲਾਕੇ ਵਿੱਚ ਐਨ ਸੀ ਬੀ ( ਨਾਰਕੋਟਿਕਸ ਕੰਟਰੋਲ ਬਿਊਰੋ) ਕੇਂਦਰੀ ਏਜੰਸੀ ਵਲੋ ਇਕ ਲੁਧਿਆਣਾ ਨਿਵਾਸੀ ਅਤੇ ਦੋ ਅਫ਼ਗਾਨੀ ਨਿਵਾਸੀਆ ਵਲੋ ਲਗਾਈ ਗਈ ਸੀ ਓਹਨਾ ਨੂੰ ਪਿਛਲੇ ਦਿਨਾਂ ਵਿੱਚ 32 ਕਿਲੋ ਹੈਰੋਇਨ ਜਿਸ ਦੀ ਅੰਤਰਰਾਸ਼ਟੀ ਕੀਮਤ 175 ਕਰੋੜ ਨਾਲ ਗਿਰਫ਼ਤਾਰ ਕੀਤਾ ਗਿਆ ਸੀ ਕਾਂਗਰਸ ਰਾਜ ਵਿੱਚ ਲੱਗੀ ਫੈਕਟਰੀ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਬਣੀ ਪਰ ਸਿਰਫ ਖੋਖਲੇ ਦਾਅਵਿਆਂ ਕਰਨ ਤੋਂ ਇਲਾਵਾ ਕੁੱਝ ਨਹੀਂ ਕੀਤਾ ਜਿਸ ਦਾ ਨਤੀਜਾ ਇਹ ਨਿਕਲਿਆ ਵੱਡੀ ਗਿਣਤੀ ਵਿੱਚ ਨੌਜਵਾਨ ਨਸ਼ੇ ਦੀ ਭੇਟ ਚੜ੍ਹੇ ਨਸ਼ੇ ਦੀ ਫੈਕਟਰੀ ਪੰਜਾਬ ਵਿੱਚ ਚੱਲ ਰਹੀ ਸੀ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕੁੱਝ ਨਹੀਂ ਦਿੱਸਿਆ ਲੁਧਿਆਣਾ ਵਿਖੇ ਧੜਲੇ ਨਾਲ ਨਸ਼ੇ ਦੀ ਫੈਕਟਰੀ ਸੰਘਣੇ ਸ਼ਹਿਰ ਵਿਚ ਚਲਦੀ ਰਹੀ ਕੇਂਦਰ ਦੀ ਮੋਦੀ ਸਰਕਾਰ ਦੀ ਏਜੇਂਸੀ ਐਨ ਸੀ ਬੀ ਵਲੋ ਨਸ਼ੇ ਦੇ ਵਪਾਰੀਆਂ ਨੂੰ ਫੜਿਆ ਗਿਆ ਜਿਸ ਨਾਲ ਇਹ ਸਾਬਿਤ ਹੁੰਦਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਨੂੰ ਨਸ਼ੇ ਦੇ ਦਲ ਦਲ ਤੋਂ ਕੱਢਣਾ ਚਾਹੁੰਦੀ ਹੈ ਪਰ ਸਮੇ ਦੀਆ ਕਾਂਗਰਸ ਅਤੇ ਆਮ ਆਦਮੀ ਪਾਰਟੀ ਸਿਰਫ ਖੋਖਲੇ ਦਾਵੇ ਤੱਕ ਹੀ ਸੀਮਤ ਹੈ ਐਨ ਸੀ ਬੀ ਨੇ ਜਿੱਥੇ ਓਹਨਾ ਨੂੰ ਸਲਾਖਾ ਪਿੱਛੇ ਸੁੱਟਿਆ ਓਥੇ ਇਹਨਾ ਦੀਆ ਕਰੋੜਾਂ ਰੁਪਏ ਦੀ ਜਾਇਦਾਦ ਅਤੇ ਕੈਸ਼ ਰਕਮ ਫਰੀਜ ਕੀਤਾ ਗੁਰਦੀਪ ਸਿੰਘ ਗੋਸ਼ਾ ਨੇ ਬੋਲਦੇ ਕਿਹਾ ਕੇਂਦਰ ਦੀ ਸਾਡੀ ਭਾਜਪਾ ਸਰਕਾਰ ਵਲੋ ਇਕ ਸਕਲਪ ਹੈ ਜਿੱਥੇ ਦੇਸ਼ ਨੂੰ ਨਸ਼ੇ ਰਹਿਤ ਬਣਾਉਣਾ ਹੈ ਉੱਥੇ ਖਾਸ ਕਰਕੇ ਪੰਜਾਬ ਨੂੰ ਵਾਪਿਸ ਚੜਦੀਕਲਾ ਵਿੱਚ ਲੈਕੇ ਜਾਉਣਾ ਸਾਡਾ ਪਹਿਲਾ ਫਰਜ਼ ਹੈ,ਕਿਉਕਿ ਨਸ਼ੇ ਰਹਿਤ ਸਮਾਜ ਹੀ ਦੇਸ਼ ਅਤੇ ਸਮਾਜ ਦੀ ਸੇਵਾ ਕਰ ਸਕਦੇ ਹਾਂ।